ਰਾਜਿਆਂ ਦੀ ਰਣ ਭੂਮੀ ਰਹੀ ਮੰਡੀ ’ਚ ਇਸ ਵਾਰ ਮੁਕਾਬਲਾ ਕਿੰਗ ਬਨਾਮ ਬਾਲੀਵੁੱਡ ਕੁਈਨ

Monday, Apr 15, 2024 - 10:33 AM (IST)

ਰਾਜਿਆਂ ਦੀ ਰਣ ਭੂਮੀ ਰਹੀ ਮੰਡੀ ’ਚ ਇਸ ਵਾਰ ਮੁਕਾਬਲਾ ਕਿੰਗ ਬਨਾਮ ਬਾਲੀਵੁੱਡ ਕੁਈਨ

ਜਲੰਧਰ (ਸੰਜੀਵ ਸ਼ਰਮਾ) : ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਸੀਟ ਇਕ ਵਾਰ ਫਿਰ ਦੇਸ਼ ਦੀਆਂ ਚੋਣਵੀਆਂ ਹਾਈ ਪ੍ਰੋਫਾਈਲ ਸੀਟਾਂ ’ਚ ਸ਼ਾਮਲ ਹੋ ਗਈ ਹੈ। ਪਹਿਲੀਆਂ ਹੀ ਚੋਣਾਂ ’ਚ ਦੇਸ਼ ਨੂੰ ਪਹਿਲੀ ਮਹਿਲਾ ਕੈਬਨਿਟ ਮੰਤਰੀ ਵਜੋਂ ਰਾਜ ਕੁਮਾਰੀ ਅੰਮ੍ਰਿਤ ਕੌਰ ਨੂੰ ਚੁਣਨ ਵਾਲੀ ਮੰਡੀ ਸੀਟ ’ਤੇ ਇਸ ਵਾਰ ਸਿਨੇਮਾ ਜਗਤ ਦੀ ਕੁਈਨ ਕਹੀ ਜਾਣ ਵਾਲੀ ਕੰਗਣਾ ਰਾਣੌਤ ਅਤੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਬੇਟੇ ਵਿਕਰਮਾਦਿੱਤਿਆ ਸਿੰਘ ਵਿਚਕਾਰ ਮੁਕਾਬਲਾ ਹੋ ਰਿਹਾ ਹੈ। ਵਿਕਰਮਾਦਿੱਤਿਆ ਅਜੇ ਸੂਬਾ ਸਰਕਾਰ ’ਚ ਲੋਕ ਨਿਰਮਾਣ ਮੰਤਰੀ ਵੀ ਹਨ। ਮੰਡੀ ਸੀਟ ਤੋਂ ਉਨ੍ਹਾਂ ਦੀ ਮਾਤਾ ਅਤੇ ਸੂਬਾ ਕਾਂਗਰਸ ਪ੍ਰਧਾਨ ਪ੍ਰਤਿਭਾ ਸਿੰਘ ਮੌਜੂਦਾ ਸੰਸਦ ਮੈਂਬਰ ਹਨ। ਦਿਲਚਸਪ ਢੰਗ ਨਾਲ ਮੰਡੀ ਲੋਕ ਸਭਾ ਸੀਟ ਜ਼ਿਆਦਾ ਸਮਾਂ ਰਾਜਿਆਂ ਦੀ ਰਣ ਭੂਮੀ ਰਹੀ ਹੈ। ਸਾਬਕਾ ਕੇਂਦਰੀ ਮੰਤਰੀ ਸੁਖਰਾਮ, ਗੰਗਾ ਸਿੰਘ ਠਾਕੁਰ ਅਤੇ ਰਾਮਸਰੂਪ ਸ਼ਰਮਾ ਨੂੰ ਛੱਡ ਕੇ ਇੱਥੋਂ ਸਿਰਫ਼ ਸ਼ਾਹੀ ਪਰਿਵਾਰ ਦੇ ਮੈਂਬਰ ਹੀ ਚੁਣੇ ਗਏ ਹਨ। ਹਾਲਾਂਕਿ ਜਦੋਂ ਇਹ ਤਿੰਨੇ ਚੁਣੇ ਗਏ ਸਨ, ਉਦੋਂ ਵੀ ਸ਼ਾਹੀ ਪਰਿਵਾਰ ਦੇ ਮੈਂਬਰ ਮੁਕਾਬਲੇ ’ਚ ਸਨ।

ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੋਸਾਂਝ ਨੇ 'ਵਿਸਾਖੀ' ਮੌਕੇ ਗੁਰੂ ਘਰ ਟੇਕਿਆ ਮੱਥਾ, ਲਿਖਿਆ- ਓਦੋਂ ਅਸਲ ਵਿਸਾਖੀ ਚੜ੍ਹਦੀ ਏ...

ਰਾਜਕੁਮਾਰੀ ਅੰਮ੍ਰਿਤ ਕੌਰ ਤੋਂ ਬਾਅਦ 1957 ਦੀ ਅਗਲੀ ਚੋਣ ਕਾਂਗਰਸ ਦੀ ਟਿਕਟ ’ਤੇ ਇੱਥੋਂ ਮੰਡੀ ਦੇ ਰਾਜਾ ਜੋਗਿੰਦਰ ਸੇਨ ਨੇ ਜਿੱਤੀ। ਉਸ ਤੋਂ ਬਾਅਦ ਕਾਂਗਰਸ ਦੀ ਹੀ ਟਿਕਟ ’ਤੇ ਸੁਕੇਤ ਰਿਆਸਤ ਦੇ ਲਲਿਤ ਸੇਨ 1962 ਅਤੇ 1967 ’ਚ ਸੰਸਦ ਮੈਂਬਰ ਬਣੇ। ਇਸ ਤੋਂ ਬਾਅਦ 1971 ਦੀਆਂ ਚੋਣਾਂ ’ਚ ਬੁਸ਼ਹਿਰ ਰਿਆਸਤ ਦੇ ਵੰਸ਼ਜ ਵੀਰਭੱਦਰ ਸਿੰਘ ਦੀ ਐਂਟਰੀ ਹੋਈ ਅਤੇ ਉਹ 1971, 1980 ਅਤੇ 2009 ’ਚ ਇੱਥੋਂ ਸੰਸਦ ਮੈਂਬਰ ਰਹੇ।

ਇਹ ਖ਼ਬਰ ਵੀ ਪੜ੍ਹੋ - ਸਿੱਧੂ ਮੂਸੇਵਾਲਾ ਦਾ ਅਧੂਰਾ ਸੁਫ਼ਨਾ ਪੂਰਾ ਕਰਨਗੇ ਬਾਪੂ ਬਲਕੌਰ ਸਿੰਘ (ਵੀਡੀਓ)

ਭਾਜਪਾ ਨੇ ਪਹਿਲੀ ਵਾਰ ਇੱਥੇ 1989 ’ਚ ਜਿੱਤ ਦਾ ਸਵਾਦ ਚੱਖਿਆ ਸੀ ਅਤੇ ਉਸ ਨੂੰ ਇਹ ਸਫਲਤਾ ਕੁੱਲੂ ਦੇ ਸ਼ਾਹੀ ਪਰਿਵਾਰ ਦੇ ਮਹੇਸ਼ਵਰ ਸਿੰਘ ਨੇ ਦਿਵਾਈ। ਮਹੇਸ਼ਵਰ ਸਿੰਘ 1998 ਅਤੇ 1999 ’ਚ ਵੀ ਇੱਥੋਂ ਚੁਣੇ ਗਏ। ਇਸੇ ਤਰ੍ਹਾਂ 2004 ਦੀਆਂ ਆਮ ਚੋਣਾਂ ਅਤੇ 2022 ਦੀ ਜ਼ਿਮਨੀ ਚੋਣ ’ਚ ਵੀਰਭੱਦਰ ਸਿੰਘ ਦੀ ਪਤਨੀ ਪ੍ਰਤਿਭਾ ਸਿੰਘ ਇੱਥੋਂ ਸੰਸਦ ਮੈਂਬਰ ਰਹੀ। ਮੰਡੀ ਸੀਟ ’ਤੇ ਹੋਈਆਂ ਕੁੱਲ 17 ਚੋਣਾਂ ’ਚੋਂ 11 ਵਾਰ ਸੰਸਦ ਮੈਂਬਰ ਸ਼ਾਹੀ ਪਰਿਵਾਰ ਦੇ ਹੀ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News