ਟੀ-20 ਵਰਲਡ ਕੱਪ ''ਚ ਵਿਰਾਟ ਕੋਹਲੀ ਨੇ ਤੋੜਿਆ ਰਿਕਾਰਡ, ਪਤਨੀ ਅਨੁਸ਼ਕਾ ਸ਼ਰਮਾ ਨੇ ਇਸ ਤਰ੍ਹਾਂ ਜਤਾਈ ਖੁਸ਼ੀ

Thursday, Nov 03, 2022 - 01:34 PM (IST)

ਟੀ-20 ਵਰਲਡ ਕੱਪ ''ਚ ਵਿਰਾਟ ਕੋਹਲੀ ਨੇ ਤੋੜਿਆ ਰਿਕਾਰਡ, ਪਤਨੀ ਅਨੁਸ਼ਕਾ ਸ਼ਰਮਾ ਨੇ ਇਸ ਤਰ੍ਹਾਂ ਜਤਾਈ ਖੁਸ਼ੀ

ਬਾਲੀਬੁੱਡ ਡੈਸਕ- ਆਸਟ੍ਰੇਲੀਆ ’ਚ ਖੇਡੇ ਜਾ ਰਹੇ ਟੀ-20 ਵਿਸ਼ਵ ਕੱਪ ’ਚ ਵਿਰਾਟ ਕੋਹਲੀ ਬੱਲੇਬਾਜ਼ੀ ਚਾਰਟ ’ਤੇ ਰਾਜ ਕਰ ਰਹੇ ਹਨ। ਉਸ ਨੇ ਚਾਰ ਮੈਚਾਂ ’ਚ ਤਿੰਨ ਅਰਧ ਸੈਂਕੜੇ ਲਗਾਏ ਹਨ। 220 ਦੌੜਾਂ ਦੇ ਨਾਲ ਸਾਬਕਾ ਭਾਰਤੀ ਕਪਤਾਨ ਇਸ ਸਮੇਂ ਟੂਰਨਾਮੈਂਟ ਦੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਹਨ। ਹਾਲਾਂਕਿ ਵਿਰਾਟ ਕੋਹਲੀ ਸਾਊਥ ਅਫ਼ਰੀਕਾ ਖਿਲਾਫ਼ ਕੋਈ ਵੱਡਾ ਸਕੋਰ ਨਹੀਂ ਬਣਾ ਸਕੇ ਪਰ ਬੰਗਲਾਦੇਸ਼ ਖਿਲਾਫ਼ ਸੁਪਰ 12 ਮੈਚ 'ਚ ਇਸ ਬੱਲੇਬਾਜ਼ ਨੇ ਨਾ ਸਿਰਫ 44 ਗੇਂਦਾਂ ’ਚ 64 ਦੌੜਾਂ ਦੀ ਅਜੇਤੂ ਪਾਰੀ ਖੇਡੀ, ਸਗੋਂ ਉਸ ਨੇ ਸ਼੍ਰੀਲੰਕਾ ਦੇ ਇਸ ਦਿੱਗਜ ਖਿਡਾਰੀ ਨੂੰ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਵੀ ਬਣਾ ਦਿੱਤਾ।

ਇਹ ਵੀ ਪੜ੍ਹੋ- ਆਪਣੀ ਪੁਰਾਣੀ ਜਗ੍ਹਾ 'ਤੇ ਪਹੁੰਚ ਕੇ ਮਸਤੀ ਕਰਦੀ ਨਜ਼ਰ ਆਈ ਪ੍ਰਿਅੰਕਾ ਚੋਪੜਾ, ਕਿਹਾ- ਮੁੰਬਈ ਮੈਂ ਤੁਹਾਨੂੰ ਬਹੁਤ ਯਾਦ ਕੀਤਾ

ਟੀ-20 ਵਿਸ਼ਵ ਕੱਪ ਦੇ ਨਾਲ ਹੀ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਵੀ ਆਪਣੇ ਪਤੀ ਦੀ ਇਸ ਕਾਮਯਾਬੀ ’ਤੇ ਖੁਸ਼ੀ ਨਾਲ ਝੂਮ ਰਹੀ ਹੈ। ਇਸ ਦੌਰਾਨ ਅਦਾਕਾਰਾ ਨੇ ਪਤੀ ਵਿਰਾਟ ਕੋਹਲੀ ਦੀਆਂ ਕਈ ਪੋਸਟ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ। 

PunjabKesari

ਇਹ ਪੋਸਟ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਸਟੋਰੀ ’ਤੇ ਸਾਂਝੀਆਂ ਕੀਤੀਆਂ ਹਨ। ਇਸ ਦੇ ਨਾਲ ਅਨੁਸ਼ਕਾ ਨੇ ਆਈ.ਸੀ.ਸੀ ਪੋਸਟ ਨੂੰ ਰੀ-ਸ਼ੇਅਰ ਕੀਤਾ ਹੈ। ਇਸ ਪੋਸਟ ’ਚ ਕੋਹਲੀ ਦੀ ਤਸਵੀਰ ਨਾਲ ਅਰਧ ਸੈਂਕੜਾ (50 ਦੌੜਾਂ) ਲਿਖਿਆ ਗਿਆ ਹੈ। 

PunjabKesari

ਇਹ ਵੀ ਪੜ੍ਹੋ- ਵਾਇਰਲ ਵੀਡੀਓ ਨੂੰ ਲੈ ਕੇ ਮਰਹੂਮ ਦੀਪ ਸਿੱਧੂ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਆਇਆ ਸਪੱਸ਼ਟੀਕਰਨ

ਦੱਸ ਦੇਈਏ ਕਿ ਇਹ ਸੈਲੀਬ੍ਰਿਟੀ ਜੋੜਾ ਅਕਸਰ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਅਪਡੇਟਸ, ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ। 


 


author

Shivani Bassan

Content Editor

Related News