ਆਪਣੀ ਜ਼ਿੰਦਗੀ ਤੋਂ ਪਰੇਸ਼ਾਨ ਵਿਅਕਤੀ ਨੇ ਲਾਇਸੰਸੀ ਰਾਈਫਲ ਨਾਲ ਖੁਦ ਨੂੰ ਮਾਰੀ ਗੋਲੀ, ਮੌਤ

03/30/2024 3:10:52 PM

ਬਾਲਿਆਂਵਾਲੀ (ਸ਼ੇਖਰ) - ਬੀਤੀ ਰਾਤ ਇਲਾਕੇ ਵਿਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਜੱਜਵੀਰ ਸਿੰਘ ਵਾਸੀ (38) ਮੰਡੀ ਕਲਾਂ ਨੇ ਆਪਣੇ ਲਾਇਸੰਸੀ ਹਥਿਆਰ ਬਾਰਾਂ ਬੋਰ ਰਾਈਫਲ ਨਾਲ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ। ਉਕਤ ਵਿਅਕਤੀ ਨੇ ਖ਼ੁਦਕੁਸ਼ੀ ਆਪਣੀ ਜ਼ਿੰਦਗੀ ਤੋਂ ਤੰਗ ਆ ਕੇ ਕੀਤੀ ਹੈ। ਸਵੇਰ ਦੇ ਸਮੇਂ ਉਸ ਦੇ ਭਰਾ ਨੇ ਜਦੋਂ ਉਸ ਦੀ ਲਾਸ਼ ਦੇਖੀ ਤਾਂ ਥਾਣਾ ਬਾਲਿਆਂਵਾਲੀ ਦੀ ਪੁਲਸ ਨੂੰ ਸੂਚਿਤ ਕੀਤਾ।

ਇਹ ਵੀ ਪੜ੍ਹੋ - ਵੱਡੀ ਖ਼ਬਰ : 30-31 ਮਾਰਚ ਨੂੰ ਬੰਦ ਰਹਿਣਗੇ ਦੇਸ਼ ਦੇ ਇਸ ਸੂਬੇ ਦੇ ਪੈਟਰੋਲ ਪੰਪ, ਨਹੀਂ ਮਿਲੇਗਾ ਤੇਲ

ਘਟਨਾ ਦੀ ਸੂਚਨਾ ਮਿਲਣ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਅਤੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਪੋਸਟਮਾਰਟਮ ਲਈ ਭੇਜ ਦਿੱਤਾ। ਇਸ ਮਾਮਲੇ ਦੀ ਜਾਂਚ ਕਰ ਰਹੇ ਅਫ਼ਸਰ ਜਸਕੌਰ ਸਿੰਘ ਨੇ ਦੱਸਿਆ ਕਿ ਆਪਣੀ ਜ਼ਿੰਦਗੀ ਤੋਂ ਤੰਗ ਆ ਕੇ ਜੱਜਵੀਰ ਸਿੰਘ ਵੱਲੋਂ ਆਪਣੇ ਲਾਇਸੰਸੀ ਹਥਿਆਰ ਨਾਲ ਆਤਮਹੱਤਿਆ ਕਰ ਲਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਜੱਜਵੀਰ ਦਾ ਅੰਤਿਮ ਸੰਸਕਾਰ ਪਿੰਡ ਦੇ ਸ਼ਮਸ਼ਾਨਘਾਟ ਵਿਚ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ - ਦੇਸ਼ 'ਚ ਰਹਿਣ ਵਾਲੇ ਲੋਕਾਂ ਲਈ ਵੱਡੀ ਖ਼ਬਰ : 4 ਦਿਨਾਂ ਦੇ ਅੰਦਰ ਇਹ ਕੰਮ ਪੂਰੇ ਨਾ ਕਰਨ 'ਤੇ ਹੋ ਸਕਦਾ ਨੁਕਸਾਨ

ਇਸ ਸਬੰਧੀ ਜ਼ਿਕਰਯੋਗ ਹੈ ਕਿ ਚੋਣ ਜ਼ਾਬਤਾ ਲੱਗਣ ਮਗਰੋਂ ਇਲਾਕੇ ਦੇ ਸਾਰੇ ਲਾਇਸੰਸੀ ਹਥਿਆਰ ਪੁਲਸ ਵੱਲੋਂ ਜ਼ਬਤ ਕਰਵਾਏ ਜਾਣੇ ਚਾਹੀਦੇ ਹਨ, ਜਦ ਕਿ ਇਸ ਮਾਮਲੇ ’ਚ ਲਾਇਸੰਸੀ ਹਥਿਆਰ ਜ਼ਬਤ ਨਹੀਂ ਕਰਵਾਏ ਗਏ ਸੀ, ਜਿਸ ਕਾਰਨ ਇਹ ਦੁਰਘਟਨਾ ਵਾਪਰੀ ਹੈ। ਹਾਲਾਂਕਿ ਪੁਲਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਵੱਲੋਂ ਲਾਇਸੰਸੀ ਹਥਿਆਰ ਜ਼ਬਤ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ - LIC ਲੈ ਕੇ ਆਈ ਧਮਾਕੇਦਾਰ ਸਕੀਮ : ਹਰ ਰੋਜ਼ 121 ਰੁਪਏ ਜਮ੍ਹਾ ਕਰਵਾਉਣ 'ਤੇ ਮਿਲਣਗੇ 27 ਲੱਖ ਰੁਪਏ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News