Jio ਦੇ 90 ਫੀਸਦੀ ਯੂਜ਼ਰਸ ਨੇ ਪ੍ਰਾਈਮ ਨੂੰ ਚੁੱਣਿਆ: BofAML

06/19/2017 12:49:38 AM

ਜਲੰਧਰ— ਰਿਲਾਇੰਸ ਜਿਓ ਦੇ 90 ਪ੍ਰਤੀਸ਼ਤ ਗਾਹਕਾਂ ਨੇ ਇਸ ਦੀ ਪ੍ਰਾਈਮ ਮੈਂਬਰਸ਼ਿਪ ਨੂੰ ਚੁਣਿਆ ਹੈ ਜੋ ਉਸ ਨੇ ਆਪਣੇ ਪ੍ਰਚਾਰ ਲਈ ਸ਼ੁਰੂ ਕੀਤੀ ਸੀ। ਜਿਓ ਦੇ ਕਰੀਬ 76 ਪ੍ਰਤੀਸ਼ਤ ਗਾਹਕ ਉਸ ਦੀ ਇਸ ਪ੍ਰਮੋਸ਼ਨਲ Period ਦੇ ਖਤਮ ਹੋਣ ਦੇ ਬਾਅਦ ਵੀ ਇਸ ਦੀ ਸੇਵਾਵਾਂ ਨੂੰ ਜਾਰੀ ਰੱਖਣ ਦੀ ਇੱਛਾ ਰੱਖਦੇ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ 80 ਪ੍ਰਤੀਸ਼ਤ ਯੂਜ਼ਰਸ ਦੇ ਕੋਲ ਕੇਵਲ ਇਕ ਜਿਓ ਸਿਮ ਹੈ। 84 ਪ੍ਰਤੀਸ਼ਤ ਨੇ ਜਿਓ ਦੇ Monthly Top-up ਦਾ ਵੀ ਭੁਗਤਾਨ ਕੀਤਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਭੁਗਤਾਨ ਕਰਨ ਵਾਲਿਆਂ 'ਚ ਜ਼ਿਆਦਾਤਰ ਲੋਕਾਂ ਨੇ 303 ਰੁਪਏ ਜਾਂ 309 ਰੁਪਏ ਦੇ ਪੈਕ ਦਾ ਭੁਗਤਾਨ ਕੀਤਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਦਿਲਚਸਪ ਗੱਲ ਇਹ ਹੈ ਕਿ ਸਰਵੇ 'ਚ ਜਿਨ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ ਉਨ੍ਹਾਂ ਚੋਂ ਕੇਵਲ ਪੰਜ ਪ੍ਰਤੀਸ਼ਤ ਹੀ Lyf ਫੋਨ ਦਾ ਇਸਤੇਮਾਲ ਕਰ ਰਹੇ ਹਨ , ਜਦਕਿ 40 ਪ੍ਰਤੀਸ਼ਤ ਸੈਮਸੰਗ ਅਤੇ 7 ਪ੍ਰਤੀਸ਼ਤ ਆਈਫੋਨ ਦਾ ਇਸਤੇਮਾਲ ਕਰ ਰਹੇ ਹਨ। ਇਹ Online ਸਰਵੇ ਜੂਨ ਮਹੀਨੇ 'ਚ ਹੀ ਕੀਤਾ ਗਿਆ ਅਤੇ ਇਸ 'ਚ ਕਰੀਬ 1,000 ਯੂਜ਼ਰਸ ਨੂੰ ਸ਼ਾਮਲ ਕੀਤਾ ਗਿਆ ਸੀ। ਦੂਰਸੰਚਾਰ ਰੇਗੂਲੇਟਰੀ ਟਰਾਈ ਦੀ ਇਕ ਰਿਪੋਰਟ ਦੇ ਮੁਤਾਬਕ ਦੂਰਸੰਚਾਰ ਬਾਜ਼ਾਰ 'ਚ ਪਿਛਲੇ ਸਾਲ ਪੰਜ ਸਤੰਬਰ ਨੂੰ ਕਦਮ ਰੱਖਣ ਵਾਲੀ ਇਸ ਕੰਪਨੀ ਦੇ ਗਾਹਕ ਦੀ ਗਿਣਤੀ ਇਸ ਸਾਲ ਅਪ੍ਰੈਲ ਦੇ ਆਖਿਰ 'ਚ 11.2 ਕਰੋੜ ਤੱਕ ਪੁੱਜ ਗਈ ਸੀ।


Related News