ਭਾਰਤ ''ਚ ਲਾਂਚ ਹੋਇਆ 2025 Honda Shine 125, ਜਾਣੋ ਕੀਮਤ ਤੇ ਖੂਬੀਆਂ
Thursday, Feb 13, 2025 - 05:07 PM (IST)
![ਭਾਰਤ ''ਚ ਲਾਂਚ ਹੋਇਆ 2025 Honda Shine 125, ਜਾਣੋ ਕੀਮਤ ਤੇ ਖੂਬੀਆਂ](https://static.jagbani.com/multimedia/2025_2image_17_07_0207783332025hondashine125.jpg)
ਆਟੋ ਡੈਸਕ- 2025 Honda Shine 125 ਮੋਟਰਸਾਈਕਲ ਭਾਰਤ 'ਚ ਲਾਂਚ ਕਰ ਦਿੱਤਾ ਗਿਆ ਹੈ। ਇਹ ਮੋਟਰਸਾਈਕਲ 2 ਵੇਰੀਐਂਟ- ਡਰੱਮ ਬ੍ਰੇਕ ਵੇਰੀਐਂਟ ਅਤੇ ਡਿਸਕ ਬ੍ਰੇਕ ਵੇਰੀਐਂਟ 'ਚ ਪੇਸ਼ ਕੀਤਾ ਗਿਆ ਹੈ। ਇਸਦੇ ਡਰੱਮ ਬ੍ਰੇਕ ਵੇਰੀਐਂਟ ਦੀ ਕੀਮਤ 84,493 ਰੁਪਏ ਅਤੇ ਡਿਸਕ ਬ੍ਰੇਕ ਵੇਰੀਐਂਟ ਦੀ ਕੀਮਤ 89,245 ਰੁਪਏ ਐਕਸ-ਸ਼ੋਅਰੂਮ ਹੈ। 2025 Honda Shine 125 ਦਾ ਮੁਕਾਬਲਾ ਬਜਾਜ, ਹੀਰੋ ਮੋਟੋਕੋਰਪ, ਟੀਵੀਐੱਸ ਵਰਗੀਆਂ ਕੰਪਨੀਆਂ ਦੇ ਮੋਟਰਸਾਈਕਲਾਂ ਨਾਲ ਹੋਵੇਗਾ।
ਪਾਵਰਟ੍ਰੇਨ
ਇਸ ਮੋਟਰਸਾਈਕਲ 'ਚ 123.94cc ਸਿੰਗਲ ਸਿਲੰਡਰ ਇੰਜਣ ਦਿੱਤਾ ਗਿਆ ਹੈ, ਜੋ 10.6 bhp ਦੀ ਪਾਵਰ ਅਤੇ 11 Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਵਿਚ ਆਈਡਲ ਸਟਾਪ ਸਿਸਟਮ ਵੀ ਦਿੱਤਾ ਗਿਆ ਹੈ ਜੋ ਮੋਟਰਸਾਈਕਲ ਨੂੰ ਸਿਗਨਲ 'ਤੇ ਰੋਕਣ 'ਤੇ ਇੰਜਣ ਨੂੰ ਆਟੋਮੈਟਿਕ ਕਰ ਦਿੰਦਾ ਹੈ ਅਤੇ ਕਲੱਚ ਦਾਬਉਂਦੇ ਹੀ ਫਿਰ ਤੋਂ ਸਟਾਰਟ ਹੋ ਜਾਂਦਾ ਹੈ। ਇਸ ਨਾਲ ਮਾਈਲੇਜ ਬਿਹਤਰ ਮਿਲਦੀ ਹੈ।
Honda Motorcycle and Scooter India ਦੇ ਸੇਲਸ ਅਤੇ ਮਾਰਕੀਟਿੰਗ ਡਾਇਰੈਕਟਰ, ਯੋਗੇਸ਼ ਮਾਥੁਰ ਨੇ ਕਿਹਾ ਕਿ ਸਾਨੂੰ ਨਵਾਂ ਸ਼ਾਈਨ 125 ਮੋਟਰਸਾਈਕਲ ਲਾਂਚ ਕਰਦੇ ਹੋਏ ਬੇਹੱਦ ਖੁਸ਼ੀ ਹੋ ਰਹੀ ਹੈ। ਇਹ ਇੱਕ ਅਜਿਹਾ ਮੋਟਰਸਾਈਕਲ ਹੈ ਜੋ 125cc ਕਮਿਊਟਰ ਸੈਗਮੈਂਟ ਵਿੱਚ ਨਵੇਂ ਮਾਪਦੰਡ ਸਥਾਪਤ ਕਰਦਾ ਰਹੇਗਾ। ਨਵਾਂ OBD2B ਅਨੁਕੂਲ ਇੰਜਣ ਅਤੇ ਪੂਰੀ ਤਰ੍ਹਾਂ ਡਿਜੀਟਲ ਇੰਸਟਰੂਮੈਂਟ ਕਲੱਸਟਰ, ਆਈਡਲਿੰਗ ਸਟਾਪ ਸਿਸਟਮ ਅਤੇ USB C-ਟਾਈਪ ਚਾਰਜਿੰਗ ਪੋਰਟ ਵਰਗੇ ਕਈ ਨਵੇਂ ਫੀਚਰਜ਼ ਦੇ ਨਾਲ ਨਵਾਂ ਸ਼ਾਈਨ 125 ਭਾਰਤੀ ਗਾਹਕਾਂ ਲਈ ਸਹੂਲਤ ਅਤੇ ਵਿਹਾਰਕਤਾ ਨੂੰ ਵਧਾਉਂਦਾ ਹੈ। ਸਾਨੂੰ ਵਿਸ਼ਵਾਸ ਹੈ ਕਿ ਨਵੇਂ ਭਾਰਤ ਦੀ ਅਮੇਜ਼ਿੰਗ ਸ਼ਾਇਨ ਜ਼ਰੂਰ ਖਰੀਦਦਾਰਾਂ ਨੂੰ ਆਕਰਸ਼ਿਤ ਕਰੇਗਾ ਅਤੇ ਬਾਜ਼ਾਰ ਵਿੱਚ ਆਪਣੀ ਵਿਰਾਸਤ ਨੂੰ ਹੋਰ ਮਜ਼ਬੂਤ ਕਰੇਗਾ।