ਫਿਲਮ ਇੰਡਸਟਰੀ ਨੂੰ ਵੱਡਾ ਝਟਕਾ; 100 ਤੋਂ ਵੱਧ ਫਿਲਮਾਂ ਕਰ ਚੁੱਕੇ ਅਦਾਕਾਰ ਦੀ ਹਾਰਟ ਅਟੈਕ ਨਾਲ ਮੌਤ
Saturday, Feb 14, 2026 - 10:15 AM (IST)
ਬੈਂਗਲੁਰੂ (ਏਜੰਸੀ) : ਸਿਨੇਮਾ ਜਗਤ ਤੋਂ ਇੱਕ ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅਨੁਭਵੀ ਫਿਲਮ ਨਿਰਦੇਸ਼ਕ, ਅਦਾਕਾਰ ਅਤੇ ਗੀਤਕਾਰ ਜੋਅ ਸਾਈਮਨ ਹੁਣ ਸਾਡੇ ਵਿਚਕਾਰ ਨਹੀਂ ਰਹੇ। ਦੱਸਿਆ ਜਾ ਰਿਹਾ ਹੈ ਕਿ 13 ਫਰਵਰੀ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਇਹ ਵੀ ਪੜ੍ਹੋ: Sukhbir Badal ਨੂੰ ਲੈ ਕੇ ਜਾਣੋ ਕੀ ਬੋਲੀ ਗਾਇਕਾ ਮਨਦੀਪ ਮੈਂਡੀ; ਕਹਿੰਦੀ- ਮੈਂ ਤਾਂ ਕਾਲਜੇ ਫੁੱਕਣੇ
ਮੀਟਿੰਗ ਦੌਰਾਨ ਵਿਗੜੀ ਸੀ ਤਬੀਅਤ
ਮਿਲੀ ਜਾਣਕਾਰੀ ਅਨੁਸਾਰ, ਜੋਅ ਸਾਈਮਨ ਕਰਨਾਟਕ ਫਿਲਮ ਚੈਂਬਰ ਆਫ ਕਾਮਰਸ (KFCC) ਦੀ ਇੱਕ ਕਾਰਜਕਾਰੀ ਕਮੇਟੀ ਦੀ ਮੀਟਿੰਗ ਵਿੱਚ ਸ਼ਾਮਲ ਸਨ। ਇਸੇ ਦੌਰਾਨ ਉਨ੍ਹਾਂ ਨੂੰ ਅਚਾਨਕ ਬੇਚੈਨੀ ਮਹਿਸੂਸ ਹੋਈ। ਉਨ੍ਹਾਂ ਨੂੰ ਤੁਰੰਤ ਮੱਲੀਗੇ ਹਸਪਤਾਲ ਲਿਜਾਇਆ ਗਿਆ, ਪਰ ਅਫਸੋਸ ਕਿ ਡਾਕਟਰ ਉਨ੍ਹਾਂ ਦੀ ਜਾਨ ਨਹੀਂ ਬਚਾ ਸਕੇ।

100 ਤੋਂ ਵੱਧ ਫਿਲਮਾਂ 'ਚ ਕੀਤਾ ਕੰਮ
ਜੋਅ ਸਾਈਮਨ ਕੰਨੜ ਸਿਨੇਮਾ ਦਾ ਇੱਕ ਵੱਡਾ ਨਾਂ ਸਨ। ਮਾਂਡਿਆ ਦੇ ਰਹਿਣ ਵਾਲੇ ਸਾਈਮਨ ਨੇ ਆਪਣੇ ਦਹਾਕਿਆਂ ਲੰਬੇ ਕਰੀਅਰ ਵਿੱਚ 100 ਤੋਂ ਵੱਧ ਫਿਲਮਾਂ ਵਿੱਚ ਬਤੌਰ ਅਦਾਕਾਰ, ਨਿਰਦੇਸ਼ਕ ਅਤੇ ਗੀਤਕਾਰ ਕੰਮ ਕੀਤਾ। ਉਹ ਆਪਣੀ ਕਾਮੇਡੀ ਅਤੇ ਬਿਹਤਰੀਨ ਨਿਰਦੇਸ਼ਨ ਲਈ ਜਾਣੇ ਜਾਂਦੇ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਕੰਨੜ ਫਿਲਮ ਨਿਰਦੇਸ਼ਕ ਸੰਘ ਦੇ ਉਪ-ਪ੍ਰਧਾਨ ਵਜੋਂ ਵੀ ਸੇਵਾਵਾਂ ਨਿਭਾਈਆਂ ਸਨ।
ਦਿਗੱਜਾਂ ਨੇ ਪ੍ਰਗਟਾਇਆ ਦੁੱਖ
ਉਨ੍ਹਾਂ ਦੇ ਦੇਹਾਂਤ 'ਤੇ ਕਰਨਾਟਕ ਦੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ 'X' (ਪਹਿਲਾਂ ਟਵਿੱਟਰ) 'ਤੇ ਲਿਖਿਆ, "ਜੋਅ ਸਾਈਮਨ ਦਾ ਜਾਣਾ ਕੰਨੜ ਸਿਨੇਮਾ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਪ੍ਰਮਾਤਮਾ ਉਨ੍ਹਾਂ ਦੀ ਰੂਹ ਨੂੰ ਸ਼ਾਂਤੀ ਦੇਵੇ ਅਤੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ।" ਇਸ ਦੇ ਨਾਲ ਹੀ ਕੰਨੜ ਅਤੇ ਸੱਭਿਆਚਾਰ ਮੰਤਰੀ ਸ਼ਿਵਰਾਜ ਤੰਗੜਗੀ ਨੇ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਇੰਡਸਟਰੀ ਨੇ ਇੱਕ ਗਤੀਸ਼ੀਲ ਅਤੇ ਰਚਨਾਤਮਕ ਨਿਰਦੇਸ਼ਕ ਗੁਆ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
