30 ਮਹੀਨੇ ਤੱਕ ਰੀਚਾਰਜ ਦੀ No Tension ! ਅਨਲਿਮਟਿਡ ਡਾਟਾ ਤੇ ਫ੍ਰੀ ਕਾਲਿੰਗ, ਲਾਂਚ ਹੋਇਆ ਧਾਕੜ ਪਲਾਨ

Sunday, Apr 26, 2026 - 11:58 AM (IST)

30 ਮਹੀਨੇ ਤੱਕ ਰੀਚਾਰਜ ਦੀ No Tension ! ਅਨਲਿਮਟਿਡ ਡਾਟਾ ਤੇ ਫ੍ਰੀ ਕਾਲਿੰਗ, ਲਾਂਚ ਹੋਇਆ ਧਾਕੜ ਪਲਾਨ

ਗੈਜੇਟ ਡੈਸਕ - ਜੇਕਰ ਤੁਸੀਂ ਵੀ ਆਪਣੇ ਘਰ 'ਚ ਬ੍ਰੌਡਬੈਂਡ ਕੁਨੈਕਸ਼ਨ ਲਗਵਾਉਣ ਬਾਰੇ ਸੋਚ ਰਹੇ ਹੋ, ਤਾਂ BSNL ਆਪਣੇ ਗਾਹਕਾਂ ਲਈ ਦੋ ਬਹੁਤ ਹੀ ਖਾਸ ਪਲਾਨ ਲੈ ਕੇ ਆਇਆ ਹੈ। ਇਹ ਪਲਾਨ ਵਿਸ਼ੇਸ਼ ਤੌਰ 'ਤੇ ਪੇਂਡੂ ਖੇਤਰਾਂ ਲਈ ਤਿਆਰ ਕੀਤੇ ਗਏ ਹਨ, ਜਿਨ੍ਹਾਂ 'ਚ ਗਾਹਕਾਂ ਨੂੰ 30 ਮਹੀਨਿਆਂ ਤੱਕ ਬਿੱਲ ਭਰਨ ਦੀ ਚਿੰਤਾ ਤੋਂ ਮੁਕਤੀ ਮਿਲੇਗੀ।

ਇਨ੍ਹਾਂ ਨਿਵੇਕਲੇ ਪਲਾਨਾਂ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਗਾਹਕਾਂ ਨੂੰ ਸਿਰਫ਼ ਇਕ ਵਾਰ ਭੁਗਤਾਨ ਕਰਨਾ ਪਵੇਗਾ ਅਤੇ ਉਹ ਪੂਰੇ 30 ਮਹੀਨਿਆਂ ਤੱਕ ਇੰਟਰਨੈੱਟ ਸੇਵਾਵਾਂ ਦਾ ਆਨੰਦ ਲੈ ਸਕਣਗੇ। ਇਹ ਪਲਾਨ BSNL ਦੀ ਵੈੱਬਸਾਈਟ 'ਤੇ 'Rural FTTH' ਕੈਟੇਗਰੀ ਅਧੀਨ ਉਪਲਬਧ ਹਨ, ਜਿਨ੍ਹਾਂ ਦਾ ਮਕਸਦ ਪਿੰਡਾਂ ਤੱਕ ਤੇਜ਼ ਰਫ਼ਤਾਰ ਇੰਟਰਨੈੱਟ ਪਹੁੰਚਾਉਣਾ ਹੈ।

ਇਸ ਪਲਾਨ ਦੀ ਕੀਮਤ 30 ਮਹੀਨਿਆਂ ਲਈ 5,900 ਰੁਪਏ (ਨਾਨ-ਰਿਫੰਡੇਬਲ) ਰੱਖੀ ਗਈ ਹੈ। ਇਸ 'ਚ ਗਾਹਕਾਂ ਨੂੰ 100GB ਤੱਕ 25Mbps ਦੀ ਸਪੀਡ ਮਿਲਦੀ ਹੈ। ਡਾਟਾ ਲਿਮਟ ਖ਼ਤਮ ਹੋਣ ਤੋਂ ਬਾਅਦ ਵੀ ਇੰਟਰਨੈੱਟ ਚੱਲਦਾ ਰਹੇਗਾ, ਪਰ ਸਪੀਡ ਘੱਟ ਕੇ 2Mbps ਰਹਿ ਜਾਵੇਗੀ। ਇਸ ਦੇ ਨਾਲ ਹੀ ਕਿਸੇ ਵੀ ਨੈੱਟਵਰਕ 'ਤੇ ਅਨਲਿਮਟਿਡ ਗੱਲਬਾਤ ਕਰਨ ਲਈ ਇਕ ਫ੍ਰੀ ਲੈਂਡਲਾਈਨ ਕੁਨੈਕਸ਼ਨ ਵੀ ਦਿੱਤਾ ਜਾਂਦਾ ਹੈ।

ਵੱਧ ਡਾਟਾ ਵਰਤਣ ਵਾਲੇ ਗਾਹਕਾਂ ਲਈ 30 ਮਹੀਨਿਆਂ ਦਾ ਪਲਾਨ 9,900 ਰੁਪਏ (ਨਾਨ-ਰਿਫੰਡੇਬਲ) 'ਚ ਉਪਲਬਧ ਹੈ। ਇਸ ਪਲਾਨ 'ਚ 1200GB ਤੱਕ 40Mbps ਦੀ ਹਾਈ-ਸਪੀਡ ਮਿਲਦੀ ਹੈ। ਡਾਟਾ ਕੋਟਾ ਪੂਰਾ ਹੋਣ 'ਤੇ ਸਪੀਡ ਘੱਟ ਕੇ 4Mbps ਹੋ ਜਾਂਦੀ ਹੈ। ਇਸ ਪਲਾਨ 'ਚ ਵੀ ਅਨਲਿਮਟਿਡ ਕਾਲਿੰਗ ਦੀ ਸਹੂਲਤ ਸ਼ਾਮਲ ਹੈ।

ਭਾਰਤ ਸਰਕਾਰ ਦੀ 'ਡਿਜੀਟਲ ਭਾਰਤ ਨਿਧੀ' ਸਕੀਮ ਤਹਿਤ ਪਿੰਡਾਂ 'ਚ 'ਭਾਰਤ ਨੈੱਟ' ਪ੍ਰੋਜੈਕਟ ਰਾਹੀਂ ਮੁਫ਼ਤ FTTH ਇੰਸਟਾਲੇਸ਼ਨ ਦੀ ਸਹੂਲਤ ਦਿੱਤੀ ਜਾ ਰਹੀ ਹੈ। ਮੌਜੂਦਾ ਸਮੇਂ ਵਿੱਚ ਇਹ ਯੋਜਨਾ 79,000 ਤੋਂ ਵੱਧ ਪਿੰਡਾਂ 'ਚ ਲਾਗੂ ਹੈ। ਇਹ ਸੇਵਾਵਾਂ BSNL ਦੇ ਅਧਿਕਾਰਤ ਪਾਰਟਨਰ 'ਭਾਰਤ ਨੈੱਟ ਉੱਦਮੀ' ਰਾਹੀਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਗਾਹਕ ਇਨ੍ਹਾਂ ਪਲਾਨਾਂ ਬਾਰੇ ਵਧੇਰੇ ਜਾਣਕਾਰੀ BSNL ਦੀ ਅਧਿਕਾਰਤ ਵੈੱਬਸਾਈਟ ਜਾਂ ਸੈਲਫ ਕੇਅਰ ਐਪ ਤੋਂ ਲੈ ਸਕਦੇ ਹਨ।


author

Sunaina

Content Editor

Related News