A11X ਚਿੱਪਸੈੱਟ ਨਾਲ ਪੇਸ਼ ਕੀਤਾ ਜਾ ਸਕਦੈ ਐਪਲ iPad Pro

Wednesday, Nov 15, 2017 - 01:41 PM (IST)

ਜਲੰਧਰ- ਐਪਲ ਨੇ ਇਸ ਸਾਲ ਆਈਫੋਨ 8, ਆਈਫੋਨ 8 ਪਲੱਸ ਅਤੇ ਆਈਫੋਨ ਐਕਸ ਨੂੰ ਲਾਂਚ ਕੀਤਾ ਸੀ, ਜਿਸ ਵਿਚ ਨਵਾਂ ਚਿੱਪਸੈੱਟ A11 Bionic ਇਸਤੇਮਾਲ ਕੀਤਾ ਗਿਆ ਸੀ। ਆਮਤੌਰ 'ਤੇ ਐਪਲ ਆਪਣੇ ਨਵੇਂ ਆਈਪੈਡ ਲਈ ਲੇਟੈਸਟ ਚਿੱਪਸੈੱਟ ਦੇ ਐਕਸ ਵਰਜਨ ਨੂੰ ਬਣਾਉਂਦੀ ਹੈ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਸਪ੍ਰਿੰਗ 'ਚ ਸਾਨੂੰ A11X ਦੇਖਣ ਨੂੰ ਮਿਲ ਸਕਦਾ ਹੈ। 
ਜਾਣਕਾਰੀ ਮੁਤਾਬਕ ਇਹ ਐਪਲ ਦਾ ਪਹਿਲਾ ਚਿੱਪਸੈੱਟ ਹੋਵਗਾ, ਜਿਸ ਵਿਚ 8 ਸੀ.ਪੀ.ਯੂ. ਕੋਰ ਹੋਵੇਗਾ। ਨਾਲ ਹੀ ਕਿਹਾ ਜਾ ਰਿਹਾ ਹੈ ਕਿ ਇਸ ਨੂੰ ਬਿਲਟ ਕਰਨ ਲਈ TSMC 7nm ਤਕਨੀਕ ਪ੍ਰੋਸੈਸ ਦਾ ਇਸਤੇਮਾਲ ਕੀਤਾ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਆਕਟਾ-ਕੋਰ ਸੀ.ਪੀ.ਯੂ. ਨੂੰ ਤਿੰਨ ਪਾਵਰਫੁੱਲ ਮਾਨਸੂਨ ਕੋਰ ਅਤੇ 5 efficient Mistral ਕੋਰ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਨਾਲ ਹੀ ਕਿਹਾ ਜਾ ਰਿਹਾ ਹੈ ਕਿ ਅਗਲੇ ਸਾਲ ਦੀ ਪਹਿਲੀ ਤਿਮਾਹੀ 'ਚ ਇਸ ਦੀ ਸ਼ਿਪਿੰਗ ਸ਼ੁਰੂ ਕੀਤੀ ਜਾ ਸਕਦੀ ਹੈ। ਬਿਲਕੁਲ ਉਸ ਸਮੇਂ ਜਦੋਂ ਆਈਪੈਡ ਪ੍ਰੋ 2018 ਸੀਰੀਜ਼ ਨੂੰ ਲਾਂਚ ਕੀਤਾ ਜਾਂਦਾ ਹੈ। 
ਤਾਈਵਾਨ ਦੇ ਨਿਰਮਾਤਾ ਨਵੇਂ ਸਾਲ 'ਚ ਐਪਲ ਦੇ ਸਾਰੇ ਐੱਸ.ਓ.ਐੱਸ. ਦੇ ਨਿਰਮਾਣ ਲਈ ਜ਼ਿਮੇਵਾਰ ਹਨ। ਕਿਹਾ ਜਾ ਰਿਹਾ ਹੈ ਕਿ ਕਲੋਜ ਰਿਲੇਸ਼ਨ ਕਾਰਨ ਹੀ Cupertino ਨੇ ਚਿੱਪਸ ਵਿਕਸਤ ਕਰਨ ਲਈ TSMC ਨੂੰ ਚੁਣਿਆ ਹੈ। ਉਮੀਦ ਹੈ ਕਿ A11X ਨੂੰ ਉਹ 7nm ਦੇ ਨਾਲ ਪੇਸ਼ ਕੀਤਾ ਜਾਵੇਗਾ ਅਤੇ A12 ਚਿੱਪਸੈੱਟ ਨੂੰ ਸਤੰਬਰ 2018 'ਚ ਪੇਸ਼ ਕੀਤਾ ਜਾ ਸਕਦਾ ਹੈ।


Related News