ਕਿਉਂ ਹੋ ਰਹੇ ਨੇ ਪੰਜਾਬੀ ਕਲਾਕਾਰਾਂ 'ਤੇ ਹਮਲੇ? ਗੁਰਦਾਸ ਮਾਨ ਨੇ ਦੱਸਿਆ ਕਾਰਨ

Wednesday, Oct 16, 2024 - 09:22 AM (IST)

ਕਿਉਂ ਹੋ ਰਹੇ ਨੇ ਪੰਜਾਬੀ ਕਲਾਕਾਰਾਂ 'ਤੇ ਹਮਲੇ? ਗੁਰਦਾਸ ਮਾਨ ਨੇ ਦੱਸਿਆ ਕਾਰਨ

ਐਂਟਰਟੇਨਮੈਂਟ ਡੈਸਕ - ਪੰਜਾਬੀ ਗਾਇਕ ਗੁਰਦਾਸ ਮਾਨ ਨੇ ਹਾਲ ਹੀ 'ਚ ਆਪਣੀ ਨਵੀਂ ਐਲਬਮ ‘ਸਾਊਂਡ ਆਫ ਸੋਇਲ’ ਦੇ ਸਾਰੇ ਗੀਤ ਰਿਲੀਜ਼ ਕੀਤੇ ਹਨ। ਉਨ੍ਹਾਂ ਦੇ ਗੀਤਾਂ ਨੂੰ ਫੈਨਜ਼ ਵੱਲੋਂ ਕਾਫ਼ੀ ਪਿਆਰ ਮਿਲ ਰਿਹਾ ਹੈ। ਹਾਲ ਹੀ 'ਚ ਇਕ ਪੋਡਕਾਸਟ 'ਚ ਗੁਰਦਾਸ ਮਾਨ ਨੇ ਆਪਣੇ ਕਰੀਅਰ, ਮਿਊਜ਼ਿਕ ਦੀ ਸ਼ੁਰੂਆਤ ਅਤੇ ਗਲਤੀਆਂ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬੀ ਕਲਾਕਾਰਾਂ ‘ਤੇ ਹੋ ਰਹੇ ਹਮਲਿਆਂ (ਅਟੈਕ) ਬਾਰੇ ਵੀ ਖੁੱਲ੍ਹ ਕੇ ਗੱਲ ਕੀਤੀ।

Punjabi Artist ‘ਤੇ ਕਿਉਂ ਹੋ ਰਹੇ ਹਨ ਅਟੈਕ?
ਰਣਵੀਰ ਨੇ ਗੁਰਦਾਸ ਮਾਨ ਤੋਂ ਪੁੱਛਿਆ ਕਿ ਪੰਜਾਬੀ ਇੰਡਸਟਰੀ ਦੇਸ਼ ਲਈ ਇੰਨਾ ਕੁਝ ਕਰ ਰਹੀ ਹੈ ਪਰ ਜੋ ਵੀ ਸਿੱਧੂ ਮੂਸੇਵਾਲਾ ਅਤੇ ਏਪੀ ਢਿੱਲੋਂ ਨਾਲ ਹੋਇਆ, ਪੂਰਾ ਦੇਸ਼ ਜਾਣਦਾ ਹੈ ਕਿ ਇਹ ਗ਼ਲਤ ਹੈ ਪਰ ਇਸ ਦਾ ਕੋਈ ਹੱਲ ਹੈ? ਗੁਰਦਾਸ ਮਾਨ ਨੇ ਕਿਹਾ ਕਿ, ''ਸਟੇਜ ‘ਤੇ ਡਾਂਸ ਕਰਨ ਵਾਲੀ ਡਾਂਸਰਸ ਰੋਜੀ ਰੋਟੀ ਨੱਚ ਕੇ ਪੈਸੇ ਕਮਾਉਂਦੀ ਹੈ, ਪਰ ਉੱਥੇ ਵੀ ਲੋਕ ਸ਼ਰਾਬ ਪੀ ਕੇ ਉਸ ਜਗ੍ਹਾ ‘ਤੇ ਪਹੁੰਚ ਜਾਂਦੇ ਹਨ ਅਤੇ ਕਈ ਗੋਲੀਆਂ ਚਲਾ ਦਿੰਦੇ ਹਨ। ਇਸ ਨਾਲ ਕਾਫ਼ੀ ਦੁੱਖ ਹੁੰਦਾ ਹੈ। ਈਰਖਾ ਵੀ ਇਸ ਦਾ ਕਾਰਨ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਬਸ ਗਾਣਾ ਵਜਾਉਣ ਵਾਲੇ ਹਨ ਪਰ ਇਹ ਤੁਹਾਡੇ ਬੱਚਿਆਂ ਦਾ ਮੰਨੋਰਜਨ ਕਰ ਰਹੇ ਹਨ, ਤੁਹਾਡੀ ਮੁਸ਼ਕਿਲਾਂ ਦਾ ਹਲ ਕਰ ਰਹੇ ਹਨ, ਤੁਹਾਡੇ ਕੰਮ ਦੇ ਬੋਝ ਨੂੰ ਹਲਕਾ ਕਰ ਰਹੇ ਹਨ। ਜਦੋਂ ਉਹ ਸਾਹਮਣੇ ਆਉਂਦੇ ਹਨ ਉਨ੍ਹਾਂ ਨੂੰ ਇੱਜ਼ਤ ਤਾਂ ਦਿਓ।''

ਇਹ ਖ਼ਬਰ ਵੀ ਪੜ੍ਹੋ - ਬਾਬਾ ਸਿੱਦੀਕੀ ਕਤਲ ਮਾਮਲਾ : ਪੁਲਸ ਵੱਲੋਂ ਇੱਕ ਹੋਰ ਗ੍ਰਿਫ਼ਤਾਰੀ

ਮਾਨ ਨੇ ਕੀਤੀ ਕਰਨ ਔਜਲਾ ਦੀ ਤਰੀਫ਼
ਰਣਵੀਰ ਨੇ ਗੁਰਦਾਸ ਮਾਨ ਤੋਂ ਕਰਨ ਔਜਲਾ ਬਾਰੇ ਪੁੱਛਿਆ ਕਿ ਉਨ੍ਹਾਂ ‘ਤੇ ਉੱਪਰ ਵਾਲੇ ਦਾ ਕਾਫੀ ਮਿਹਰ ਹੈ। ਇਸ ਦਾ ਜਵਾਬ ਦਿੰਦੇ ਹੋਏ ਗਾਇਕ ਨੇ ਕਿਹਾ ਕਿ ਬੇਸ਼ਕ ਉਸ ਦੀ ਸ਼ਾਇਰੀ 'ਚ ਡੁੰਘਾਈ ਹੈ ਕਿਉਂਕਿ ਡੁੰਘਾਈ ਕਿਸੇ ਝਟਕੇ ਤੋਂ ਬਿਨਾਂ ਨਹੀਂ ਆਉਂਦੀ। ਉਸ ਦੇ ਮਾਂ-ਪਿਓ ਇਸ ਦੁਨੀਆ 'ਚ ਨਹੀਂ ਰਹੇ। ਉਸ ਦੇ ਮਾਤਾ-ਪਿਤਾ ਦਾ ਆਸ਼ੀਰਵਾਦ ਉਸ ਨਾਲ ਹੈ। ਮਾਂ ਦਾ ਆਸ਼ੀਰਵਾਦ ਬਹੁਤ ਵੱਡਾ ਆਸ਼ੀਰਵਾਦ ਹੈ। ਕਰਨ ਔਜਲਾ ਦੀ ਲਿਖਤ 'ਚ ਉਹ ਦਰਦ ਹੈ, ਜੋ ਬਿਨਾਂ ਸੱਟ ਖਾਧੇ ਨਹੀਂ ਆਉਂਦਾ।

ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ ਗਾਇਕ ਦੇ ਸ਼ੋਅ 'ਚ ਭਾਰੀ ਹੰਗਾਮਾ, ਸਟੇਜ ਛੱਡ ਭੱਜਿਆ ਗਾਇਕ

ਕਰਨ ਔਜਲਾ ਦੀ ਸਲਾਹ ਲਵਾਂਗਾ : ਗੁਰਦਾਸ ਮਾਨ
ਇਸ ਤੋਂ ਬਾਅਦ ਗੁਰਦਾਸ ਮਾਨ ਤੋਂ ਪੁੱਛਿਆ ਗਿਆ ਕਿ ਜੇਕਰ ਉਹ ਕਰਨ ਔਜਲਾ ਨੂੰ ਮਿਲਣਗੇ ਤਾਂ ਉਹ ਉਸ ਨੂੰ ਕਰੀਅਰ ਬਾਰੇ ਕੀ ਸਲਾਹ ਦੇਣਗੇ। ਇਸ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ, ਮੈਂ ਖੁਦ ਉਸ ਤੋਂ ਸਲਾਹ ਲਵਾਂਗਾ। ਨਵੀਂ ਪੀੜ੍ਹੀ ਤੱਕ ਕਿਵੇਂ ਪਹੁੰਚਿਆ ਜਾਵੇਂ। ਅਸੀਂ ਆਪਣੇ ਪੁਰਾਣੇ ਸਟਾਈਲ ਤੋਂ ਗਾਉਂਦੇ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ -  ਸਾਰਾ ਗੁਰਪਾਲ ਨੇ ਪੰਜਾਬੀ ਇੰਡਸਟਰੀ 'ਤੇ ਲਾਏ ਗੰਭੀਰ ਦੋਸ਼, ਪੋਸਟ ਨੇ ਛੇੜੀ ਚਰਚਾ

ਕਰਨ ਔਜਲਾ ਨੇ ਦਿੱਤਾ ਰਿਐਕਸ਼ਨ
ਇਸ ਤੋਂ ਬਾਅਦ ਕਰਨ ਔਜਲਾ ਨੇ ਵੀ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਗੁਰਦਾਸ ਮਾਨ ਦੀ ਕਲਿਪ ਨੂੰ ਸ਼ੇਅਰ ਕਰਦਿਆਂ ਲਿਖਿਆ, ''ਤੁਹਾਨੂੰ ਨਹੀਂ ਪਤਾ ਇਹ ਸ਼ਬਦ ਮੇਰੇ ਲਈ ਕੀ ਹਨ।'' ਇਸ ਦੇ ਨਾਲ ਹੀ ਕਰਨ ਔਜਲਾ ਨੇ ਆਪਣੇ ਛੋਟੇ ਹੁੰਦਿਆਂ ਦੀ ਗੁਰਦਾਸ ਮਾਨ ਨਾਲ ਇਕ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ ਕਿ, ''ਜ਼ਿੰਦਗੀ ਬਹੁਤ ਕ੍ਰੈਜ਼ੀ ਹੈ। ਇਹ ਓਹੀ ਦੁਸਹਿਰਾ ਦਾ ਦਿਨ ਹੈ, ਜਦੋਂ ਗੁਰਦਾਸ ਮਾਨ ਦਾ ਪ੍ਰੋਗਰਾਮ ਹੋਇਆ ਸੀ ਅਤੇ ਅਸੀਂ ਪਹਿਲੀ ਵਾਰ ਉਸ ਟਾਈਮ ਮਿਲੇ ਸੀ। ਮੈਂ ਕਾਫੀ ਚਾਅ ਨਾਲ ਉਨ੍ਹਾਂ ਦਾ ਪ੍ਰੋਗਰਾਮ ਵੇਖਿਆ ਸੀ ਅਤੇ ਅੱਜ ਉਹ ਉਨ੍ਹਾਂ ਬਾਰੇ ਇੰਨ੍ਹੇ ਸੋਹਣੇ ਸ਼ਬਦ ਬੋਲ ਰਹੇ ਹਨ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News