ਨਵਾਜ਼ੂਦੀਨ ਸਿੱਦੀਕੀ ਨਾਲ ਸਮਝੌਤੇ ਲਈ ਪਤਨੀ ਆਲੀਆ ਨੇ ਕੀ ਰੱਖੀ? ਵਕੀਲ ਨੇ ਕੀਤਾ ਖ਼ੁਲਾਸਾ
Wednesday, Mar 29, 2023 - 05:25 PM (IST)
ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਲੰਬੇ ਸਮੇਂ ਤੋਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ’ਚ ਹਨ। ਅਦਾਕਾਰ ਆਏ ਦਿਨ ਸੁਰਖ਼ੀਆਂ ’ਚ ਨਜ਼ਰ ਆਉਂਦੇ ਹਨ। ਉਨ੍ਹਾਂ ਦੀ ਪਤਨੀ ਨੇ ਅਦਾਕਾਰ ’ਤੇ ਕਈ ਗੰਭੀਰ ਦੋਸ਼ ਲਗਾਏ ਹਨ। ਇਸ ਦੇ ਨਾਲ ਹੀ ਪਿਛਲੇ ਦਿਨੀਂ ਅਦਾਕਾਰ ਨੇ ਆਪਣੀ ਪਤਨੀ ਆਲੀਆ ਤੇ ਭਰਾ ਸ਼ਮਾਸ ਖ਼ਿਲਾਫ਼ 100 ਕਰੋੜ ਦਾ ਮਾਨਹਾਨੀ ਦਾ ਕੇਸ ਦਾਇਰ ਕੀਤਾ ਸੀ। ਹੁਣ ਇਸ ਮਾਮਲੇ ’ਤੇ ਉਨ੍ਹਾਂ ਦੀ ਪਤਨੀ ਦੇ ਵਕੀਲ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਦਰਅਸਲ ਇਸ ਮਾਮਲੇ ’ਚ ਆਲੀਆ ਦੇ ਵਕੀਲ ਰਿਜ਼ਵਾਨ ਸਿੱਦੀਕੀ ਦਾ ਕਹਿਣਾ ਹੈ ਕਿ ਨਵਾਜ਼ੂਦੀਨ ਸਿੱਦੀਕੀ ਨੇ ਆਪਣੇ ਵਕੀਲ ਰਾਹੀਂ ਮੇਰੇ ਨਾਲ ਸਮਝੌਤਾ ਕਰਨ ਦੀ ਸ਼ਰਤ ਰੱਖੀ ਹੈ, ਜਿਸ ਨੂੰ ਕੱਲ ਸ਼ਾਮ ਭੇਜਿਆ ਗਿਆ ਸੀ। ਉਸ ਨੇ ਅੱਗੇ ਕਿਹਾ ਕਿ ਮੈਂ ਇਸ ਬਾਰੇ ਆਲੀਆ ਨਾਲ ਚਰਚਾ ਕਰ ਰਿਹਾ ਹਾਂ। ਮੈਂ ਭਰੋਸਾ ਦਿਵਾਉਂਦਾ ਹਾਂ ਕਿ ਮੈਂ ਆਪਣੇ ਵਲੋਂ ਦੋਵਾਂ ਧਿਰਾਂ ਦੇ ਸਾਰੇ ਝਗੜਿਆਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗਾ ਤੇ ਮਾਪਿਆਂ ਦੀ ਤਰਫੋਂ ਦੋਵਾਂ ਨੂੰ ਆਪਣੇ ਨਾਬਾਲਗ ਬੱਚਿਆਂ ਦੀ ਭਲਾਈ ਦਾ ਧਿਆਨ ਰੱਖਣਾ ਚਾਹੀਦਾ ਹੈ ਤੇ ਉਨ੍ਹਾਂ ਦੇ ਸੁਰੱਖਿਅਤ ਭਵਿੱਖ ਬਾਰੇ ਗੱਲ ਕਰਨੀ ਚਾਹੀਦੀ ਹੈ।
ਇਹ ਖ਼ਬਰ ਵੀ ਪੜ੍ਹੋ : ਵਿਵਾਦਾਂ ’ਚ ਤਾਪਸੀ ਪਨੂੰ, ਰੀਵੀਲਿੰਗ ਡਰੈੱਸ ਨਾਲ ਪਹਿਨਿਆ ਮਾਂ ‘ਲਕਸ਼ਮੀ’ ਦੀ ਮੂਰਤੀ ਦਾ ਬਣਿਆ ਨੈੱਕਪੀਸ
ਇਸ ਦੇ ਨਾਲ ਹੀ ਨਵਾਜ਼ ਵਲੋਂ ਦਾਇਰ 100 ਕਰੋੜ ਦੇ ਮਾਨਹਾਨੀ ਦੇ ਮਾਮਲੇ ਨੂੰ ਲੈ ਕੇ ਆਲੀਆ ਦੇ ਵਕੀਲ ਰਿਜ਼ਵਾਨ ਨੇ ਕਿਹਾ ਕਿ ਉਹ ਅਦਾਕਾਰ ਨੂੰ ਸਮਝੌਤੇ ਦੇ ਤੌਰ ’ਤੇ ਇਸ ਨੂੰ ਵਾਪਸ ਲੈਣ ਦੀ ਬੇਨਤੀ ਕਰਨਗੇ। ਉਨ੍ਹਾਂ ਕਿਹਾ ਕਿ ਨਵਾਜ਼ੂਦੀਨ ਸਿੱਦੀਕੀ ਦੇ 100 ਕਰੋੜ ਦੇ ਮਾਨਹਾਨੀ ਮਾਮਲੇ ’ਚ ਹਾਈ ਕੋਰਟ ਵਲੋਂ ਕੋਈ ਕਾਪੀ ਨਹੀਂ ਦਿੱਤੀ ਗਈ ਹੈ। ਹਾਲਾਂਕਿ ਅਦਾਕਾਰ ਦੇ ਪ੍ਰਸਤਾਵਿਤ ਸਮਝੌਤੇ ਦੇ ਮਾਮਲੇ ਤੋਂ ਪਹਿਲਾਂ ਮੁਕੱਦਮਾ ਦਾਇਰ ਕੀਤਾ ਗਿਆ ਸੀ।
ਦੱਸ ਦੇਈਏ ਕਿ ਨਵਾਜ਼ ਨੇ ਹਾਲ ਹੀ ’ਚ ਆਪਣੇ ਭਰਾ ਸ਼ਮਾਸ ਤੇ ਆਲੀਆ ਦੇ ਖ਼ਿਲਾਫ਼ 100 ਕਰੋੜ ਰੁਪਏ ਦਾ ਮਾਨਹਾਨੀ ਦਾ ਕੇਸ ਦਾਇਰ ਕੀਤਾ ਸੀ, ਜਿਸ ਦੇ ਤਹਿਤ ਆਲੀਆ ਤੇ ਸ਼ਮਾਸ ਨੇ ਉਨ੍ਹਾਂ ’ਤੇ ਝੂਠੇ ਬਿਆਨ ਤੇ ਦੋਸ਼ ਲਗਾਏ ਸਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।