ਫਿਲਮ ‘ਸ਼ਤਕ’ ਦਾ ਟ੍ਰੇਲਰ ਰਿਲੀਜ਼, RSS ਦੇ 100 ਸਾਲਾਂ ਦੇ ਸਫ਼ਰ ਦੀ ਦਿਖਾਈ ਜਾਵੇਗੀ ਝਲਕ

Friday, Feb 13, 2026 - 04:54 PM (IST)

ਫਿਲਮ ‘ਸ਼ਤਕ’ ਦਾ ਟ੍ਰੇਲਰ ਰਿਲੀਜ਼, RSS ਦੇ 100 ਸਾਲਾਂ ਦੇ ਸਫ਼ਰ ਦੀ ਦਿਖਾਈ ਜਾਵੇਗੀ ਝਲਕ

ਮੁੰਬਈ (ਏਜੰਸੀ) : ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ 100 ਸਾਲ ਪੂਰੇ ਹੋਣ ਦੇ ਮੌਕੇ 'ਤੇ ਬਣੀ ਫਿਲਮ ‘ਸ਼ਤਕ: ਰਾਸ਼ਟਰੀ ਸਵੈਮ ਸੇਵਕ ਸੰਘ ਦੇ 100 ਸਾਲ’ ਦਾ ਪ੍ਰਭਾਵਸ਼ਾਲੀ ਟ੍ਰੇਲਰ ਜਾਰੀ ਕਰ ਦਿੱਤਾ ਗਿਆ ਹੈ। ਇਸ ਟ੍ਰੇਲਰ ਦੀ ਸਭ ਤੋਂ ਵੱਡੀ ਖਾਸੀਅਤ ਬਾਲੀਵੁੱਡ ਸੁਪਰਸਟਾਰ ਅਜੇ ਦੇਵਗਨ ਦੀ ਦਮਦਾਰ ਆਵਾਜ਼ ਹੈ, ਜੋ ਦਰਸ਼ਕਾਂ ਵਿੱਚ ਦੇਸ਼ ਭਗਤੀ ਦਾ ਜਜ਼ਬਾ ਭਰ ਰਹੀ ਹੈ।

ਤਿਆਗ ਅਤੇ ਸੰਘਰਸ਼ ਦੀ ਕਹਾਣੀ

ਟ੍ਰੇਲਰ ਵਿੱਚ ਸੰਘ ਦੇ 100 ਸਾਲਾਂ ਦੇ ਸਫ਼ਰ, ਦੇਸ਼ ਲਈ ਕੀਤੇ ਗਏ ਤਿਆਗ, ਸੰਘਰਸ਼ ਅਤੇ 'ਰਾਸ਼ਟਰ-ਪ੍ਰਥਮ' (ਦੇਸ਼ ਪਹਿਲਾਂ) ਦੀ ਭਾਵਨਾ ਨੂੰ ਬਹੁਤ ਹੀ ਗੰਭੀਰਤਾ ਨਾਲ ਪੇਸ਼ ਕੀਤਾ ਗਿਆ ਹੈ। ਅਜੇ ਦੇਵਗਨ ਦੀ ਆਵਾਜ਼ ਨੇ ਇਸ ਟ੍ਰੇਲਰ ਵਿੱਚ ਇੱਕ ਡੂੰਘਾਈ ਅਤੇ ਗੰਭੀਰਤਾ ਭਰ ਦਿੱਤੀ ਹੈ।

 
 
 
 
 
 
 
 
 
 
 
 
 
 
 
 

A post shared by ADA 360 DEGREE LLP (@ada360degree)

ਅਜੇ ਦੇਵਗਨ ਨੇ ਜਤਾਈ ਖੁਸ਼ੀ

ਫਿਲਮ ਨਾਲ ਜੁੜਨ 'ਤੇ ਅਜੇ ਦੇਵਗਨ ਨੇ ਕਿਹਾ, "ਸੰਘ ਨੂੰ 100 ਸਾਲ ਪੂਰੇ ਕਰਨ 'ਤੇ ਵਧਾਈ। ਇੱਕ ਸਦੀ ਸਿਰਫ਼ ਸਮਾਂ ਨਹੀਂ ਹੁੰਦੀ, ਸਗੋਂ ਕਈ ਪੀੜ੍ਹੀਆਂ ਦੇ ਤਿਆਗ ਅਤੇ ਦੇਸ਼ ਲਈ ਦਿੱਤੇ ਗਏ ਯੋਗਦਾਨ ਦਾ ਪ੍ਰਤੀਕ ਹੁੰਦੀ ਹੈ। ਇਸ ਕਹਾਣੀ ਨੂੰ ਆਪਣੀ ਆਵਾਜ਼ ਦੇਣਾ ਮੇਰੇ ਲਈ ਸਨਮਾਨ ਦੀ ਗੱਲ ਹੈ। ਇਹ ਸਿਰਫ਼ ਇੱਕ ਸੰਗਠਨ ਦੀ ਨਹੀਂ, ਸਗੋਂ ਇੱਕ ਵਿਚਾਰ ਦੀ ਕਹਾਣੀ ਹੈ।"

20 ਫਰਵਰੀ ਨੂੰ ਸਿਨੇਮਾਘਰਾਂ 'ਚ ਹੋਵੇਗੀ ਰਿਲੀਜ਼

ਪੈਨੋਰਮਾ ਦੇ ਸਹਿਯੋਗ ਨਾਲ ਬਣੀ ਇਸ ਫਿਲਮ ਦੇ ਨਿਰਮਾਤਾ ਵੀਰ ਕਪੂਰ ਹਨ ਅਤੇ ਨਿਰਦੇਸ਼ਨ ਆਸ਼ੀਸ਼ ਮੱਲ ਵੱਲੋਂ ਕੀਤਾ ਗਿਆ ਹੈ। ਇਹ ਫਿਲਮ 20 ਫਰਵਰੀ 2026 ਨੂੰ ਦੇਸ਼ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ। ਫਿਲਮ ਦੇ ਮੇਕਰਸ ਨੂੰ ਉਮੀਦ ਹੈ ਕਿ ਇਹ ਕਹਾਣੀ ਲੋਕਾਂ ਨੂੰ ਸੱਭਿਆਚਾਰਕ ਪਛਾਣ ਅਤੇ ਏਕਤਾ ਦੇ ਸੰਦੇਸ਼ ਨਾਲ ਜੋੜੇਗੀ।


author

cherry

Content Editor

Related News