ਚੀਨੀ ਇੰਟਰਨੈੱਟ ਸਰਚ ਇੰਜਨ ''ਬਾਇਦੁ'' ਕਰ ਰਿਹੈ ਜਾਂਚ ਦਾ ਸਾਹਮਣਾ
Tuesday, May 03, 2016 - 12:14 PM (IST)
ਪੇਈਚਿੰਗ— ਚੀਨ ਦੀ ਇੰਟਰਨੈੱਟ ਨਿਗਰਾਨੀ ਸੰਸਥਾ ਨੇ ਦੇਸ਼ ਦੇ ਸਭ ਤੋਂ ਵੱਡੇ ਆਨਲਾਈਨ ਸਰਚ ਇੰਜਨ ''ਬਾਇਦੁ'' ਦੀ ਜਾਂਚ ਦਾ ਆਦੇਸ਼ ਦਿੱਤਾ ਹੈ। ਆਪਣੇ ਸਰਚ ਨਤੀਜਿਆਂ ''ਚ ਸਪਾਂਸਰਡ ਹੈਲਥ ਕੇਅਰ ਉਪਲਬਧ ਕਰਨ ਵਾਲਿਆਂ ਨੂੰ ਪ੍ਰਮੁੱਖਤਾ ਦੇਣ ਦੀ ਇਸ ਦੀ ਨੀਤੀ ਨੂੰ ਲੈ ਕੇ ਵਧਦੀ ਆਲੋਚਨਾ ਦੇ ਕਾਰਨ ਇਹ ਕਦਮ ਚੁੱਕਿਆ ਗਿਆ ਹੈ। ਹਾਂਗਕਾਂਗ ਸਥਿਤ ਦੱਖਣ ਚੀਨ ਮਾਰਨਿੰਗ ਪੋਸਟ ਦੀ ਖਬਰ ਮੁਤਾਬਕ ਇਕ ਵਿਦਿਆਰਥੀ ਦੀ ਮੌਤ ਤੋਂ ਬਾਅਦ ਪੈਦਾ ਹੋਏ ਵਿਵਾਦ ''ਤੇ ਬਾਇਦੁ ਦੀ ਜਾਂਚ ਲਈ ਇਕ ਜਾਂਚ ਬਲ ਦਾ ਗਠਨ ਕੀਤਾ ਗਿਆ ਹੈ। ਉਹ ਆਪਣੇ ਕੈਂਸਰ ਰੋਗ ਦਾ ਇਲਾਜ ਚਾਹੁੰਦਾ ਸੀ। ਬਾਇਦੁ ਦੇ ਸਰਚ ''ਚ ਟਾਪ ''ਤੇ ਪਾਏ ਗਏ ਇਕ ਹਸਪਤਾਲ ''ਚ ਇਲਾਜ ਤੋਂ ਬਾਅਦ ਉਸਦੀ ਮੌਤ ਹੋ ਗਈ।
