ਦਾਣਾ ਮੰਡੀ ਮੱਖੂ ’ਚ ਬਾਸਮਤੀ 1121 ਦੀ ਆਮਦ ਜ਼ੋਰਾਂ ’ਤੇ

11/14/2018 5:15:39 PM

ਫਿਰੋਜ਼ਪੁਰ (ਆਹੂਜਾ)– ਝੋਨੇ ਦੀ ਆਮਦ ਦੇ ਨਾਲ ਕਿਸਾਨਾਂ ਦੀ ਬਾਸਮਤੀ 1121 ਦੀ ਫਸਲ ਦੀ ਆਮਦ ਵੀ ਦਾਣਾ ਮੰਡੀ ਮੱਖੂ ਵਿਖੇ ਜ਼ੋਰਾਂ ਨਾਲ ਸ਼ੁਰੂ ਹੋ ਚੁੱਕੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਾਸਮਤੀ 1121 ਦੀ ਬੀਜਾਈ ਘੱਟ ਕੀਤੀ ਗਈ ਹੈ, ਜਿਸ ਕਾਰਨ ਇਸ ਵਾਰ ਦਾਣਾ ਮੰਡੀ ਮੱਖੂ ਵਿਖੇ ਬਾਸਮਤੀ 1121 ਦੀ ਆਮਦ ਘੱਟ ਹੋਣ ਦੇ ਆਸਾਰ ਹਨ। ਕਿਸਾਨਾਂ ਦੀ ਬਾਸਮਤੀ 1121 ਦੀ ਫਸਲ ਦੀ ਖਰੀਦ ਪ੍ਰਾਈਵੇਟ ਵਪਾਰੀਆਂ ਵੱਲੋਂ ਕੀਤੀ ਜਾ ਰਹੀ ਹੈ। ਦਫਤਰ ਮਾਰਕੀਟ ਕਮੇਟੀ ਮੱਖੂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦਾਣਾ ਮੰਡੀ ਮੱਖੂ ਵਿਖੇ ਬਾਸਮਤੀ 1121 ਦੀ 800 ਟਨ ਦੇ ਕਰੀਬ ਆਮਦ ਹੋ ਚੁੱਕੀ ਅਤੇ ਪ੍ਰਾਈਵੇਟ ਵਪਾਰੀਆਂ ਵੱਲੋਂ ਕਿਸਾਨਾਂ ਦੀ ਬਾਮਸਤੀ 1121 ਦੀ ਫਸਲ 2750 ਤੋਂ ਲੈ ਕੇ 3470 ਰੁਪਏ ਕੁਇੰਟਲ ਖਰੀਦ ਕੀਤੀ ਜਾ ਰਹੀ ਹੈ। ਇਸ ਮੌਕੇ ਲੱਕੀ ਆਹੂਜਾ, ਨਰਿੰਦਰ ਠੁਕਰਾਲ, ਜਸਵੀਰ ਸਿੰਘ, ਆਸ਼ੂ ਧਵਨ, ਰਮਨ ਠੁਕਰਾਲ, ਸੁਰਿੰਦਰ ਆਹੂਜਾ, ਦਲਜੀਤ ਸਿੰਘ, ਲੱਕੀ ਠੁਕਰਾਲ, ਪ੍ਰਿੰਸ ਟੰਡਨ, ਰਿਸ਼ੂ ਖੁਰਾਣਾ, ਪਵਨ ਕਟਾਰੀਆ, ਵਿਨੋਦ ਆਹੂਜਾ, ਬਲਵਿੰਦਰ ਠੁਕਰਾਲ, ਸੁਖਚੈਨ ਸਿੰਘ, ਕੁਲਦੀਪ ਸਿੰਘ, ਰਾਕੇਸ਼ ਕੁਮਾਰ ਆਦਿ ਹਾਜ਼ਰ ਸਨ।


Related News