ਏਅਰ ਇੰਡੀਆ ਐਕਸਦੀ ਲਾਪਰਵਾਹੀ, ਏਅਰਪੋਰਟ ''ਤੇ ਭੁੱਖੇ-ਪਿਆਸੇ 11 ਘੰਟੇ ਪਰੇਸ਼ਾਨ ਹੋਏ 160 ਯਾਤਰੀ

Sunday, Mar 31, 2024 - 06:01 PM (IST)

ਮੁੰਬਈ- ਏਅਰ ਇੰਡੀਆ ਐਕਸਪ੍ਰੈਸ ਦੀ ਲਾਪਰਵਾਹੀ ਦੇ ਚਲਦੇ ਮੁੰਬਈ ਤੋਂ ਸ਼੍ਰੀਨਗਰ ਜਾ ਰਹੇ 160 ਯਾਤਰੀ ਸ਼ਨੀਵਾਰ ਨੂੰ ਮੁੰਬਈ ਦੇ ਛੱਤਰਪਤੀ ਸ਼ਿਵਾਜੀ ਮਹਾਰਾਜ ਇੰਟਰਨੈਸ਼ਨਲ ਏਅਰਪੋਰਟ ਦੇ ਟਰਮਿਨਲ-2 'ਤੇ ਬੁਰੀ ਤਰ੍ਹਾਂਪਰੇਸ਼ਾਨ ਹੋਏ। ਸਾਰਿਆਂ ਨੂੰ ਆਈ.ਐਕਸ-1993 ਫਲਾਈਨ ਰਾਹੀਂ ਸਵੇਰੇ 5:20 ਵਜੇ ਸ਼੍ਰੀਨਗਰ ਰਵਾਨਾ ਹੋਣਾ ਸੀ ਪਰ ਜਹਾਜ਼ ਕੰਪਨੀ ਨੇ ਕਿਸੇ ਨਾ ਕਿਸੇ ਬਹਾਨੇ ਫਲਾਈਨ 5 ਵਾਰ ਰੀਸ਼ੈਡਿਊਲ ਕੀਤੀ। ਕਾਫੀ ਬਹਿਸਬਾਜ਼ੀ ਤੋਂ ਬਾਅਦ ਜਹਾਜ਼ ਸ਼ਾਮ 4:20 ਵਜੇ ਉਡ ਸਕਿਆ। ਯਾਤਰੀ ਸ਼ਾਮ 7:05 ਵਜੇ ਸ਼੍ਰੀਨਗਰ ਪਹੁੰਚ ਸਕੇ। 

ਜਹਾਜ਼ 'ਚ 15 ਯਾਤਰੀ ਸਿੰਗਾਪੁਰ ਅਤੇ 112 ਨਾਸਿਕ ਦੇ ਸਨ। ਐੱਨ.ਆਰ.ਆਈ. ਯਾਤਰੀ ਦੇਵਾਂਗ ਬਾਫਨਾ ਨੇ ਦੱਸਿਆ ਕਿ ਇਨ੍ਹਾਂ 11 ਘੰਟਿਆਂ 'ਚ ਏਅਰਲਾਈਨਜ਼ ਨੇ ਨਾ ਤਾਂ ਦੇਰੀ ਦਾ ਸਹੀ ਕਾਰਨ ਦੱਸਿਆ ਅਤੇ ਨਾ ਹੀ ਲਾਊਂਜ਼ 'ਚ ਬੈਠਣ ਦਿੱਤਾ। 6 ਘੰਟਿਆਂ ਬਾਅਦ ਯਾਤਰੀਆਂ ਨੂੰ ਨਾਸ਼ਤੇ ਦੇ ਕੂਪਨ ਫੜਾ ਦਿੱਤੇ ਗਏ। ਬਾਰ-ਬਾਰ ਹੰਗਾਮੇ ਦੇ ਚਲਦੇ 6 ਯਾਤਰੀਆਂ ਦੀ ਸਿਹਤ ਵਿਗੜੀ ਪਰ ਸਟਾਫ ਨੇ ਮਦਦ ਨਹੀਂ ਕੀਤੀ। ਮਜਬੂਰੀ 'ਚ ਇਨ੍ਹਾਂ ਲੋਕਾਂ ਨੂੰ ਜ਼ਮੀਨ 'ਤੇ ਚਾਦਰ ਵਿਛਾ ਕੇ ਲੇਟਣਾ ਪਿਆ। 

ਬਾਅਦ 'ਚ ਪਾਇਲਟ ਨੇ ਦੱਸਿਆ ਕਿ ਜਹਾਜ਼ ਵਰਕਸ਼ਾਪ 'ਚ ਸੀ, ਇਸ ਲਈ ਦੇਰ ਹੋਈ। ਮਾਮਲੇ 'ਤੇ ਜਦੋਂ ਜਹਾਜ਼ ਕੰਪਨੀ ਦੇ ਪੀ.ਆਰ.ਏ. ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। 


Rakesh

Content Editor

Related News