ਗੈਂਗਸਟਰ ਨੇ ਸਾਥੀਆਂ ਸਣੇ ਕੀਤਾ ਗੁੰਡਾਗਰਦੀ ਦਾ ਨੰਗਾ ਨਾਚ, CCTV 'ਚ ਕੈਦ ਹੋਈ ਸਾਰੀ ਵਾਰਦਾਤ

Monday, Apr 08, 2024 - 11:09 AM (IST)

ਗੈਂਗਸਟਰ ਨੇ ਸਾਥੀਆਂ ਸਣੇ ਕੀਤਾ ਗੁੰਡਾਗਰਦੀ ਦਾ ਨੰਗਾ ਨਾਚ, CCTV 'ਚ ਕੈਦ ਹੋਈ ਸਾਰੀ ਵਾਰਦਾਤ

ਲੁਧਿਆਣਾ (ਰਿਸ਼ੀ) : ਥਾਣਾ ਦੁੱਗਰੀ ਦੇਸ ਇਲਾਕੇ ’ਚ ਰਾਤ ਕਰੀਬ 1 ਵਜੇ ਪੱਖੋਵਾਲ ਰੋਡ ਸਥਿਤ ਕਰਨੈਲ ਸਿੰਘ ਨਗਰ ’ਚ ਗੈਂਗਸਟਰ ਨਿਊਟਨ ਵੱਲੋਂ ਆਪਣੇ ਗੁਰਗਿਆਂ ਦੇ ਨਾਲ ਮਿਲ ਕੇ ਗੁੰਡਾਗਰਦੀ ਦਾ ਨੰਗਾ ਨਾਚ ਦਿਖਾਇਆ ਗਿਆ। ਉਨ੍ਹਾਂ ਵੱਲੋਂ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਕੇ 5 ਵਿਅਕਤੀਆਂ ਨੂੰ ਗੰਭੀਰ ਰੂਪ ’ਚ ਜ਼ਖਮੀ ਕੀਤਾ ਗਿਆ, ਜਿਨ੍ਹਾਂ ਨੂੰ ਦੇਰ ਰਾਤ ਲਹੂ-ਲੁਹਾਨ ਹਾਲਤ ’ਚ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਦੋਂ ਕਿ ਘਰਾਂ ਦੇ ਬਾਹਰ ਖੜ੍ਹੀਆਂ ਕਾਰਾਂ ਦੇ ਸ਼ੀਸ਼ੇ ਭੰਨ ਕੇ ਹੁੱਲੜਬਾਜ਼ੀ ਕਰਦੇ ਹੋਏ ਨੌਜਵਾਨ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ : ਪੰਜਾਬ ਦੇ Main ਨੈਸ਼ਨਲ ਹਾਈਵੇਅ ਵੱਲ ਜਾਣ ਵਾਲਿਆਂ ਨੂੰ ਵੱਡੀ ਰਾਹਤ, ਪੜ੍ਹੋ ਕੀ ਹੈ ਪੂਰੀ ਖ਼ਬਰ

ਜ਼ਖਮੀਆਂ ਦੀ ਪਛਾਣ ਸਰਬਜੀਤ ਕੌਰ, ਸੁਰਜੀਤ ਕੌਰ, ਤਾਰਾ ਸਿੰਘ, ਅਮਨਦੀਪ ਕੌਰ ਅਤੇ ਧੀਰਜ ਵਜੋਂ ਹੋਈ ਹੈ। ਜ਼ਖਮੀਆਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਦੇਰ ਰਾਤ ਬਦਮਾਸ਼ ਇਕ ਕਾਰ ਅਤੇ 10 ਤੋਂ 12 ਬਾਈਕਾਂ ’ਤੇ ਸਵਾਰ ਹੋ ਕੇ ਆਏ।

ਇਹ ਵੀ ਪੜ੍ਹੋ : ਸਾਗਰ ਦੀ ਵਹੁਟੀ ਨੂੰ ਟਿਕਟ ਦੇਣ 'ਤੇ ਬੋਲੇ ਰਾਜਾ ਵੜਿੰਗ, ਇਕ ਬਿਆਨ ਨੇ ਬਦਲੇ ਸਮੀਕਰਨ
ਇਲਾਕੇ ’ਚ ਰੌਲਾ ਸੁਣ ਕੇ ਜਦੋਂ ਬਾਹਰ ਆਏ ਤਾਂ ਗੈਂਗਸਟਰਾਂ ਨੇ ਬਿਨਾਂ ਕੁੱਝ ਸੋਚੇ-ਸਮਝੇ ਜੋ ਕਈ ਵੀ ਅੱਗੇ ਆਇਆ, ਉਸ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਦੇ ਗਏ। ਬਦਮਾਸ਼ਾਂ ਵੱਲੋਂ ਇਨੋਵਾ ਸਮੇਤ ਹੋਰ 2 ਕਾਰਾਂ ਦੀ ਭੰਨਤੋੜ ਕੀਤੀ ਗਈ। ਪੁਲਸ ਮੁਤਾਬਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਾਰੇ ਮੁਲਜ਼ਮਾਂ ਨੂੰ ਜਲਦ ਕੇਸ ਦਰਜ ਕਰ ਕੇ ਸਲਾਖ਼ਾਂ ਪਿੱਛੇ ਪਹੁੰਚਾਇਆ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News