ਬਾਸਮਤੀ ਚੌਲਾਂ ਦੇ ਨਿਰਯਾਤ ''ਚ ਹੋਇਆ ਵਾਧਾ, ਗੈਰ-ਬਾਸਮਤੀ ਚੌਲਾਂ ''ਚ ਗਿਰਾਵਟ
Wednesday, Apr 17, 2024 - 11:01 AM (IST)
ਨਵੀਂ ਦਿੱਲੀ (ਇੰਟ.) - ਸਾਲ 2023-24 ’ਚ ਬਾਸਮਤੀ ਚੌਲਾਂ ਦੀ ਬਰਾਮਦ ’ਚ ਇਜ਼ਾਫਾ ਹੋਇਆ ਹੈ, ਜਦੋਂਕਿ ਗੈਰ-ਬਾਸਮਤੀ ਚੌਲਾਂ ਦੇ ਐਕਸਪੋਰਟ ’ਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਇਸ ਦੀ ਵਜ੍ਹਾ ਚੌਲਾਂ ਦੇ ਭਾਅ ਕੰਟਰੋਲ ਕਰਨ ਤੇ ਘਰੇਲੂ ਬਾਜ਼ਾਰ ’ਚ ਸਪਲਾਈ ਵਧਾਉਣ ਲਈ ਕੁਝ ਗੈਰ-ਬਾਸਮਤੀ ਚੌਲਾਂ ਦੀ ਬਰਾਮਦ (ਐਕਸਪੋਰਟ) ’ਤੇ ਲਾਈ ਗਈ ਪਾਬੰਦੀ ਹੈ। ਗੈਰ-ਬਾਸਮਤੀ ਚੌਲਾਂ ਦੇ ਉਲਟ ਵਿਦੇਸ਼ਾਂ ’ਚ ਭਾਰਤੀ ਬਾਸਮਤੀ ਚੌਲਾਂ ਦੀ ਮੰਗ ਵਧ ਰਹੀ ਹੈ, ਜਿਸ ਨਾਲ ਇਨ੍ਹਾਂ ਚੌਲਾਂ ਦੀ ਬਰਾਮਦ ’ਚ ਇਜ਼ਾਫਾ ਹੋਇਆ ਹੈ।
ਇਹ ਵੀ ਪੜ੍ਹੋ - ਚੋਣਾਂ ਦੇ ਮੌਸਮ ’ਚ ਵੀ ਨਹੀਂ ਵੱਧ ਰਹੀ ਡੀਜ਼ਲ ਦੀ ਖਪਤ, ਆਈ ਜ਼ਬਰਦਸਤ ਗਿਰਾਵਟ
ਦੱਸ ਦੇਈਏ ਕਿ ਖੇਤੀ ਅਤੇ ਪ੍ਰੋਸੈੱਸਡ ਖਾਦ ਉਤਪਾਦ ਬਰਾਮਦ ਵਿਕਾਸ ਅਥਾਰਟੀ (ਐਪੀਡਾ) ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਸਾਲ 2023-24 ਦੀ ਅਪ੍ਰੈਲ-ਫਰਵਰੀ ’ਚ 100.81 ਲੱਖ ਟਨ ਗੈਰ-ਬਾਸਮਤੀ ਚੌਲਾਂ ਦੀ ਬਰਾਮਦੀ ਹੋਈ, ਜਦੋਂਕਿ ਪਿਛਲੀ ਇਸੇ ਮਿਆਦ ’ਚ ਇਹ ਅੰਕੜਾ ਕਰੀਬ 160.96 ਲੱਖ ਟਨ ਸੀ। ਇਸ ਤਰ੍ਹਾਂ ਇਸ ਮਿਆਦ ’ਚ ਗੈਰ-ਬਾਸਮਤੀ ਚੌਲਾਂ ਦੀ ਬਰਾਮਦ ’ਚ 37.34 ਫ਼ੀਸਦੀ ਗਿਰਾਵਟ ਦਰਜ ਕੀਤੀ ਗਈ ਹੈ। ਗੈਰ-ਬਾਸਮਤੀ ਚੌਲਾਂ ਦੀ ਬਰਾਮਦ ਘਟਣ ਦੀ ਵਜ੍ਹਾ ਸਰਕਾਰ ਵੱਲੋਂ ਪਿਛਲੇ ਸਾਲ ਜੁਲਾਈ ਮਹੀਨੇ ’ਚ ਗੈਰ-ਬਾਸਮਤੀ ਸਫੈਦ ਚੌਲਾਂ ਦੀ ਬਰਾਮਦ ’ਤੇ ਰੋਕ ਲਾਉਣਾ ਹੈ। ਇਨ੍ਹਾਂ ਚੌਲਾਂ ਦੀ ਕੁੱਲ ਗੈਰ-ਬਾਸਮਤੀ ਚੌਲਾਂ ’ਚ 25 ਫ਼ੀਸਦੀ ਹਿੱਸੇਦਾਰੀ ਹੈ।
ਇਹ ਵੀ ਪੜ੍ਹੋ - ਵੱਡੀ ਖ਼ਬਰ : 15,000 ਮੁਲਾਜ਼ਮਾਂ ਨੂੰ ਨੌਕਰੀ ਤੋਂ ਬਾਹਰ ਕੱਢੇਗੀ Tesla, Elon Musk ਨੇ ਦੱਸੀ ਇਹ ਵਜ੍ਹਾ
ਗੈਰ-ਬਾਸਮਤੀ ਚੌਲਾਂ ਦੀ ਬਰਾਮਦ ਭਾਵੇਂ ਹੀ ਘਟੀ ਹੋਵੇ ਪਰ ਬਾਸਮਤੀ ਚੌਲਾਂ ਦੀ ਬਰਾਮਦ ’ਚ ਇਜ਼ਾਫਾ ਹੋਇਆ ਹੈ। ਐਪੀਡਾ ਅਨੁਸਾਰ ਸਾਲ 2023-24 ਸਾਲ ਦੀ ਅਪ੍ਰੈਲ ਫਰਵਰੀ ਮਿਆਦ ’ਚ 46.76 ਲੱਖ ਟਨ ਬਾਸਮਤੀ ਚੌਲਾਂ ਦੀ ਬਰਾਮਦ ਹੋਈ ਹੈ, ਜੋ ਪਿਛਲੀ ਇਸੇ ਮਿਆਦ ’ਚ ਬਰਾਮਦ ਹੋਏ 41 ਲੱਖ ਟਨ ਬਾਸਮਤੀ ਚੌਲਾਂ ਤੋਂ 14 ਫ਼ੀਸਦੀ ਜ਼ਿਆਦਾ ਹੈ। ਇਸ ’ਚ ਮੁੱਖ ਕਮੋਡਿਟੀ ਦੀ ਬਰਾਮਦ ’ਚ ਵੀ ਸੁਸਤੀ ਦੇਖੀ ਜਾ ਰਹੀ ਹੈ। ਇਸ ਜੀ ਵਜ੍ਹਾ ਗੈਰ-ਬਾਸਮਤੀ ਚੌਲਾਂ ਅਤ ਕਣਕ ਦੀ ਬਰਾਮਦ ’ਤੇ ਰੋਕ ਲਾਉਣਾ ਹੈ।
ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਮਾਰੀ ਵੱਡੀ ਛਾਲ, ਜਾਣੋ ਕਿੰਨਾ ਮਹਿੰਗਾ ਹੋਇਆ 10 ਗ੍ਰਾਮ ਸੋਨਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8