ਇਸ ਧਾਕੜ 5G ਸਮਾਰਟਫੋਨ ਦੀ ਕੀਮਤ ''ਚ ਆਈ ਵੱਡੀ ਗਿਰਾਵਟ ! ਕੀਮਤ ਨੇ ਉਡਾ''ਤੇ ਸਭ ਦੇ ਹੋਸ਼
Thursday, May 07, 2026 - 11:11 AM (IST)
ਗੈਜੇਟ ਡੈਸਕ - ਸੈਮਸੰਗ ਨੇ ਇਸੇ ਸਾਲ ਮਾਰਚ 'ਚ ਆਪਣਾ ਮਿਡ-ਰੇਂਜ ਸਮਾਰਟਫੋਨ Samsung Galaxy A37 5G ਲਾਂਚ ਕੀਤਾ ਸੀ, ਜੋ ਹੁਣ ਭਾਰੀ ਡਿਸਕਾਊਂਟ ਦੇ ਨਾਲ ਉਪਲਬਧ ਹੈ। ਜੇਕਰ ਤੁਸੀਂ ਨਵਾਂ ਫੋਨ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਈ-ਕਾਮਰਸ ਸਾਈਟ ਫਲਿੱਪਕਾਰਟ 'ਤੇ ਇਸ ਸਮਾਰਟਫੋਨ ਦੀ ਕੀਮਤ 'ਚ ਭਾਰੀ ਕਟੌਤੀ ਕੀਤੀ ਗਈ ਹੈ। ਇਸ ਦੇ ਨਾਲ ਹੀ ਬੈਂਕ ਆਫਰਾਂ ਰਾਹੀਂ ਗਾਹਕ ਹੋਰ ਵੀ ਵੱਡੀ ਬਚਤ ਕਰ ਸਕਦੇ ਹਨ।
Samsung Galaxy A37 5G ਦੇ ਖਾਸ ਫੀਚਰਸ :-
ਡਿਸਪਲੇਅ
- ਇਸ ਫੋਨ 'ਚ 6.7 ਇੰਚ ਦੀ FHD+ ਸੁਪਰ ਐਮੋਲੇਡ (Super AMOLED) ਡਿਸਪਲੇਅ ਦਿੱਤੀ ਗਈ ਹੈ, ਜਿਸਦਾ ਰੈਜ਼ੋਲਿਊਸ਼ਨ 2340x1080 ਪਿਕਸਲ ਹੈ।
ਕੈਮਰਾ
- ਫੋਟੋਗ੍ਰਾਫੀ ਲਈ ਇਸ 'ਚ 50 ਮੈਗਾਪਿਕਸਲ ਦਾ ਪ੍ਰਾਇਮਰੀ ਰੀਅਰ ਕੈਮਰਾ (50MP + 12MP + 5MP) ਅਤੇ ਸੈਲਫੀ ਲਈ 12 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲਦਾ ਹੈ।
ਬੈਟਰੀ ਅਤੇ ਪਰਫਾਰਮੈਂਸ
- ਫੋਨ 'ਚ 5,000mAh ਦੀ ਦਮਦਾਰ ਬੈਟਰੀ ਦਿੱਤੀ ਗਈ ਹੈ। ਇਹ 6GB ਰੈਮ ਅਤੇ 128GB ਸਟੋਰੇਜ ਦੇ ਨਾਲ ਆਉਂਦਾ ਹੈ ਅਤੇ ਐਂਡਰੌਇਡ 16 'ਤੇ ਚੱਲਦਾ ਹੈ।
ਕੀਮਤ ਅਤੇ ਆਫਰ :-
ਸੂਤਰਾਂ ਅਨੁਸਾਰ, ਸੈਮਸੰਗ ਦਾ 42 ਹਜ਼ਾਰ ਦੀ ਕੀਮਤ ਵਾਲਾ ਇਹ ਸਮਾਰਟਫੋਨ ਹੁਣ ਕਾਫੀ ਸਸਤਾ ਹੋ ਗਿਆ ਹੈ। ਫਲਿੱਪਕਾਰਟ 'ਤੇ ਚੱਲ ਰਹੀ ਇਸ ਡੀਲ 'ਚ ਕੀਮਤ 'ਚ ਸਿੱਧੀ ਕਟੌਤੀ ਦੇ ਨਾਲ-ਨਾਲ ਬੈਂਕਾਂ ਰਾਹੀਂ ਵੀ ਵਾਧੂ ਛੋਟ ਦਿੱਤੀ ਜਾ ਰਹੀ ਹੈ। ਭਾਰਤੀ ਬਾਜ਼ਾਰ 'ਚ ਇਸ ਫੋਨ ਦਾ ਸਿੱਧਾ ਮੁਕਾਬਲਾ Vivo V70 ਅਤੇ OnePlus 15R ਵਰਗੇ ਸਮਾਰਟਫੋਨਾਂ ਨਾਲ ਮੰਨਿਆ ਜਾ ਰਿਹਾ ਹੈ।
