ਬਜਾਜ ਨੇ ਭਾਰਤ ’ਚ ਲਾਂਚ ਕੀਤੀ ਅਵੈਂਜਰ ਸਟਰੀਟ 160 (ABS) ਜਾਣੋ ਕੀਮਤ

05/06/2019 12:08:48 PM

ਆਟੋ ਡੈਸਕ– ਬਜਾਜ ਨੇ ਐਂਟਰੀ ਲੈਵਲ ਸੈਗਮੈਂਟ ਦੀ ਕਰੂਜ਼ਰ ਬਾਈਕ Bajaj Avenger Street 160 ABS ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਲੰਬੇ ਸਮੇਂ ਤੋਂ ਚਰਚਾ ਦਾ ਵਿਸ਼ਾ ਰਹੀ  Bajaj Avenger Street 160 ABS ਦੀ ਐਕਸ-ਸ਼ੋਰੂਮ ਕੀਮਤ 81,037 ਰੁਪਏ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਨਵੇਂ ਵੇਰੀਐਂਟ ਦੀ ਕੀਮਤ ABS ਹੋਣ ਦੇ ਬਾਵਜੂਦ ਮੌਜੂਦਾ ਮਾਡਲ ਨਾਲੋਂ 7,000 ਰੁਪਏ ਘੱਟ ਰੱਖੀ ਗਈ ਹੈ, ਜਿਸ ਤੋਂ ਬਾਅਦ ਇਸ ਨੂੰ ਸਭ ਤੋਂ ਕਿਫਾਇਤੀ ਕਰੂਜ਼ਰ ਬਾਈਕ ਕਹੀਏ ਤਾਂ ਗਲਤ ਨਹੀਂ ਹੋਵੇਗਾ। ਇਸ ਨੂੰ ਕੰਪਨੀ ਦੀ ਡੀਲਰਸ਼ਿਪ ’ਤੇ ਵੀ ਪਹੁੰਚਾਉਣਾ ਬਜਾਜ ਨੇ ਸ਼ੁਰੂ ਕਰ ਦਿੱਤਾ ਹੈ। 

PunjabKesari

160.3cc ਇੰਜਣ
ਇਸ ਬਾਈਕ ’ਚ 160.3cc ਦਾ ਸਿੰਗਲ ਸਿਲੰਡਰ ਇੰਜਣ ਲੱਗਾ ਹੈ ਜੋ ਕਿ ਪਲਸਰ NS 160  ਤੋਂ ਲਿਆ ਗਿਆ ਹੈ। ਇਹ ਇੰਜਣ 8,500 rpm ’ਤੇ 15 bhp ਦੀ ਪਾਵਰ ਅਤੇ 14.6 Nm ਦਾ ਪੀਕ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 5 ਸਪੀਡ ਮੈਨੁਅਲ ਗਿਅਰਬਾਕ ਨਾਲ ਲੈਸ ਕੀਤਾ ਗਿਆ ਹੈ। 

PunjabKesari

ਬਾਈਕ ’ਚ ਦੇਖਣ ਨੂੰ ਮਿਲੇ ਬਦਲਾਅ
- ਇਸ ਵਿਚ ਨਵੇਂ ਬਾਡੀ ਗ੍ਰਾਫਿਕਸ ਦਿੱਤੇ ਗਏ ਹਨ। 
- LED ERL ਦੇ ਨਾਲ ਨਵਾਂ ਹੈੱਡਲੈਂਪ ਕਲੱਸਟਰ ਅਤੇ ਅਲੌਏ ਵ੍ਹੀਲਜ਼ ਮਿਣਗੇ। 
- ਫਰੰਟ ’ਚ ਟੈਲੀਸਕੋਪਿਕ ਫੋਰਕ ਅਤੇ ਰੀਅਰ ’ਚ ਡਿਊਲ-ਸ਼ਾਕ ਆਬਜ਼ਰਵਰ ਲੱਗਾ ਹੈ। 
- ਬਾਈਕ ਦੇ ਫਰੰਟ ’ਚ ਸਿੰਗਲ-ਚੈਨਲ ABS ਦੇ ਨਾਲ ਡਿਸਕ ਬ੍ਰੇਕ ਦਿੱਤੀ ਗਈ ਹੈ, ਜਦੋਂਕਿ ਰੀਅਰ ’ਚ ਡਰੱਮ ਬ੍ਰੇਕ ਯੂਨਿਟ ਲੱਗਾ ਹੈ।

PunjabKesari


Related News