ਬ੍ਰਾਜ਼ੀਲ ''ਚ ਲਾਂਚ ਹੋਈ Dominar 200 ਤੇ Dominar 160, ਜਾਣੋ ਕੀਮਤ

Wednesday, Dec 28, 2022 - 04:48 PM (IST)

ਬ੍ਰਾਜ਼ੀਲ ''ਚ ਲਾਂਚ ਹੋਈ Dominar 200 ਤੇ Dominar 160, ਜਾਣੋ ਕੀਮਤ

ਆਟੋ ਡੈਸਕ- ਬਜਾਜ ਆਟੋ ਨੇ ਦੱਖਣੀ ਅਮਰੀਕੀ ਬਾਜ਼ਾਰ ਬ੍ਰਾਜ਼ੀਲ 'ਚ Dominar 200 ਤੇ Dominar 160 ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਨ੍ਹਾਂ ਦੋਵਾਂ ਬਾਈਕਸ ਨੂੰ ਭਾਰਤ 'ਚ ਮੌਜੂਦ ਪਲਸਰ NS200 ਅਤੇ NS160 ਦੇ ਰੀਬ੍ਰਾਂਡ ਵਰਜ਼ਨ ਦੇ ਰੂਪ 'ਚ ਪੇਸ਼ ਕੀਤਾ ਹੈ। 

Dominar 200 'ਚ 199 cc ਇੰਜਣ ਦਿੱਤਾ ਗਿਆ ਹੈ, ਜੋ 23.5 bhp ਦੀ ਪਾਵਰ ਅਤੇ 18.3 nm ਦਾ ਟਾਰਕ ਜਨਰੇਟ ਕਰਦਾ ਹੈ, ਜਦਕਿ Dominar 160 'ਚ 160 cc ਇੰਜਣ ਦਿੱਤਾ ਗਿਆ ਹੈ, ਜੋ 15.5 bhp ਦੀ ਪਾਵਰ ਅਤੇ 14.6 nm ਦਾ ਟਾਰਕ ਜਨਰੇਟ ਕਰਦਾ ਹੈ।

ਬ੍ਰਾਜ਼ੀਲ 'ਚ ਬਜਾਜ ਦੀ ਕਰੰਸੀ ਮੁਤਾਬਕ, ਡਾਮੀਨਾਰ 160 ਦੀ ਕੀਮਤ 18,680 BRL (ਕਰੀਬ 2.96 ਲੱਖ ਰੁਪਏ) ਹੈ। ਉੱਥੇ ਹੀ ਡਾਮੀਨਾਰ 200 ਦੀ ਕੀਮਤ 19,637 BRL (ਕਰੀਬ 3.12 ਲੱਖ ਰੁਪਏ) ਹੈ। ਦੂਜੇ ਪਾਸੇ ਭਾਰਤ 'ਚ ਪਲਸਰ NS 160 ਅਤੇ NS 200 ਦੀ ਕੀਮਤ 1.25 ਲੱਖ ਰੁਪਏ ਅਤੇ 1.40 ਲੱਖ ਰੁਪਏ ਹੈ। 


author

Rakesh

Content Editor

Related News