Blu ਨੇ ਪੇਸ਼ ਕੀਤੇ 5.5-ਇੰਚ ਸਕ੍ਰੀਨ ਵਾਲੇ ਦੋ ਨਵੇਂ ਸਮਾਰਟਫੋਨਜ਼
Sunday, Oct 09, 2016 - 01:35 PM (IST)

ਜਲੰਧਰ- ਅਮਰੀਕੀ ਮੋਬਾਇਲ ਫੋਨ ਨਿਰਮਾਤਾ ਕੰਪਨੀ ਬਲੂ ਨੇ ਬਾਜ਼ਾਰ ''ਚ ਦੋ ਨਵੇਂ ਸਮਾਰਟਫੋਨਜ਼ ਐਕਸ ਪਲੱਸ 2 ਅਤੇ ਸਟੂਡੀਓ ਜੀ ਪਲੱਸ ਐੱਚ.ਡੀ. ਪੇਸ਼ ਕੀਤੇ ਹਨ। ਇਨ੍ਹਾਂ ਦੋਵਾਂ ਸਮਾਰਟਫੋਨਜ਼ ਨੂੰ ਕੰਪਨੀ ਦੀ ਅਮਰੀਕੀ ਵੈੱਬਸਾਈਟ ''ਤੇ ਲਿਸਟ ਕੀਤਾ ਗਿਆ ਹੈ। ਹਾਲਾਂਕਿ ਅਜੇ ਤਕ ਇਨ੍ਹਾਂ ਦੀ ਕੀਮਤ ਅਤੇ ਉਪਲੱਬਧਤਾ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਹ ਸਮਾਰਟਫੋਨਜ਼ ਗ੍ਰੇ, ਗੋਲਡ, ਰੋਜ ਗੋਲਡ ਰੰਗਾਂ ''ਚ ਮਿਲਣਗੇ।
ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਦੋਵਾਂ ਹੀ ਫੋਨਜ਼ ''ਚ 5.5-ਇੰਚ ਦੀ ਐੱਚ.ਡੀ. ਆਈ.ਪੀ.ਐੱਸ. ਡਿਸਪਲੇ ਮੌਜੂਦ ਹੈ। ਇਨ੍ਹਾਂ ''ਚ 1.3 ਗੀਗਾਹਰਟਜ਼ ਕਵਾਡ-ਕੋਰ ਮੀਡੀਆਟੈੱਕ ਐੱਮ.ਟੀ.6580 ਪ੍ਰੋਸੈਸਰ ਅਤੇ ਮਾਲੀ 400 ਜੀ.ਪੀ.ਯੂ. ਦਿੱਤਾ ਗਿਆ ਹੈ, ਨਾਲ ਹੀ ਇਹ ਸਮਾਰਟਫੋਨਜ਼ 1ਜੀ.ਬੀ. ਰੈਮ ਅਤੇ 8ਜੀ.ਬੀ. ਇੰਟਰਨਲ ਮੈਮਰੀ ਨਾਲ ਲੈਸ ਹਨ ਜਿਸ ਨੂੰ ਮੈਮਰੀ ਕਾਰਡ ਰਾਹੀਂ 64ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਐਂਡ੍ਰਾਇਡ 6.0 ਮਾਰਸ਼ਮੈਲੋ ਆਪਰੇਟਿੰਗ ਸਿਸਟਮ ''ਤੇ ਆਧਾਰਿਤ ਦੋਵੇਂ ਡੁਅਲ ਸਿਮ ਸਮਾਰਟਫੋਨਜ਼ ''ਚ 3ਜੀ, ਵਾਈ-ਫਾਈ, ਜੀ.ਪੀ.ਐੱਸ./ਏ-ਜੀ.ਪੀ.ਐੱਸ., ਬਲੂਟੁਥ ਵਰਗੇ ਕੁਨੈਕਟੀਵਿਟੀ ਫੀਚਰ ਮੌਜੂਦ ਹਨ।
ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਬਲੂ ਐਨਰਜੀ ਐਕਸ ਪਲੱਸ 2 ''ਚ ਐੱਲ.ਈ.ਡੀ. ਫਲੈਸ਼ ਦੇ ਨਾਲ 8 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਫੇਸਿੰਗ ਕੈਮਰਾ ਮੌਜੂਦ ਹੈ। ਇਸ ਸਮਾਰਟਫੋਨ ਨੂੰ ਪਾਵਰ ਦੇਣ ਲਈ 4900 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਜੇਕਰ ਬਲੂ ਸਟੂਡੀਓ ਜੀ ਪਲੱਸ ਐੱਚ.ਡੀ. ਸਮਾਰਟਫੋਨ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ 5 ਮੈਗਾਪਿਕਸਲ ਦਾ ਰਿਅਰ ਅਤੇ ਫਰੰਟ ਕੈਮਰਾ ਦਿੱਤਾ ਗਿਆ ਹੈ ਨਾਲ ਹੀ ਇਸ ਵਿਚ 2500 ਐੱਮ.ਏ.ਐੱਚ. ਦੀ ਬੈਟਰੀ ਵੀ ਮੌਜੂਦ ਹੈ।