ਨੈਚੁਰਲ ਸਟਾਰ ਨਾਨੀ ਦੀ ਫਿਲਮ ''ਦਿ ਪੈਰਾਡਾਈਜ਼'' ਦੀ ਰਿਲੀਜ਼ ਡੇਟ ਦਾ ਐਲਾਨ
Friday, Feb 13, 2026 - 04:45 PM (IST)
ਮੁੰਬਈ (ਏਜੰਸੀ) : ਦੱਖਣੀ ਭਾਰਤੀ ਸਿਨੇਮਾ ਦੇ ਦਿੱਗਜ ਅਦਾਕਾਰ ਅਤੇ 'ਨੈਚੁਰਲ ਸਟਾਰ' ਵਜੋਂ ਜਾਣੇ ਜਾਂਦੇ ਨਾਨੀ ਇਨੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਦਿ ਪੈਰਾਡਾਈਜ਼' ਨੂੰ ਲੈ ਕੇ ਕਾਫੀ ਚਰਚਾ ਵਿੱਚ ਹਨ। ਪ੍ਰਸ਼ੰਸਕਾਂ ਦੀ ਉਤਸੁਕਤਾ ਨੂੰ ਵਧਾਉਂਦੇ ਹੋਏ ਮੇਕਰਸ ਨੇ ਫਿਲਮ ਦੀ ਰਿਲੀਜ਼ ਡੇਟ ਦਾ ਵੱਡਾ ਐਲਾਨ ਕਰ ਦਿੱਤਾ ਹੈ। ਇਹ ਫਿਲਮ 21 ਅਗਸਤ 2026 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਦੱਸ ਦੇਈਏ ਕਿ ਇਸ ਫਿਲਮ ਦਾ ਨਿਰਦੇਸ਼ਨ ਸ਼੍ਰੀਕਾਂਤ ਓਡੇਲਾ ਕਰ ਰਹੇ ਹਨ।

ਖੂਨ ਨਾਲ ਲੱਥਪੱਥ ਪੋਸਟਰ ਨੇ ਵਧਾਈਆਂ ਧੜਕਣਾਂ
ਰਿਲੀਜ਼ ਡੇਟ ਦੇ ਨਾਲ ਹੀ ਮੇਕਰਸ ਨੇ ਫਿਲਮ ਦਾ ਇੱਕ ਬੇਹੱਦ ਦਮਦਾਰ ਅਤੇ 'ਇੰਟੈਂਸ' ਪੋਸਟਰ ਵੀ ਜਾਰੀ ਕੀਤਾ ਹੈ। ਇਸ ਪੋਸਟਰ ਵਿੱਚ ਦੋ ਲੰਬੀਆਂ ਗੁੰਦੀਆਂ ਹੋਈਆਂ ਚੋਟੀਆਂ ਦਿਖਾਈ ਦੇ ਰਹੀਆਂ ਹਨ, ਜਿਨ੍ਹਾਂ ਦੇ ਸਿਰਿਆਂ ਤੋਂ ਖੂਨ ਟਪਕ ਰਿਹਾ ਹੈ। ਬੈਕਗ੍ਰਾਊਂਡ ਕਾਫੀ ਰਹੱਸਮਈ ਅਤੇ ਡਾਰਕ ਰੱਖਿਆ ਗਿਆ ਹੈ, ਜੋ ਇਸ਼ਾਰਾ ਕਰਦਾ ਹੈ ਕਿ ਫਿਲਮ ਦੀ ਕਹਾਣੀ ਕਾਫੀ ਗੰਭੀਰ ਅਤੇ ਐਕਸ਼ਨ ਨਾਲ ਭਰਪੂਰ ਹੋਵੇਗੀ।
8 ਭਾਸ਼ਾਵਾਂ ਵਿੱਚ ਹੋਵੇਗੀ ਰਿਲੀਜ਼
ਨਾਨੀ ਦੀ ਇਹ ਫਿਲਮ ਸਿਰਫ ਦੱਖਣ ਤੱਕ ਸੀਮਤ ਨਹੀਂ ਰਹੇਗੀ, ਬਲਕਿ ਇਸ ਨੂੰ ਵੱਡੇ ਪੱਧਰ 'ਤੇ 8 ਭਾਸ਼ਾਵਾਂ ਵਿੱਚ ਰਿਲੀਜ਼ ਕੀਤਾ ਜਾ ਰਿਹਾ ਹੈ। ਮੇਕਰਸ ਮੁਤਾਬਕ ਫਿਲਮ, ਤੇਲਗੂ, ਹਿੰਦੀ, ਤਾਮਿਲ, ਕੰਨੜ, ਮਲਿਆਲਮ, ਬੰਗਾਲੀ, ਇੰਗਲਿਸ਼ ਅਤੇ ਸਪੈਨਿਸ਼ ਵਿਚ ਰਿਲੀਜ਼ ਹੋਵੇਗੀ।
