ਡਿਊਟੀ ਤੋਂ ਬਾਅਦ ਘਰ ਜਾ ਰਹੇ ASI ਨਾਲ ਵਾਪਰ ਗਿਆ ਭਾਣਾ ; ਰਸਤੇ ''ਚ ਹੀ ਗੁਆ ਲਈ ਜਾਨ

Tuesday, Oct 01, 2024 - 03:52 AM (IST)

ਜਲੰਧਰ (ਮਹੇਸ਼)- ਜੰਡਿਆਲਾ-ਬੁੰਡਾਲਾ ਰੋਡ ’ਤੇ ਸੋਮਵਾਰ ਨੂੰ ਬਾਅਦ ਦੁਪਹਿਰ ਲਗਭਗ 3 ਵਜੇ ਇਕ ਬੇਹੱਦ ਦਰਦਨਾਕ ਹਾਦਸਾ ਹੋਣ ਦੀ ਜਾਣਕਾਰੀ ਮਿਲੀ ਹੈ, ਜਿੱਥੋਂ ਦੇ ਐੱਸ.ਟੀ. ਵਰਲਡ ਸਕੂਲ ਰਾਜ ਗੋਮਾਲ ਦੀ ਬੱਸ ਦੀ ਟੱਕਰ ਨਾਲ ਬਾਈਕ ਸਵਾਰ ਪੰਜਾਬ ਪੁਲਸ ਦੇ ਇਕ ਏ.ਐੱਸ.ਆਈ. ਦੀ ਮੌਕੇ ’ਤੇ ਹੀ ਮੌਤ ਹੋ ਗਈ।

ਮਾਮਲੇ ਦੀ ਜਾਂਚ ਕਰ ਰਹੇ ਜੰਡਿਆਲਾ ਪੁਲਸ ਚੌਕੀ ਦੇ ਇੰਚਾਰਜ ਏ.ਐੱਸ.ਆਈ. ਅਵਤਾਰ ਸਿੰਘ ਕੂਨਰ ਨੇ ਦੱਸਿਆ ਕਿ ਮ੍ਰਿਤਕ ਪੁਲਸ ਮੁਲਾਜ਼ਮ ਦੀ ਪਛਾਣ ਰਾਮ ਸਰਨ ਦਾਸ ਪੁੱਤਰ ਪ੍ਰਕਾਸ਼ ਰਾਮ ਨਿਵਾਸੀ ਪਿੰਡ ਬੁੰਡਾਲਾ ਥਾਣਾ ਨੂਰਮਹਿਲ ਜ਼ਿਲਾ ਜਲੰਧਰ ਦੇ ਰੂਪ ਵਿਚ ਹੋਈ ਹੈ। ਮ੍ਰਿਤਕ ਏ.ਐੱਸ.ਆਈ. 55 ਸਾਲ ਦਾ ਸੀ ਤੇ ਫਗਵਾੜਾ ਵਿਚ ਪੰਜਾਬ ਪੁਲਸ ਦੀ ਪੈਟਰੋਲਿੰਗ ਬੀਟ ਵਿਚ ਤਾਇਨਾਤ ਸੀ।

ਇਹ ਵੀ ਪੜ੍ਹੋ- ਸਰਪੰਚੀ ਦੇ ਕਾਗਜ਼ ਭਰਨ ਆਏ ਸਾਬਕਾ ਸਰਪੰਚ ਨੇ BDO ਦਫ਼ਤਰ 'ਚ ਚਲਾ'ਤੀਆਂ ਗੋਲ਼ੀਆਂ, ਫ਼ਿਰ ਜੋ ਹੋਇਆ...

ਹਾਦਸੇ ਦੇ ਸਮੇਂ ਉਹ ਜੰਡਿਆਲੇ ਤੋਂ ਆਪਣੇ ਘਰ ਬੁੰਡਾਲਾ ਜਾ ਰਿਹਾ ਸੀ ਕਿ ਨਿਰੰਕਾਰੀ ਭਵਨ ਜੰਡਿਆਲਾ ਦੇ ਨੇੜੇ ਪਹੁੰਚਿਆ ਤਾਂ ਇਕ ਨਿੱਜੀ ਸਕੂਲ ਦੀ ਬੱਸ ਨੇ ਉਸ ਦੇ ਬਾਈਕ ਨੂੰ ਸਾਹਮਣੇ ਟੱਕਰ ਮਾਰ ਦਿੱਤੀ। ਲੋਕਾਂ ਵੱਲੋਂ ਗੰਭੀਰ ਹਾਲਤ ਵਿਚ ਸੜਕ ’ਤੇ ਪਏ ਏ.ਐੱਸ.ਆਈ. ਰਾਮ ਸਰਨ ਦਾਸ ਨੂੰ ਸੜਕ ’ਚੋਂ ਚੁੱਕ ਕੇ ਫਗਵਾੜਾ ਦੇ ਸਿਵਲ ਹਸਪਤਾਲ ਵਿਚ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ।

ਜੰਡਿਆਲਾ ਪੁਲਸ ਚੌਕੀ ਦੇ ਇੰਚਾਰਜ ਕੂਨਰ ਨੇ ਦੱਸਿਆ ਕਿ ਪੁਲਸ ਨੇ ਸਕੂਲ ਬੱਸ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਤੇ ਉਸ ਦੇ ਚਾਲਕ ਰਾਹੁਲ ਕੁਮਾਰ ਨਿਵਾਸੀ ਗੜ੍ਹਾ ਖਿਲਾਫ ਥਾਣਾ ਸਦਰ ਜਮਸ਼ੇਰ ਵਿਚ ਕੇਸ ਦਰਜ ਕਰ ਕੇ ਉਸ ਨੂੰ ਕਾਬੂ ਕਰ ਲਿਆ ਹੈ।

ਉਨ੍ਹਾਂ ਦੱਸਿਆ ਕਿ ਮ੍ਰਿਤਕ ਪੁਲਸ ਮੁਲਾਜ਼ਮ ਦੀ ਲਾਸ਼ ਸਿਵਲ ਹਸਪਤਾਲ ਭੇਜ ਦਿੱਤੀ ਗਈ ਹੈ। ਸਵੇਰੇ ਉਸ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ।

ਇਹ ਵੀ ਪੜ੍ਹੋੋ- ਸਹੁਰੇ ਜ਼ਮੀਨ ਵੇਚਣ ਲਈ ਮਜਬੂਰ ਕਰ ਕੇ ਮੰਗਦੇ ਸੀ ਪੈਸੇ, ਅੱਕ ਕੇ ਨੌਜਵਾਨ ਨੇ ਜੋ ਕੀਤਾ, ਜਾਣ ਕੰਬ ਜਾਵੇਗੀ ਰੂਹ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News