BSNL ਦੀ ਰਿਲਾਇੰਸ ਜਿਓ ਨੂੰ ਟੱਕਰ: 1 ਰੁਪਏ ''ਚ ਦੇਵੇਗੀ 1GB ਡਾਟਾ
Saturday, Sep 03, 2016 - 12:25 PM (IST)

ਜਲੰਧਰ- ਜਨਤਕ ਖੇਤਰ ਦੀ ਦੂਰਸੰਚਾਰ ਕੰਪਨੀ BSNL ਨੇ ਕਿਹਾ ਕਿ ਉਹ ਜਲਦੀ ਹੀ ਇਕ ਅਲੱਗ ਅਨਲਿਮਟਿਡ ਵਾਇਰਲਾਈਨ ਬ੍ਰਾਡਬੈਂਡ ਪਲਾਨ ਲਿਆਏਗੀ ਜਿਸ ਤਹਿਕ ਇਕ ਮਹੀਨੇ ''ਚ 300ਜੀ.ਬੀ. ਤੱਕ ਦਾ ਡਾਟਾ ਦੀ ਵਰਤੋਂ ਕਰਨ ਵਾਲੇ ਗਾਹਕਾਂ ਲਈ ਡਾਟਾ ਲਾਗਤ ਇਕ ਰੁਪਏ ਪ੍ਰਤੀ ਜੀ.ਬੀ. ਤੋਂ ਵੀ ਘੱਟ ਪਵੇਗੀ।
ਕੰਪਨੀ ਨੇ ਇਕ ਬਿਆਨ ''ਚ ਕਿਹਾ ਹੈ ਕਿ 9 ਸਤੰਬਰ ਤੋਂ ''ਬੀ ਬੀ 249'' ਪਲਾਨ ਪੇਸ਼ ਕਰੇਗੀ। ਇਸ ਪਲਾਨ ''ਚ ਗਾਹਕ ਬਿਨਾਂ ਡਾਟਾ ਲਿਮਟ ਦੀ ਚਿੰਤਾ ਦੇ ਜਿੰਨਾ ਚਾਹੁਣ ਬ੍ਰਾਡਬੈਂਡ ਡਾਟਾ ਡਾਊਨਲੋਡ ਕਰ ਸਕਦੇ ਹਨ ਅਤੇ ਇਸ ਵਿਚ 2 MBpsਦੀ ਸਪੀਡ ਹੋਵੇਗੀ। ਇਸ ਮੁਤਾਬਕ ਜੇਕਰ ਗਾਹਕ ਇਸ ਪਲਾਨ ਨੂੰ ਲਗਾਤਾਰ ਇਕ ਮਹੀਨਾ ਇਸਤੇਮਾਲ ਕਰਦੇ ਹਨ ਤਾਂ ਉਹ 249 ਰੁਪਏ ''ਚ 300 ਜੀ.ਬੀ. ਡਾਟਾ ਇਸਤੇਮਾਲ ਕਰ ਸਕਦੇ ਹਨ। ਇਸ ਤਰ੍ਹਾਂ ਪ੍ਰਤੀ ਜੀ.ਬੀ. ਡਾਟਾ ਡਾਊਨਲੋਡ ਦੀ ਕੀਮਤ ਇਕ ਰੁਪਏ ਪ੍ਰਤੀ ਜੀ.ਬੀ. ਤੋਂ ਵੀ ਘੱਟ ਰਹੇਗੀ।