ਸਾਵਧਾਨ ਖ਼ਤਰੇ ''ਚ ਜਾਨ ! ਡਿੱਗੂ-ਡਿੱਗੂ ਕਰਦਾ ਬਿਜਲੀ ਦਾ ਖੰਭਾ, ਵਾਪਰ ਸਕਦੈ ਵੱਡਾ ਹਾਦਸਾ

Thursday, Oct 03, 2024 - 12:56 PM (IST)

ਪਟਿਆਲਾ (ਕੰਵਲਜੀਤ) : ਪਟਿਆਲਾ ਬਿਜਲੀ ਬੋਰਡ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ ਕਿਉਂਕਿ ਪਟਿਆਲਾ ਦੇ ਸਰਹੰਦ ਰੋਡ ਉੱਪਰ ਝਿਲ ਪਿੰਡ ਵਿਚ ਬਿਜਲੀ ਦਾ 16 ਫੁੱਟ ਉੱਚਾ ਖੰਭਾ ਡਿੱਗਣ ਕਿਨਾਰੇ ਹੈ ਜਿਸ ਦੇ ਨਾਲ ਕਿਸੇ ਦੀ ਜਾਨ ਵੀ ਜਾ ਸਕਦੀ ਹੈ। ਜੇਕਰ ਇਹ ਖੰਭਾ ਕਿਸੇ ਦੁਕਾਨ ਉੱਪਰ ਡਿੱਗ ਗਿਆ ਤਾਂ ਵੱਡਾ ਹਾਦਸਾ ਵਾਪਰ ਸਕਦਾ ਹੈ। ਇਨਾ ਹੀ ਨਹੀਂ ਕਿਸੇ ਖੰਬੇ ਨਾਲ ਬਿਜਲੀ ਦੀਆਂ ਤਾਰਾਂ ਸੜਕ 'ਤੇ ਟੁੱਟ ਕੇ ਡਿੱਗੀਆਂ ਹੋਈਆਂ ਹਨ, ਜਿਸ ਦਾ ਕੋਈ ਹੱਲ ਬਿਜਲੀ ਬੋਰਡ ਪ੍ਰਸ਼ਾਸਨ ਨਹੀਂ ਕਰ ਰਿਹਾ। 

ਦੂਜੇ ਪਾਸੇ ਦੁਕਾਨਦਾਰ ਇਸ ਤੋਂ ਕਾਫੀ ਪਰੇਸ਼ਾਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਪਹਿਲਾਂ ਹੀ ਜੇ. ਈ. ਧਰਮਿੰਦਰ ਸਿੰਘ ਨੂੰ ਕਿਹਾ ਸੀ ਕਿ ਇਸ ਡਿੱਗਣ ਵਾਲੇ ਬਿਜਲੀ ਦੇ ਖੰਬੇ ਦਾ ਹੱਲ ਕੀਤਾ ਜਾਵੇ ਪਰ ਉਨ੍ਹਾਂ ਵੱਲੋਂ ਕੋਈ ਹੱਲ ਨਹੀਂ ਕੀਤਾ ਗਿਆ ਅਤੇ ਇਸ ਨੂੰ ਰੱਸੇ ਨਾਲ ਬੰਨ੍ਹ ਕੇ ਚਲੇ ਗਏ। ਹੁਣ ਰੱਸਾ ਵੀ ਟੁੱਟ ਚੁੱਕਾ ਹੈ ਅਤੇ ਇਹ ਕਿਸੇ ਵੇਲੇ ਵੀ ਕਿਸੇ ਉੱਪਰ ਡਿੱਗ ਸਕਦਾ ਹੈ ਜਿਸ ਦੇ ਨਾਲ ਜਾਨੀ ਨੁਕਸਾਨ ਵੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਥੇ ਛੋਟੇ ਬੱਚੇ ਵੀ ਨਿਕਲਦੇ ਪਰ ਜਿਸ ਕਾਰਣ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ। ਦੂਜਾ ਇੱਥੇ ਬਿਜਲੀ ਦੀਆਂ ਤਾਰਾਂ ਟੁੱਟ ਕੇ ਹੇਠਾਂ ਡਿੱਗੀਆਂ ਹੋਈਆਂ ਹਨ, ਜਿਸ ਨੂੰ ਅਸੀਂ ਆਪਣੇ ਪੱਧਰ 'ਤੇ ਰੱਸੀ ਨਾਲ ਬੰਨ੍ਹਿਆ ਹੋਇਆ ਹੈ। ਲੋੜ ਹੈ ਬਿਜਲੀ ਵਿਭਾਗ ਨੂੰ ਇਸ ਪਾਸੇ ਪਹਿਲ ਦੇ ਆਧਾਰ 'ਤੇ ਧਿਆਨ ਦੇਣ ਦੀ ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਪਹਿਲਾਂ ਹੀ ਰੋਕਿਆ ਜਾ ਸਕੇ। 


Gurminder Singh

Content Editor

Related News