ਬੰਗਾ 'ਚ ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਹੋਈ ਟੱਕਰ, ਦੋ ਵਿਅਕਤੀਆਂ ਦੀ ਦਰਦਨਾਕ ਮੌਤ

Thursday, Apr 18, 2024 - 06:39 PM (IST)

ਬੰਗਾ (ਰਾਕੇਸ਼ ਅਰੋੜਾ)- ਬੰਗਾ ਗੜ੍ਹਸ਼ੰਕਰ ਰੋਡ 'ਤੇ ਸਥਿਤ ਪਿੰਡ ਪੱਲੀ ਝਿੱਕੀ ਵਿਖੇ ਦੋ ਮੋਟਰਸਾਈਕਲ ਸਵਾਰਾਂ ਦੀ ਆਹਮੋ-ਸਾਹਮਣੇ ਹੋਈ ਟੱਕਰ ਵਿੱਚ ਦੋ ਵਿਅਕਤੀਆਂ ਦੀ ਮੌਤ ਅਤੇ ਦੋ ਦੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਮੌਕੇ ਤੋਂ ਇੱਕਤਰ ਹੋਈ ਜਾਣਕਾਰੀ ਅਨੁਸਾਰ ਇਕ ਮੋਟਰਸਾਈਕਲ ਨੰਬਰ ਪੀ. ਬੀ. 32 ਏ 6309 ਜਿਸ ਨੂੰ ਕਿਰਨਦੀਪ ਪੁੱਤਰ ਸਤਪਾਲ ਨਿਵਾਸੀ ਨੋਰਾਂ ਨਾਮੀ ਨੌਜਵਾਨ ਚਲਾ ਰਿਹਾ ਸੀ ਜੋਕਿ ਆਪਣੇ ਦੋ ਹੋਰ ਸਾਥੀਆਂ ਸੁਨੀਲ ਕੁਮਾਰ ਪੁੱਤਰ ਅਜੈ ਕੁਮਾਰ ਅਤੇ ਸੁਨੀਲ ਕੁਮਾਰ ਪੁੱਤਰ ਮਨੋਹਰ ਲਾਲ ਦੋਵੇਂ ਨਿਵਾਸੀ ਨੋਰਾ ਨਾਲ ਉਕਤ ਮੋਟਰਸਾਈਕਲ 'ਤੇ ਸਵਾਰ ਹੋ ਕੇ ਗੜ੍ਹਸ਼ੰਕਰ ਤੋਂ ਆਪਣੇ ਪਿੰਡ ਨੋਰਾ ਨੂੰ ਆ ਰਹੇ ਸਨ। ਇਸ ਦੌਰਾਨ ਜਦੋਂ ਉਕਤ ਮੋਟਰਸਾਈਕਲ ਤਿੰਨੋਂ ਸਵਾਰ ਪਿੰਡ ਪੱਲੀ ਝਿੱਕੀ ਹਾਦਸੇ ਵਾਲੇ ਸਥਾਨ 'ਤੇ ਪੁੱਜੇ ਤਾਂ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਨੂੰ ਪੀ. ਬੀ. 32 ਐੱਫ਼ 2230 ਜਿਸ ਨੂੰ ਸੰਜੀਵ ਕੁਮਾਰ ਪੁੱਤਰ ਮਨੋਹਰ ਲਾਲ ਨਿਵਾਸੀ ਘਮੋਰਾ ਨਾਮੀ ਨੌਜਵਾਨ ਚਲਾ ਰਿਹਾ ਸੀ, ਨਾਲ ਆਹਮੋ-ਸਾਹਮਣੇ ਟਕਰਾ ਗਏ।

ਇਹ ਵੀ ਪੜ੍ਹੋ- ਮੁਕੇਰੀਆਂ 'ਚ ਵਾਪਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ, ਖਿਲਰੇ ਮਿਲੇ ਅੰਗ

PunjabKesari

ਇਸ ਹਾਦਸੇ ਵਿਚ ਨਤੀਜੇ ਵਜੋਂ ਦੋਵੇਂ ਮੋਟਰਸਾਈਕਲਾਂ 'ਤੇ ਸਵਾਰ ਚਾਰੋਂ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ,ਜਿਨਾਂ ਨੂੰ ਮੌਕੇ 'ਤੇ ਇਕਤਰ ਹੋਏ ਲੋਕਾਂ ਨੇ ਵੱਖ-ਵੱਖ ਸਾਧਨਾਂ ਰਾਹੀ ਯਤਨ ਕਰਕੇ ਸਿਵਲ ਹਸਪਤਾਲ ਬੰਗਾ ਤੇ ਸਿਵਲ ਹਸਪਤਾਲ ਗੜ੍ਹਸ਼ੰਕਰ ਪੁਹੰਚਾਇਆ ਗਿਆ,ਜਿੱਥੇ ਡਾਕਟਰਾਂ ਨੇ ਸੰਜੀਵ ਕੁਮਾਰ ਪੁੱਤਰ ਮਨੋਹਰ ਲਾਲ ਨਿਵਾਸੀ ਘਮੋਰਾ ਅਤੇ ਕਿਰਨਦੀਪ ਨਿਵਾਸੀ ਨੋਰਾ ਨੂੰ ਮ੍ਰਿਤਕ ਐਲਾਨ ਦਿੱਤਾ। ਜਦੋਂ ਉਕਤ ਦੁਰਘਟਨਾ ਵਿੱਚ ਗੰਭੀਰ ਰੂਪ ਵਿੱਚ ਜ਼ਖ਼ਮੀ ਸੁਨੀਲ ਕੁਮਾਰ ਪੁੱਤਰ ਅਜੈ ਕੁਮਾਰ ਨਿਵਾਸੀ ਨੋਰਾ ਨੂੰ ਸਿਵਲ ਹਸਪਤਾਲ ਬੰਗਾ ਜਦਕਿ ਦੂਜੇ ਸੁਨੀਲ ਕੁਮਾਰ ਪੁੱਤਰ ਮਨੋਹਰ ਲਾਲ ਨਿਵਾਸੀ ਨੋਰਾ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਦਾਖ਼ਲ ਕਰਵਾਇਆ ਗਿਆ, ਜਿਸ ਤੋਂ ਬਾਅਦ ਬੰਗਾ ਵਿੱਚ ਜ਼ੇਰੇ ਇਲਾਜ਼ ਸੁਨੀਲ ਕੁਮਾਰ ਪੁੱਤਰ ਅਜੈ ਕੁਮਰ ਦੀ ਹਾਲਾਤ ਨੂੰ ਵੇਖਦੇ ਹੋਏ ਡਿਊਟੀ 'ਤੇ ਹਾਜ਼ਰ ਡਾਕਟਰ ਸਾਹਿਬ ਵੱਲੋਂ ਉਸ ਨੂੰ ਸਿਵਲ ਹਸਪਤਾਲ ਜਲੰਧਰ ਲਈ ਰੈਫਰ ਕਰ ਦਿੱਤਾ ਜਦੋ ਕਿ ਦੂਸਰਾ ਸੁਨੀਲ ਕੁਮਾਰ ਪੁੱਤਰ ਮਨੋਹਰ ਲਾਲ ਗੜਸ਼ੰਕਰ ਵਿਖੇ ਹੀ ਜ਼ੇਰੇ ਇਲਾਜ਼ ਦਾਖ਼ਲ ਦੱਸਿਆ ਜਾ ਰਿਹਾ ਹੈ। ਹਾਦਸੇ ਦੀ ਸੂਚਨਾ ਮਿਲਦੇ ਸੜਕ ਸੁੱਰਖਿਆ ਫੋਰਸ ਅਤੇ ਥਾਣਾ ਸਦਰ ਦੇ ਪੁਲਸ ਅਧਿਕਾਰੀ ਮੌਕੇ 'ਤੇ ਪੁੱਜੇ ਅਤੇ ਹਾਦਸੇ ਵਿੱਚ ਨੁਕਸਾਨੇ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ- ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਦੇ ਕਤਲ ਦੀ ਜਾਂਚ ਕਰੇਗੀ NIA,ਵਿਦੇਸ਼ ਨਾਲ ਜੁੜੇ ਤਾਰ, ਖੁੱਲ੍ਹ ਰਹੇ ਵੱਡੇ ਰਾਜ਼
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


shivani attri

Content Editor

Related News