ਪੈਦਲ ਜਾ ਰਹੇ ਵਿਅਕਤੀ ਨੂੰ ਸਕਾਰਪੀਓ ਸਵਾਰ ਨੇ ਮਾਰੀ ਜ਼ਬਰਦਸਤ ਟੱਕਰ, CCTV ''ਚ ਕੈਦ ਹੋਈਆਂ ਤਸਵੀਰਾਂ

11/27/2022 3:17:20 PM

ਫਿਰੋਜ਼ਪੁਰ (ਸੰਨੀ) : ਫਿਰੋਜ਼ਪੁਰ ਮਾਲ ਰੋਡ 'ਤੇ ਪੈਂਦੇ ਇਕ ਰੈਸਟੋਰੇਂਟ ਦੇ ਬਾਹਰ ਪੈਦਲ ਜਾ ਰਹੇ ਵਿਅਕਤੀ ਨੂੰ ਇਕ ਕਾਲੇ ਰੰਗ ਦੀ ਸਕਾਰਪੀਓ ਵੱਲੋਂ ਟੱਕਰ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਉਕਤ ਕਾਰ ਸਵਾਰ ਵਿਅਕਤੀ ਨੂੰ ਜ਼ਬਰਦਸਤ ਟੱਕਰ ਮਾਰ ਕੇ ਮੌਕੇ ਤੋਂ ਫਰਾਰ ਹੋ ਗਿਆ। ਇਸ ਸਾਰੀ ਘਟਨਾ ਦੀਆਂ ਤਸਵੀਰਾਂ ਸੀ. ਸੀ. ਟੀ. ਵੀ. ਕੈਮਰੇ 'ਚ ਰਿਕਾਰਡ ਹੋ ਗਈਆਂ। ਇਸ ਦੌਰਾਨ ਵਿਅਕਤੀ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ।

ਇਹ ਵੀ ਪੜ੍ਹੋ- ਪਿਓ ਦਾ ਸਸਕਾਰ ਕਰਨ ਆਏ ਹਵਾਲਾਤੀ ਪੁੱਤ ਨੇ ਜੇਲ੍ਹ ਪ੍ਰਸ਼ਾਸਨ 'ਤੇ ਲਾਏ ਗੰਭੀਰ ਇਲਜ਼ਾਮ, ਕੀਤੇ ਸਨਸਨੀਖੇਜ਼ ਖੁਲਾਸੇ

ਇਸ ਸਬੰਧੀ ਗੱਲ ਕਰਦਿਆਂ ਪੀੜਤ ਵਿਵੇਕ ਢੀਂਗਰਾ ਨੇ ਕਿਹਾ ਕਿ ਉਹ ਪੈਦਲ ਬੀ. ਡੀ. ਓ. ਦਫ਼ਤਰ ਨੂੰ ਜਾ ਰਿਹਾ ਸੀ। ਇਸ ਦੌਰਾਨ ਅਚਾਨਕ ਪਿੱਛੋਂ ਇਕ ਕਾਲੀ ਸਕਾਰਪੀਓ ਆਈ ਅਤੇ ਉਸ ਨੇ ਮੈਨੂੰ ਜ਼ਬਰਦਸਤ ਟੱਕਰ ਮਾਰੀ , ਜਿਸ ਕਾਰਨ ਮੈਂ ਹੇਠਾਂ ਡਿੱਗ ਗਿਆ। ਉਸ ਨੇ ਕਿਹਾ ਕਿ ਇਹ ਸਾਰੀ ਘਟਨਾ ਸੀ. ਸੀ. ਟੀ. ਵੀ. 'ਚ ਰਿਕਾਰਡ ਹੋਈ ਹੈ ਅਤੇ ਜਦੋਂ ਮੈਂ ਵੀਡੀਓ ਦੇਖੀ ਤਾਂ ਮੈਨੂੰ ਲੱਗਾ ਕੇ ਇਹ ਮੈਨੂੰ ਮਾਰ ਦੇਣ ਦੀ ਨੀਅਤ ਨਾਲ ਕੀਤਾ ਗਿਆ ਹੈ। ਪੀੜਤ ਨੇ ਉਕਤ ਕਾਰ ਸਵਾਰ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਹੈ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News