50 MP ਕੈਮਰਾ, 6500 mAh ਦੀ ਦਮਦਾਰ ਬੈਟਰੀ ! ਲਾਂਚ ਹੋ ਗਿਆ ਧਾਕੜ ਫੋਨ, ਜਾਣੋ Specifications ਤੇ ਕੀਮਤ

Saturday, May 02, 2026 - 11:43 AM (IST)

50 MP ਕੈਮਰਾ, 6500 mAh ਦੀ ਦਮਦਾਰ ਬੈਟਰੀ ! ਲਾਂਚ ਹੋ ਗਿਆ ਧਾਕੜ ਫੋਨ, ਜਾਣੋ Specifications ਤੇ ਕੀਮਤ

ਗੈਜੇਟ ਡੈਸਕ - ਮਸ਼ਹੂਰ ਸਮਾਰਟਫੋਨ ਨਿਰਮਾਤਾ ਕੰਪਨੀ Vivo ਨੇ ਬਿਨਾਂ ਕਿਸੇ ਰੌਲੇ-ਰੱਪੇ ਦੇ ਚੀਨੀ ਬਾਜ਼ਾਰ 'ਚ ਆਪਣਾ ਨਵਾਂ ਸਮਾਰਟਫੋਨ Vivo S50t 5G ਲਾਂਚ ਕਰ ਦਿੱਤਾ ਹੈ। ਇਹ ਫੋਨ ਪਿਛਲੇ ਸਾਲ ਲਾਂਚ ਹੋਏ Vivo S50 ਨਾਲ ਕਾਫੀ ਮਿਲਦਾ-ਜੁਲਦਾ ਹੈ ਪਰ ਕਈ ਆਧੁਨਿਕ ਫੀਚਰਸ ਨਾਲ ਲੈਸ ਹੈ।

ਸ਼ਾਨਦਾਰ ਡਿਸਪਲੇਅ ਅਤੇ ਪ੍ਰੋਸੈਸਰ
Vivo S50t 5G 'ਚ 6.59 ਇੰਚ ਦੀ AMOLED ਡਿਸਪਲੇਅ ਦਿੱਤੀ ਗਈ ਹੈ, ਜੋ 1.5K ਰੈਜ਼ੋਲਿਊਸ਼ਨ ਅਤੇ 120Hz ਰਿਫ੍ਰੈਸ਼ ਰੇਟ ਨੂੰ ਸਪੋਰਟ ਕਰਦੀ ਹੈ। ਅੱਖਾਂ ਦੀ ਸੁਰੱਖਿਆ ਲਈ ਇਸ 'ਚ 'ਲੋਅ ਬਲੂ ਲਾਈਟ' ਟੈਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ। ਬਿਹਤਰ ਕਾਰਗੁਜ਼ਾਰੀ ਲਈ ਕੰਪਨੀ ਨੇ ਇਸ 'ਚ Snapdragon 8s Gen 3 ਚਿੱਪਸੈੱਟ ਦਿੱਤਾ ਹੈ ਅਤੇ ਇਹ ਫੋਨ ਐਂਡਰਾਇਡ 16 'ਤੇ ਆਧਾਰਿਤ OriginOS 6 'ਤੇ ਚੱਲਦਾ ਹੈ।

ਕੈਮਰਾ ਕੁਆਲਿਟੀ
ਫੋਟੋਗ੍ਰਾਫੀ ਦੇ ਸ਼ੌਕੀਨਾਂ ਲਈ ਇਸ ਫੋਨ 'ਚ ਸ਼ਾਨਦਾਰ ਕੈਮਰਾ ਸੈੱਟਅੱਪ ਹੈ। ਇਸ ਦੇ ਪਿਛਲੇ ਹਿੱਸੇ 'ਚ 50 ਮੈਗਾਪਿਕਸਲ ਦਾ ਮੁੱਖ ਕੈਮਰਾ, 8MP ਦਾ ਅਲਟਰਾਵਾਈਡ ਕੈਮਰਾ ਅਤੇ 50MP ਦਾ ਪੈਰੀਸਕੋਪ ਟੈਲੀਫੋਟੋ ਕੈਮਰਾ (Sony IMX882 ਸੈਂਸਰ) ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ ਦੇ ਫਰੰਟ 'ਚ ਵੀ 50 ਮੈਗਾਪਿਕਸਲ ਦਾ ਕੈਮਰਾ ਮੌਜੂਦ ਹੈ।

ਬੈਟਰੀ ਅਤੇ ਚਾਰਜਿੰਗ
ਇਸ ਸਮਾਰਟਫੋਨ ਦੀ ਸਭ ਤੋਂ ਵੱਡੀ ਖਾਸੀਅਤ ਇਸ ਦੀ 6500mAh ਦੀ ਵੱਡੀ ਬੈਟਰੀ ਹੈ, ਜੋ ਲੰਬਾ ਬੈਕਅੱਪ ਪ੍ਰਦਾਨ ਕਰਦੀ ਹੈ। ਇਸ ਦੇ ਨਾਲ ਹੀ 90W ਦੀ ਫਾਸਟ ਚਾਰਜਿੰਗ ਦਾ ਸਪੋਰਟ ਵੀ ਮਿਲਦਾ ਹੈ, ਜੋ ਫੋਨ ਨੂੰ ਮਿੰਟਾਂ 'ਚ ਚਾਰਜ ਕਰ ਦਿੰਦਾ ਹੈ।

ਕੀਮਤ ਅਤੇ ਸਟੋਰੇਜ
ਕੰਪਨੀ ਨੇ ਇਸ ਨੂੰ ਦੋ ਵੇਰੀਐਂਟਸ ਵਿੱਚ ਪੇਸ਼ ਕੀਤਾ ਹੈ:

12GB + 512GB - 3,299 ਯੂਆਨ (ਲਗਭਗ 48,500 ਰੁਪਏ)।
16GB + 512GB- 3,599 ਯੂਆਨ (ਲਗਭਗ 50,000 ਰੁਪਏ)।

ਹੋਰ ਖਾਸ ਫੀਚਰਸ
ਸੁਰੱਖਿਆ ਲਈ ਇਸ 'ਚ ਅਲਟਰਾਸੋਨਿਕ ਫਿੰਗਰਪ੍ਰਿੰਟ ਸਕੈਨਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ connectivity ਲਈ Wi-Fi 6, NFC, ਬਲੂਟੁੱਥ 5.4 ਅਤੇ IR ਬਲਾਸਟਰ ਵਰਗੇ ਫੀਚਰਸ ਵੀ ਸ਼ਾਮਲ ਹਨ। ਇਹ ਫੋਨ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਤੋਂ ਖਰੀਦਿਆ ਜਾ ਸਕਦਾ ਹੈ।


author

Sunaina

Content Editor

Related News