IMF ਨੇ ਚੋਣਾਂ ਵਾਲੇ ਸਾਲ ’ਚ ਵਿੱਤੀ ਅਨੁਸ਼ਾਸਨ ਬਣਾਈ ਰੱਖਣ ਲਈ ਭਾਰਤ ਦੀ ਕੀਤੀ ਸ਼ਲਾਘਾ
Friday, Apr 19, 2024 - 06:36 PM (IST)
ਵਾਸ਼ਿੰਗਟਨ (ਭਾਸ਼ਾ)- ਅੰਤਰਰਾਸ਼ਟਰੀ ਮੁਦਰਾ ਫੰਡ (ਆਈ. ਐੱਮ. ਐੱਫ.) ਨੇ ਚੋਣਾਂ ਵਾਲੇ ਸਾਲ ’ਚ ਵਿੱਤੀ ਅਨੁਸ਼ਾਸਨ ਬਣਾਈ ਰੱਖਣ ਲਈ ਭਾਰਤ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਭਾਰਤੀ ਅਰਥਵਿਵਸਥਾ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਆਈ. ਐੱਮ. ਐੱਫ. ’ਚ ਏਸ਼ੀਆ ਤੇ ਪ੍ਰਸ਼ਾਂਤ ਵਿਭਾਗ ਦੇ ਡਾਇਰੈਕਟਰ ਕ੍ਰਿਸ਼ਨਾ ਸ਼੍ਰੀਨਿਵਾਸਨ ਨੇ ਇਕ ਇੰਟਰਵਿਊ ’ਚ ਕਿਹਾ, ‘‘ਇਸ ਸਮੇਂ ਭਾਰਤ ਦੀ ਅਰਥਵਿਵਸਥਾ ਵਧੀਆ ਪ੍ਰਦਰਸ਼ਨ ਕਰ ਰਹੀ ਹੈ। 6.8 ਫੀਸਦੀ ਦਾ ਵਾਧਾ ਬਹੁਤ ਵਧੀਆ ਹੈ। ਮਹਿੰਗਾਈ ਘੱਟ ਹੋ ਰਹੀ ਹੈ। ਸਾਨੂੰ ਇਹ ਯਕੀਨੀ ਕਰਨਾ ਹੋਵੇਗਾ ਕਿ ਮਹਿੰਗਾਈ ਨੂੰ ਤੈਅ ਟੀਚੇ ਤੱਕ ਲਿਆਂਦਾ ਜਾਵੇ।’’
ਇਹ ਵੀ ਪੜ੍ਹੋ: ਮੰਦਭਾਗੀ ਖ਼ਬਰ; ਸੁਨਹਿਰੀ ਭਵਿੱਖ ਲਈ UK ਗਏ 2 ਭਾਰਤੀ ਵਿਦਿਆਰਥੀਆਂ ਦੀ ਝਰਨੇ 'ਚ ਡੁੱਬਣ ਕਾਰਨ ਮੌਤ
ਉਨ੍ਹਾਂ ਕਿਹਾ, ‘‘ਵਿੱਤੀ ਅਨੁਸ਼ਾਸਨ ਬਣਾਈ ਰੱਖਣਾ ਖਾਸ ਤੌਰ ’ਤੇ ਚੋਣਾਂ ਵਾਲੇ ਸਾਲ ’ਚ ਮੇਰੇ ਲਈ ਕਾਫੀ ਮਹੱਤਵਪੂਰਨ ਗੱਲ ਹੈ ਕਿਉਂਕਿ ਦੇਸ਼ ਚੋਣਾਂ ਵਾਲੇ ਸਾਲ ’ਚ ਵਿੱਤੀ ਸਾਹਸੀ ਕੰਮ ਸ਼ੁਰੂ ਕਰਦੇ ਹਨ।’’ ਸ਼੍ਰੀਨਿਵਾਸਨ ਨੇ ਕਿਹਾ, ‘‘ਇਸ ਸਰਕਾਰ ਨੇ ਅਨੁਸ਼ਾਸਨ ਬਣਾਈ ਰੱਖਿਆ ਹੈ। ਮੈਨੂੰ ਲੱਗਦਾ ਹੈ ਇਹ ਬਹੁਤ ਮਹੱਤਵਪੂਰਨ ਹੈ, ਕਿਉਂਕਿ ਆਖਿਰਕਾਰ ਠੋਸ ‘ਮੈਕ੍ਰੋ ਫੰਡਾਮੈਂਟਲ’ ਹੀ ਉਹ ਆਧਾਰ ਹੈ, ਜਿਸ ਦੇ ਆਧਾਰ ’ਤੇ ਦੇਸ਼ ਖੁਸ਼ਹਾਲ ਹੁੰਦੇ ਹਨ ਅਤੇ ਟਿਕਾਊ ਵਾਧਾ ਕਰਦੇ ਹਨ, ਇਸ ਲਈ ਇਸ ਨੂੰ ਬਣਾਈ ਰੱਖਣਾ ਬੇਹੱਦ ਮਹੱਤਵਪੂਰਨ ਹੈ।’’ ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਪਿਛਲੇ ਕਈ ਸਾਲਾਂ ’ਚ ਕਈ ਝਟਕਿਆਂ ਨੂੰ ਝੱਲਿਆ ਅਤੇ ਉਸ ਤੋਂ ਸਫਲਤਾਪੂਰਵਕ ਨਿਕਲਿਆ ਹੈ। ਇਹ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਵਧਦੀਆਂ ਪ੍ਰਮੁੱਖ ਅਰਥਵਿਵਸਥਾਵਾਂ ’ਚੋਂ ਇਕ ਬਣ ਕੇ ਉਭਰ ਰਹੀ ਹੈ।
ਇਹ ਵੀ ਪੜ੍ਹੋ: ਕੈਨੇਡਾ ਨੇ ਟਰੈਵਲ ਐਡਵਾਈਜ਼ਰੀ ਕੀਤੀ ਅਪਡੇਟ, ਭਾਰਤ 'ਚ ਲੋਕ ਸਭਾ ਚੋਣਾਂ ਦੌਰਾਨ ਚੌਕਸ ਰਹਿਣ ਕੈਨੇਡੀਅਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।