ਛਾ ਗਿਆ Youtuber ਅਰਮਾਨ ਦਾ ਢਾਈ ਸਾਲ ਦਾ ਪੁੱਤ, ਮਿਲੀ 100 ਕਰੋੜ ਦੀ ਫਿਲਮ, ਲੱਖਾਂ 'ਚ ਹੋਵੇਗੀ 1 ਦਿਨ ਦੀ ਫੀਸ
Monday, Nov 10, 2025 - 05:01 PM (IST)
ਨਵੀਂ ਦਿੱਲੀ - ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਅਤੇ ਉਨ੍ਹਾਂ ਦੀ ਦੂਜੀ ਪਤਨੀ ਕ੍ਰਿਤਿਕਾ ਮਲਿਕ ਦੇ ਘਰੋਂ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਮਹਿਜ਼ ਢਾਈ (2.5) ਸਾਲ ਦੇ ਉਨ੍ਹਾਂ ਦੇ ਬੇਟੇ ਜੈਦ ਮਲਿਕ ਨੂੰ ਦੱਖਣੀ ਭਾਰਤ ਦੀ ਇੱਕ ਵੱਡੀ ਫਿਲਮ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਹੈ, ਜਿਸਦਾ ਬਜਟ 100 ਕਰੋੜ ਰੁਪਏ ਹੈ।
ਇਹ ਵੀ ਪੜ੍ਹੋ: ਮੰਦਭਾਗੀ ਖਬਰ; ਸੁਨਹਿਰੀ ਭਵਿੱਖ ਲਈ US ਗਈ 23 ਸਾਲਾ ਕੁੜੀ ਦੀ ਮੌਤ, 2-3 ਦਿਨ੍ਹਾਂ ਤੋਂ...

ਇੱਕ ਦਿਨ ਦੀ ਫੀਸ 3 ਲੱਖ ਰੁਪਏ ਤੈਅ
ਇਸ ਨੰਨ੍ਹੇ ਸਟਾਰ ਦੀ ਕਮਾਈ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਅਰਮਾਨ ਮਲਿਕ ਨੇ ਆਪਣੇ ਤਾਜ਼ਾ ਵਲੌਗ ਵਿੱਚ ਖੁਲਾਸਾ ਕੀਤਾ ਕਿ ਜੈਦ ਦੀ ਫੀਸ ਪ੍ਰਤੀ ਦਿਨ 3 ਲੱਖ ਰੁਪਏ ਤੈਅ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜੈਦ ਦੀ ਸ਼ੂਟਿੰਗ ਕੁੱਲ 28 ਦਿਨਾਂ ਦੀ ਹੋਵੇਗੀ, ਜਿਸ ਦਾ ਮਤਲਬ ਹੈ ਕਿ ਉਹ ਆਪਣੀ ਪਹਿਲੀ ਹੀ ਫਿਲਮ ਤੋਂ 84 ਲੱਖ ਰੁਪਏ ਕਮਾ ਲਵੇਗਾ।
ਇਹ ਵੀ ਪੜ੍ਹੋ: ਅਦਾਕਾਰਾ ਬਣਨ ਲਈ ਘਰੋਂ ਭੱਜੀ, ਇਕ ਸ਼ੋਅ ਨਾਲ ਹੋ ਗਈ Famous; ਫਿਰ ਅੱਖਾਂ ਸਾਹਮਣੇ ਹੀ ਉਜੜ ਗਈ ਦੁਨੀਆ

'ਕਾਂਤਾਰਾ ਚੈਪਟਰ 1' ਦੇ ਪ੍ਰੋਡਿਊਸ ਨਾਲ ਜੁੜਿਆ ਨਾਮ
ਅਰਮਾਨ ਮਲਿਕ ਨੇ ਵਲੌਗ ਵਿੱਚ ਦਿਖਾਇਆ ਕਿ ਸਾਊਥ ਦੇ ਅਦਾਕਾਰ ਸੇਤੂਰਾਮਨ ਕੁਮਾਨਨ ਅਤੇ ਡਾਇਰੈਕਟਰ ਪ੍ਰਸਾਦ ਏ ਉਨ੍ਹਾਂ ਦੇ ਘਰ ਆਏ ਸਨ ਅਤੇ ਉੱਥੇ ਹੀ ਜੈਦ ਨੂੰ ਫਿਲਮ ਲਈ ਸਾਈਨ ਕੀਤਾ ਗਿਆ। ਸੇਤੂਰਾਮਨ ਕੁਮਾਨਨ ਨੇ ਜਾਣਕਾਰੀ ਦਿੱਤੀ ਕਿ ਉਹ ਜਨਵਰੀ 2026 ਵਿੱਚ ਪੋਂਗਲ ਤੋਂ ਬਾਅਦ ਸ਼ੂਟਿੰਗ ਸ਼ੁਰੂ ਕਰਨਗੇ। ਇਹ ਫਿਲਮ ਇੱਕ ਵੱਡੀ ਪੈਨ-ਇੰਡੀਆ ਰਿਲੀਜ਼ ਮੰਨੀ ਜਾ ਰਹੀ ਹੈ, ਜਿਸ ਨੂੰ ਕਈ ਭਾਸ਼ਾਵਾਂ ਵਿੱਚ ਡੱਬ ਕੀਤਾ ਜਾਵੇਗਾ। ਖਾਸ ਗੱਲ ਇਹ ਹੈ ਕਿ ਸੇਤੂਰਾਮਨ ਕੁਮਾਨਨ ਉਸ ਟੀਮ ਦਾ ਹਿੱਸਾ ਰਹੇ ਹਨ ਜਿਸ ਨੇ 'ਕਾਂਤਾਰਾ ਚੈਪਟਰ 1' ਵਰਗੀ ਬਲਾਕਬਸਟਰ ਫਿਲਮ ਬਣਾਈ ਸੀ, ਜਿਸ ਨੇ ਦੁਨੀਆ ਭਰ ਵਿੱਚ 847 ਕਰੋੜ ਰੁਪਏ ਤੋਂ ਵੱਧ ਦਾ ਕਲੈਕਸ਼ਨ ਕੀਤਾ ਸੀ।

ਪਰਿਵਾਰ ਲਈ ਮਾਣ ਅਤੇ ਰੱਬ ਦਾ ਆਸ਼ੀਰਵਾਦ
ਇਸ ਵੱਡੇ ਬ੍ਰੇਕ 'ਤੇ ਮਲਿਕ ਪਰਿਵਾਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਅਰਮਾਨ ਮਲਿਕ ਨੇ ਕਿਹਾ, “ਸਾਨੂੰ ਯਕੀਨ ਨਹੀਂ ਹੋ ਰਿਹਾ ਹੈ ਕਿ ਜੈਦ ਨੂੰ ਇੰਨੀ ਵੱਡੀ ਫਿਲਮ ਨਾਲ ਡੈਬਿਊ ਕਰਨ ਦਾ ਮੌਕਾ ਮਿਲੇਗਾ। ਇਹ ਸਾਡੇ ਪਰਿਵਾਰ ਲਈ ਮਾਣ ਵਾਲੀ ਗੱਲ ਹੈ”। ਕ੍ਰਿਤਿਕਾ ਮਲਿਕ ਨੇ ਭਾਵੁਕ ਹੋ ਕੇ ਕਿਹਾ, “ਅਸੀਂ ਕਦੇ ਨਹੀਂ ਸੋਚਿਆ ਸੀ ਕਿ ਜੈਦ ਇੰਨੀ ਛੋਟੀ ਉਮਰ ਵਿੱਚ ਫਿਲਮ ਕਰੇਗਾ। ਇਹ ਉਸਦੇ ਲਈ ਰੱਬ ਦਾ ਆਸ਼ੀਰਵਾਦ ਹੈ”।
ਇਹ ਵੀ ਪੜ੍ਹੋ: ਬਾਲੀਵੁੱਡ ਅਦਾਕਾਰਾ ਸ਼ਹਿਨਾਜ਼ ਗਿੱਲ ਨੂੰ ਕੈਨੇਡਾ ਥੀਏਟਰ 'ਚ ਪਏ ਧੱਕੇ ! ਲੋਕਾਂ ਨੇ ਵੱਢੀਆਂ ਚੂੰਡੀਆਂ
