ਰੂਸ ਨਾਲ ਯੁੱਧ ਦੇ ਖਦਸ਼ੇ ਵਿਚਾਲੇ ਯੂਕ੍ਰੇਨ ਦੀਆਂ ਸੜਕਾਂ ''ਤੇ ਘੁੰਮਦੀ ਨਜ਼ਰ ਆਈ ਉਰਵਸ਼ੀ ਰੌਤੇਲਾ, ਵੀਡੀਓ ਕੀਤੀ ਸਾਂਝੀ

Tuesday, Feb 22, 2022 - 01:20 PM (IST)

ਰੂਸ ਨਾਲ ਯੁੱਧ ਦੇ ਖਦਸ਼ੇ ਵਿਚਾਲੇ ਯੂਕ੍ਰੇਨ ਦੀਆਂ ਸੜਕਾਂ ''ਤੇ ਘੁੰਮਦੀ ਨਜ਼ਰ ਆਈ ਉਰਵਸ਼ੀ ਰੌਤੇਲਾ, ਵੀਡੀਓ ਕੀਤੀ ਸਾਂਝੀ

ਮੁੰਬਈ- ਰੂਸ ਅਤੇ ਯੂਕ੍ਰੇਨ ਦੇ ਵਿਚਾਲੇ ਯੁੱਧ ਹੋਣ ਦਾ ਖਦਸ਼ਾ ਹੈ। ਇਸ ਵਿਚਾਲੇ ਅਦਾਕਾਰਾ ਉਰਵਸ਼ੀ ਰੌਤੇਲਾ ਇਨ੍ਹੀਂ ਦਿਨੀਂ ਯੂਕ੍ਰੇਨ 'ਚ ਆਪਣੇ ਅਗਲੇ ਪ੍ਰਾਜੈਕਟ 'ਦਿ ਲੀਜੇਂਡ' ਦੀ ਸ਼ੂਟਿੰਗ ਕਰ ਰਹੀ ਹੈ। ਇਸ ਗੱਲ ਦੀ ਜਾਣਕਾਰੀ ਉਰਵਸ਼ੀ ਨੇ ਐਤਵਾਰ ਨੂੰ ਖੁਦ ਯੂਕ੍ਰੇਨ ਤੋਂ ਆਪਣੀਆਂ 2 ਵੀਡੀਓਜ਼ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰ ਦਿੱਤੀ। ਇਨ੍ਹਾਂ ਵੀਡੀਓਜ਼ 'ਚ ਉਰਵਸ਼ੀ ਯੂਕ੍ਰੇਨ ਦੀਆਂ ਸੜਕਾਂ 'ਤੇ ਘੁੰਮਦੀ ਨਜ਼ਰ ਆ ਰਹੀ ਹੈ।


ਉਰਵਸ਼ੀ ਰੌਤੇਲਾ ਨੇ ਪਹਿਲੀ ਵੀਡੀਓ ਸਾਂਝੀ ਕਰਕੇ ਕੈਪਸ਼ਨ 'ਚ ਲਿਖਿਆ, 'ਆਪਣੀ ਫਿਲਮ ਦੀ ਸ਼ੂਟਿੰਗ ਤੋਂ ਪਹਿਲੇ ਸਵੇਰੇ-ਸਵੇਰੇ ਟਹਿਲਣਾ ਪੂਰੇ ਦਿਨ ਲਈ ਵਰਦਾਨ ਹੁੰਦਾ ਹੈ। ਦੂਜੀ ਵੀਡੀਓ ਦੇ ਕੈਪਸ਼ਨ 'ਚ ਉਰਵਸ਼ੀ ਨੇ ਲਿਖਿਆ, 'ਸਮਾਚਾਰ ਅਤੇ ਆਪਣੇ ਫੋਨ ਤੋਂ ਡਿਸਕਨੈਕਟ ਹੋ ਕੇ ਸ਼ੂਟ ਤੋਂ ਪਹਿਲੇ ਤਾਜ਼ੀ ਹਵਾ ਦਾ ਆਨੰਦ ਲੈਣਾ, ਇਸ ਤੋਂ ਚੰਗਾ ਕੁਝ ਨਹੀਂ ਹੋ ਸਕਦਾ ਹੈ। ਹਰ ਜੀਵਨ ਮਾਇਨੇ ਰੱਖਦਾ ਹੈ। ਕੁਦਰਤ ਮਾਂ ਦੀ ਤਰ੍ਹਾਂ ਬਣੋ ਅਤੇ ਬਿਨਾਂ ਜੱਜ ਕੀਤੇ ਸਭ ਨਾਲ ਪਿਆਰ ਕਰੋ। #workdiaries।"


ਇਨ੍ਹਾਂ ਦੋਵਾਂ ਵੀਡੀਓ ਦੇ ਬੈਕਗਰਾਊਂਡ 'ਚ ਸ਼ਾਹਰੁਖ ਖਾਨ ਦੀ ਫਿਲਮ 'ਜਬ ਤੱਕ ਹੈ ਜਾਨ' ਦਾ ਮਸ਼ਹੂਰ ਡਾਇਲਾਗ ਸੁਣਾਈ ਦੇ ਰਿਹਾ ਹੈ। ਇਸ ਤੋਂ ਇਲਾਵਾ ਵੀ ਉਰਵਸ਼ੀ ਨੇ ਯੂਕ੍ਰੇਨ ਤੋਂ ਆਪਣੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਸਟੋਰੀ 'ਤੇ ਸਾਂਝੀਆਂ ਕੀਤੀਆਂ ਹਨ। ਜੇਡੀ ਅਤੇ ਜੇਰੀ ਦੀ ਜੋੜੀ ਦੇ ਡਾਇਰੈਕਸ਼ਨ 'ਚ ਬਣ ਰਹੀ ਤਮਿਲ ਫਿਲਮ 'ਦਿ ਲੀਜੇਂਡ' 'ਚ ਉਰਵਸ਼ੀ ਤੋਂ ਇਲਾਵਾ ਸਰਵਾਨਾ ਵੀ ਲੀਡ ਰੋਲ 'ਚ ਨਜ਼ਕ ਆਉਣਗੇ। ਇਸ ਫਿਲਮ 'ਚ ਉਰਵਸ਼ੀ ਆਈ.ਟੀ.ਟੀ. ਨਾਲ ਇਕ ਮਾਈਕ੍ਰੋ-ਬਾਇਓਲਾਜਿਸਟ ਦਾ ਕਿਰਦਾਰ ਨਿਭਾ ਰਹੀ ਹੈ। ਇਸ ਫਿਲਮ ਨਾਲ ਉਰਵਸ਼ੀ ਦਾ ਤਮਿਲ ਇੰਡਸਟਰੀ 'ਚ ਡੈਬਿਊ ਵੀ ਹੋਣ ਜਾ ਰਿਹਾ ਹੈ। 


author

Aarti dhillon

Content Editor

Related News