ਪੰਜਾਬ ''ਚ Cold Wave ਦਾ ਅਲਰਟ! ਮੌਸਮ ਵਿਭਾਗ ਨੇ 11 ਦਸੰਬਰ ਤੱਕ ਕਰ ''ਤੀ ਵੱਡੀ ਭਵਿੱਖਬਾਣੀ

Sunday, Dec 07, 2025 - 06:14 PM (IST)

ਪੰਜਾਬ ''ਚ Cold Wave ਦਾ ਅਲਰਟ! ਮੌਸਮ ਵਿਭਾਗ ਨੇ 11 ਦਸੰਬਰ ਤੱਕ ਕਰ ''ਤੀ ਵੱਡੀ ਭਵਿੱਖਬਾਣੀ

ਜਲੰਧਰ (ਵੈੱਬ ਡੈਸਕ)- ਪੰਜਾਬ ਵਿਚ ਹੱਡ ਚੀਰਵੀਂ ਠੰਡ ਪੈਣੀ ਸ਼ੁਰੂ ਹੋ ਗਈ ਹੈ। ਲਗਾਤਾਰ ਸੀਤ ਲਹਿਰ ਦਾ ਕਹਿਰ ਵੱਧਣ ਲੱਗਾ ਹੈ। ਉਥੇ ਹੀ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਮੌਸਮ ਸਬੰਧੀ ਅੱਜ ਤੋਂ ਲੈ ਕੇ 11 ਦਸੰਬਰ ਤੱਕ ਵੱਡੀ ਭਵਿੱਖਬਾਣੀ ਕੀਤੀ ਗਈ ਹੈ। ਤਾਜ਼ਾ ਜਾਣਕਾਰੀ ਮੁਤਾਬਕ 11 ਦਸੰਬਰ ਤੱਕ ਠੰਡ ਵਿਚ ਹੋਰ ਵਾਧਾ ਹੋਵੇਗਾ ਅਤੇ ਆਉਣ ਵਾਲੇ ਦਿਨਾਂ ਵਿਚ ਧੁੰਦ ਦਾ ਕਹਿਰ ਵੀ ਵੇਖਣ ਨੂੰ ਮਿਲੇਗਾ।   

PunjabKesari

ਇਹ ਵੀ ਪੜ੍ਹੋ: ਪੰਜਾਬ ਸਰਕਾਰ ਦਾ ਵੱਡਾ ਕਦਮ: ਪੰਜਾਬੀ ਯੂਨੀਵਰਸਿਟੀ ਨੂੰ 30 ਕਰੋੜ ਰੁਪਏ ਕੀਤੇ ਜਾਰੀ

ਮੌਸਮ ਵਿਭਾਗ ਦੇ ਮੁਤਾਬਕ 11 ਦਸੰਬਰ ਤੱਕ ਸੂਬੇ ਦੇ ਉੱਤਰੀ ਅਤੇ ਪੂਰਬੀ ਜ਼ਿਲ੍ਹਿਆਂ ਵਿੱਚ ਦਿਨ ਦਾ ਵੱਧ ਤੋਂ ਵੱਧ ਤਾਪਮਾਨ 20–22 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ, ਜਦਕਿ ਬਾਕੀ ਹਿੱਸਿਆਂ 'ਚ ਇਹ 22–24 ਡਿਗਰੀ ਸੈਲਸੀਅਸ ਤੱਕ ਰਹਿ ਸਕਦਾ ਹੈ। ਇਸ ਹਫ਼ਤੇ ਪੂਰੇ ਰਾਜ ਵਿੱਚ ਦਿਨ ਦਾ ਤਾਪਮਾਨ ਆਮ ਤੋਂ ਲੈ ਕੇ ਥੋੜ੍ਹਾ ਘੱਟ ਰਹਿਣ ਦੀ ਉਮੀਦ ਹੈ। ਮੌਸਮ ਵਿਭਾਗ ਵੱਲੋਂ ਪੰਜਾਬ ਵਿਚ 11 ਦਸੰਬਰ ਤੱਕ ਕੋਲਡ ਵੇਵ ਦਾ ਅਲਰਟ ਜਾਰੀ ਕੀਤਾ ਗਿਆ ਹੈ।  ਇਸੇ ਤਰ੍ਹਾਂ ਸੂਬੇ ਦੇ ਉੱਤਰੀ ਜ਼ਿਲ੍ਹੇ ਜ਼ਿਲ੍ਹੇ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਰੋਪੜ (ਰੂਪਨਗਰ), ਮੋਹਾਲੀ ਅਤੇ ਕਪੂਰਥਲਾ ਅਤੇ ਦੱਖਣੀ ਪੰਜਾਬ ਦੇ ਜ਼ਿਲ੍ਹੇ ਬਠਿੰਡਾ, ਮਨਸਾ, ਬਰਨਾਲਾ, ਫਰੀਦਕੋਟ, ਫ਼ਾਜ਼ਿਲਕਾ, ਮੁਕਤਸਰ ਸਾਹਿਬ, ਸੰਗਰੂਰ ਅਤੇ ਮਲੇਰਕੋਟਲਾ ਵਿੱਚ ਦਿਨ ਦਾ ਤਾਪਮਾਨ ਆਮ ਨਾਲੋਂ ਵੀ ਘੱਟ ਰਹੇਗਾ। ਰਾਤ ਦਾ ਤਾਪਮਾਨ 4 ਤੋਂ 6 ਡਿਗਰੀ ਦੇ ਨੇੜੇ ਰਹਿਣ ਦੇ ਆਸਾਰ ਹਨ।

PunjabKesari

ਇਹ ਵੀ ਪੜ੍ਹੋ: ਜਲੰਧਰ 'ਚ ਰੂਹ ਕੰਬਾਊ ਵਾਰਦਾਤ! ਪਤੀ ਵੱਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ, ਮੋਟਰ ਵਾਲੇ ਕਮਰੇ 'ਚੋਂ ਮਿਲੀ ਲਾਸ਼

PunjabKesari

ਪੰਜਾਬ ਤੋਂ ਵੀ ਵੱਧ ਪ੍ਰਦੂਸ਼ਿਤ ਹੋਈ ਚੰਡੀਗੜ੍ਹ ਦੀ ਹਵਾ 
ਇਹ ਵੀ ਦੱਸਣਯੋਗ ਹੈ ਕਿ ਪੰਜਾਬ ਦੇ ਮੁਕਾਬਲੇ ਚੰਡੀਗੜ੍ਹ ਦੀ ਹਵਾ ਹੋਰ ਵੱਧ ਪ੍ਰਦੂਸ਼ਿਤ ਪਾਈ ਗਈ ਹੈ। ਸਵੇਰੇ 6 ਵਜੇ ਅੰਮ੍ਰਿਤਸਰ ਦਾ ਏਅਰ ਕੁਆਲਿਟੀ ਇੰਡੈਕਸ 85 ਦਰਜ ਕੀਤਾ ਗਿਆ, ਜਦਕਿ ਬਠਿੰਡਾ ਦਾ ਏਅਰ ਕੁਆਲਿਟੀ ਇੰਡੈਕਸ 76, ਜਲੰਧਰ ਦਾ ਏਅਰ ਕੁਆਲਿਟੀ ਇੰਡੈਕਸ 130, ਖੰਨਾ ਦਾ ਏਅਰ ਕੁਆਲਿਟੀ ਇੰਡੈਕਸ 151, ਲੁਧਿਆਣਾ ਦਾ ਏਅਰ ਕੁਆਲਿਟੀ ਇੰਡੈਕਸ 144, ਮੰਡੀ ਗੋਬਿੰਦਗੜ੍ਹ ਦਾ ਏਅਰ ਕੁਆਲਿਟੀ ਇੰਡੈਕਸ 271 ਅਤੇ ਪਟਿਆਲਾ ਦਾ ਏਅਰ ਕੁਆਲਿਟੀ ਇੰਡੈਕਸ 128 ਰਿਕਾਰਡ ਕੀਤਾ ਗਿਆ। ਉੱਧਰ ਚੰਡੀਗੜ੍ਹ ਵਿੱਚ ਸੈਕਟਰ-22 ਦਾ ਏਅਰ ਕੁਆਲਿਟੀ ਇੰਡੈਕਸ 214, ਸੈਕਟਰ-25 ਦਾ ਏਅਰ ਕੁਆਲਿਟੀ ਇੰਡੈਕਸ 184 ਅਤੇ ਸੈਕਟਰ-52 ਦਾ ਏਅਰ ਕੁਆਲਿਟੀ ਇੰਡੈਕਸ 172 ਦਰਜ ਕੀਤਾ ਗਿਆ ਹੈ। 
ਇਹ ਵੀ ਪੜ੍ਹੋ: ਹੈਂ! ਗਾਂ ਨੇ ਜਿੱਤ ਲਿਆ ਟਰੈਕਟਰ


author

shivani attri

Content Editor

Related News