ਸਬਜ਼ੀ ਮੰਡੀ ਸਥਿਤ ਦੁਕਾਨ ’ਚ ਲੱਗੀ ਭਿਆਨਕ ਅੱਗ, ਸਾਮਾਨ ਸੜ ਕੇ ਹੋਇਆ ਸੁਆਹ

04/27/2024 6:22:26 PM

ਰੂਪਨਗਰ (ਵਿਜੇ)- ਪੁਰਾਣੀ ਅਨਾਜ ਮੰਡੀ ਰੂਪਨਗਰ ਜਿਸ ਨੂੰ ਅਜਕੱਲ੍ਹ ਸਬਜ਼ੀ ਮੰਡੀ ਕਿਹਾ ਜਾਂਦਾ ਹੈ। ਇਥੇ ਦੇਰ ਰਾਤ ਅਚਾਨਕ ਅੱਗ ਲੱਗਣ ਕਾਰਨ ਉੁਸ ਵਿਚ ਰੱਖਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਸਬਜ਼ੀ ਮੰਡੀ ਵਿਚ ਸਥਿਤ ਇਸ ਦੁਕਾਨ ਵਿਚ ਸਬਜ਼ੀ ਵਾਲਿਆਂ ਨੇ ਸਬਜ਼ੀ ਲਗਾਈ ਹੋਈ ਸੀ ਅਤੇ ਰਾਤ ਨੂੰ ਜਦੋਂ ਮੰਡੀ ਦੇ ਰੇਹੜੀ-ਫੜੀ ਵਾਲੇ ਦੁਕਾਨਾਂ ਬੰਦ ਕਰ ਰਹੇ ਸੀ ਤਾਂ ਅਚਾਨਕ ਉਸ ਦੁਕਾਨ ਵਿਚ ਅੱਗ ਲੱਗ ਗਈ।

ਅੱਗ ਐਨੀ ਫੈਲ ਗਈ ਕਿ ਵੇਖਣ ਵਿਚ ਦੁਕਾਨ ਅੱਗ ਦੀ ਭੱਠੀ ਲੱਗ ਰਹੀ ਸੀ ਅਤੇ ਅੱਗ ਦੀਆਂ ਲਪਟਾਂ ਸੜਕ ਦੇ ਪਾਰ ਵੀ ਜਾ ਰਹੀਆਂ ਸਨ, ਜਿਸ ਕਾਰਨ ਸਾਹਮਣੇ ਵਾਲੇ ਚੱਪਲ ਵਿਕਰੇਤਾ, ਰੂੰ ਵਿਕਰੇਤਾ ਵੀ ਘਬਰਾ ਗਏ ਅਤੇ ਸਾਰੇ ਦੁਕਾਨਦਾਰਾਂ ਨੇ ਅੱਗ ’ਤੇ ਕਾਬੂ ਪਾਉਣ ਦੇ ਪੂਰੇ ਯਤਨ ਕੀਤੇ ਅਤੇ ਫਾਇਰ ਬ੍ਰਿਗੰਡ ਨੂੰ ਤੁਰੰਤ ਫੋਨ ਕੀਤਾ ਅਤੇ ਸਿਰਫ਼ 15 ਮਿੰਟ ਵਿਚ ਨਗਰ ਕੌਂਸਲ ਦੀਆਂ ਦੋ ਵੱਡੀਆਂ ਗੱਡੀਆਂ ਪਹੁੰਚੀਆਂ ਅਤੇ ਫਾਇਰ ਬ੍ਰਿਗਡ ਦੇ ਕਰਮਚਾਰੀਆਂ ਦੀ ਸਹਾਇਤਾ ਨਾਲ ਲਗਭਗ ਇਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ।
ਪੀੜਤ ਦੁਕਾਨਦਾਰ ਹਰੀਓਮ ਕਪੂਰ ਨੇ ਦੱਸਿਆ ਕਿ ਦੁਕਾਨ ਵਿਚ ਰੱਖੀ ਸਾਰੀ ਫੀਟਿੰਗ ਸੜ ਗਈ ਅਤੇ ਇਸ ਦੇ ਨਾਲ ਰੱਖਿਆ ਕਬਾੜ ਜਿਸ ਵਿਚ ਗੱਤੇ, ਕਰੇਟ ਅਤੇ ਹੋਰ ਸਾਮਾਨ ਸੀ ਜੋਕਿ ਸੜ ਕੇ ਸੁਆਹ ਹੋ ਗਿਆ। ਉਨ੍ਹਾਂ ਦੱਸਿਆ ਅੱਗ ਐਨੀ ਭਿਆਨਕ ਸੀ ਕਿ ਉਪਰ ਵਾਲਾ ਲੈਂਟਰ ਵੀ ਅੱਧਾ ਝੜ ਕੇ ਡਿੱਗ ਗਿਆ। ਹਾਲਾਂਕਿ ਅੱਗ ਲੱਗਣ ਦਾ ਕਾਰਨ ਪਤਾ ਨਹੀ ਚੱਲ ਸਕਿਆ ਪਰ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਦੱਸੀ ਜਾ ਰਹੀ ਹੈ। ਗਰਮੀ ਕਾਰਨ ਪਿੱਛੇ ਜੋ ਕਬਾੜ ਦਾ ਸਾਮਾਨ ਪਿਆ ਸੀ ਸੁੱਕਾ ਹੋਣ ਕਾਰਨ ਅੱਗ ਜਲਦੀ ਫੈਲ ਗਈ ਅਤੇ ਅੱਗ ਨੇ ਤਾਂਡਵ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ-  ਮੌਸਮ ਨੂੰ ਲੈ ਕੇ ਜਾਣੋ ਆਉਣ ਵਾਲੇ ਦਿਨਾਂ ਦੀ Latest Update, ਭਾਰੀ ਤੂਫ਼ਾਨ ਦੇ ਨਾਲ ਪਵੇਗਾ ਮੀਂਹ

ਰਾਤ ਕਰੀਬ 12-1 ਵਜੇ ਬੁਝਾਈ ਅੱਗ ’ਚੋਂ ਫਿਰ ਅੱਗ ਦੀਆਂ ਚਿੰਗਾਰੀਆਂ ਨਜ਼ਰ ਆਈਆਂ ਅਤੇ ਤੁਰੰਤ ਫਾਇਰ ਬ੍ਰਿਗੇਡ ਦੀ ਛੋਟੀ ਗੱਡੀ ਨੂੰ ਬੁਲਾਉਣਾ ਪਿਆ ਜੋ ਤੁਰੰਤ ਪਹੁੰਚ ਗਈ ਜਿਸ ਕਾਰਨ ਅੱਗ ਨੂੰ ਪੂਰੀ ਤਰ੍ਹਾਂ ਬੁਝਾਇਆ ਜਾ ਸਕਿਆ। ਮੌਜੂਦ ਲੋਕਾਂ ਅਤੇ ਰਾਹਗੀਰਾਂ ਅਤੇ ਰੇਹਡ਼ੀ ਫਡ਼ੀ ਲਗਾਉਦੇ ਹਨ ਉਨ੍ਹਾਂ ਦੇ ਮਾਲਕਾਂ ਜਿਨ੍ਹਾਂ ਵਿਚ ਅਜੇ ਕਪੂਰ, ਰਾਕੇਸ਼ ਵਾਸਨ, ਅਮਿਤ ਕਪੂਰ, ਕਪਿਲ ਦੇਵ ਕਪੂਰ ਆਦਿ ਨੇ ਦੱਸਿਆ ਕਿ ਅੱਗ ਐਨੀ ਭਿਆਨਕ ਸੀ ਕਿ ਜੇਕਰ ਦੌੜ ਭੱਜ ਕਰ ਕੇ ਫਾਇਰ ਕਰਮਚਾਰੀਆਂ ਨੇ ਅੱਗ ’ਤੇ ਕਾਬੂ ਨਾ ਪਾਉਦੇ ਘਟਨਾ ਸਥਾਨ ਦੇ ਨਾਲ ਸ਼ਰਾਬ ਦਾ ਲੱਗਿਆ ਠੇਕਾ, ਬੀਜ ਵਾਲੇ ਦੁਕਾਨ ਦਾ ਭਾਰੀ ਨੁਕਸਾਨ ਹੋ ਸਕਦਾ ਸੀ। ਇਸ ਸਬੰਧੀ ਫਾਇਰ ਬ੍ਰਿਗਡ ਦੇ ਕਰਮਚਾਰੀਆਂ ਨੇ ਕਿਹਾ ਕਿ ਅੱਗ ਦੀ ਸੂਚਨਾ ਮਿਲਦੇ ਹੀ ਉਹ 15 ਮਿੰਟ ਪਹੁੰਚ ਗਏ ਅਤੇ ਭਾਰੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਜਾ ਸਕਿਆ।
 

ਇਹ ਵੀ ਪੜ੍ਹੋ- ਨੰਗਲ 'ਚ ਰੂਹ ਕੰਬਾਊ ਘਟਨਾ, ਖੇਡ-ਖੇਡ 'ਚ ਪਾਣੀ ਦੀ ਬਾਲਟੀ 'ਚ ਡੁੱਬਿਆ ਸਵਾ ਸਾਲ ਦਾ ਬੱਚਾ, ਹੋਈ ਦਰਦਨਾਕ ਮੌਤ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


shivani attri

Content Editor

Related News