ਰਵਨੀਤ ਬਿੱਟੂ ਦੇ BJP ''ਚ ਜਾਣ ਮਗਰੋਂ ਭਾਵੁਕ ਹੋਏ ਭਾਰਤ ਭੂਸ਼ਣ ਆਸ਼ੂ, ਜਾਣੋ ਕੀ ਕਿਹਾ (ਵੀਡੀਓ)
Wednesday, Mar 27, 2024 - 05:06 PM (IST)
ਲੁਧਿਆਣਾ : ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਭਾਜਪਾ 'ਚ ਸ਼ਾਮਲ ਹੋਣ ਮਗਰੋਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਭਾਵੁਕ ਹੁੰਦੇ ਹੋਏ ਨਜ਼ਰ ਆਏ। ਉਨ੍ਹਾਂ ਕਿਹਾ ਕਿ ਅੱਧਾ ਘੰਟਾ ਪਹਿਲਾਂ ਜਿਸ ਬੰਦੇ ਲਈ ਸਾਰੇ ਵਰਕਰ ਅਤੇ ਆਗੂ ਕੰਪੇਨ ਕਰਦੇ ਹੋਣ ਅਤੇ ਉਹ ਅਚਾਨਕ ਇਹੋ ਜਿਹੇ ਫ਼ੈਸਲੇ ਲੈ ਲੈਂਦਾ ਹੈ ਤਾਂ ਉਹ ਹੈਰਾਨ ਕਰਨ ਵਾਲਾ ਤਾਂ ਜ਼ਰੂਰ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਅਸੀਂ ਠੱਗੇ-ਠੱਗੇ ਜਿਹੇ ਮਹਿਸੂਸ ਕਰਦੇ ਹਾਂ। ਉਨ੍ਹਾਂ ਕਿਹਾ ਕਿ ਲੋਕ ਜਲਦੀ ਫ਼ੈਸਲਾ ਲੈਣ ਅਤੇ ਇੱਥੇ ਉਮੀਦਵਾਰ ਖੜ੍ਹਾ ਕਰੀਏ ਅਤੇ ਸਭ ਨੂੰ ਦੱਸ ਸਕੀਏ ਕਿ ਕਾਂਗਰਸ ਇੱਥੇ ਕਿੰਨੀ ਜ਼ਿਆਦਾ ਮਜ਼ਬੂਤ ਹੈ।
ਇਹ ਵੀ ਪੜ੍ਹੋ : ਪੰਜਾਬ ਦੇ AAP ਵਿਧਾਇਕਾਂ ਦਾ ਵੱਡਾ ਇਲਜ਼ਾਮ-ਪਾਰਟੀ ਬਦਲਣ ਲਈ 45 ਕਰੋੜ ਦਾ ਆਫ਼ਰ (ਵੀਡੀਓ)
ਉਨ੍ਹਾਂ ਕਿਹਾ ਕਿ ਸਵ. ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੇ ਸਾਰੀ ਕਾਂਗਰਸ ਨੂੰ ਆਪਣਾ ਪਰਿਵਾਰ ਸਮਝਿਆ ਸੀ ਪਰ ਜਦੋਂ ਉਨ੍ਹਾਂ ਦਾ ਪੋਤਾ ਅਜਿਹੇ ਫ਼ੈਸਲੇ ਲੈ ਲੈਂਦਾ ਹੈ ਤਾਂ ਉਨ੍ਹਾਂ ਦਾ ਪਰਿਵਾਰ ਤਾਂ ਦੁਖੀ ਹੋਵੇਗਾ ਹੈ। ਉਨ੍ਹਾਂ ਕਿਹਾ ਕਿ ਤੁਸੀਂ ਖ਼ੁਦ ਹੀ ਅੰਦਾਜ਼ਾ ਲਾ ਲਓ ਕਿ ਪਰਿਵਾਰ ਦਾ ਕੀ ਹਾਲ ਹੋਵੇਗਾ। ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਕਮਜ਼ੋਰ ਲੀਡਰ ਸਹੂਲੀਅਤ ਵਾਲਾ ਰਾਹ ਲੱਭਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8