ਇਸ ਟੀ. ਵੀ. ਅਦਾਕਾਰ ਦਾ 5 ਸਾਲ ਪਹਿਲਾਂ ਪਹਿਲੀ ਪਤਨੀ ਤੇ ਹੁਣ 2 ਸਾਲਾਂ ਬਾਅਦ ਦੂਜੀ ਪਤਨੀ ਨਾਲ ਹੋਇਆ ਤਲਾਕ

Tuesday, Oct 24, 2023 - 01:49 PM (IST)

ਇਸ ਟੀ. ਵੀ. ਅਦਾਕਾਰ ਦਾ 5 ਸਾਲ ਪਹਿਲਾਂ ਪਹਿਲੀ ਪਤਨੀ ਤੇ ਹੁਣ 2 ਸਾਲਾਂ ਬਾਅਦ ਦੂਜੀ ਪਤਨੀ ਨਾਲ ਹੋਇਆ ਤਲਾਕ

ਮੁੰਬਈ (ਬਿਊਰੋ)– ਅੱਜ-ਕੱਲ ਕਿਸੇ ਰਿਸ਼ਤੇ ਦਾ ਲੰਮਾ ਸਮਾਂ ਚੱਲਣਾ ਬਹੁਤ ਵੱਡੀ ਗੱਲ ਹੈ ਕਿਉਂਕਿ ਹਰ ਕੋਈ ਥੋੜ੍ਹੇ ਸਮੇਂ ’ਚ ਹੀ ਵੱਖ ਹੋਣ ਦਾ ਮਨ ਬਣਾ ਲੈਂਦਾ ਹੈ। ਅਜਿਹਾ ਹੀ ਕੁਝ ਟੀ. ਵੀ. ਦੇ ਦੋ ਜਾਣੇ-ਪਛਾਣੇ ਚਿਹਰਿਆਂ ਨਾਲ ਹੋਇਆ। ਅਦਾਕਾਰ ਕਰਨ ਵੀਰ ਮਹਿਰਾ ਤੇ ਨਿਧੀ ਦਾ ਤਲਾਕ ਹੋ ਗਿਆ ਹੈ। ਉਨ੍ਹਾਂ ਦਾ ਵਿਆਹ ਜਨਵਰੀ 2021 ’ਚ ਹੋਇਆ ਸੀ ਪਰ ਕੁਝ ਮਹੀਨਿਆਂ ’ਚ ਹੀ ਉਨ੍ਹਾਂ ਦੇ ਵਿਆਹ ’ਚ ਖਟਾਸ ਆਉਣ ਲੱਗੀ ਤੇ ਹੁਣ ਉਨ੍ਹਾਂ ਨੇ ਵੱਖ ਹੋਣ ਦਾ ਫ਼ੈਸਲਾ ਕੀਤਾ ਹੈ। ਜਿਥੇ ਕਰਨ ਮੁੰਬਈ ’ਚ ਟੀ. ਵੀ. ਸ਼ੋਅ ‘ਬਾਤੇਂ ਕੁਛ ਅਨਕਹੀ ਸੀ’ ਦੀ ਸ਼ੂਟਿੰਗ ’ਚ ਰੁੱਝੇ ਹੋਏ ਹਨ। ਇਸ ਦੌਰਾਨ ਅਦਾਕਾਰਾ ਆਪਣੇ ਪਰਿਵਾਰ ਦੇ ਨੇੜੇ ਹੋਣ ਲਈ ਬੈਂਗਲੁਰੂ ਗਈ ਹੈ।

ਰਿਪੋਰਟ ਮੁਤਾਬਕ ਨਿਧੀ ਨੇ ਤਲਾਕ ਦੀ ਖ਼ਬਰ ਦੀ ਪੁਸ਼ਟੀ ਕੀਤੀ ਹੈ। ਉਸ ਨੇ ਦੱਸਿਆ, ‘‘ਹਾਂ, ਸਾਡਾ ਤਿੰਨ ਮਹੀਨੇ ਪਹਿਲਾਂ ਤਲਾਕ ਹੋ ਗਿਆ ਸੀ। ਅਸੀਂ ਇਕ ਸਾਲ ਪਹਿਲਾਂ ਵੱਖ ਹੋ ਗਏ ਸੀ। ਮੇਰਾ ਮੰਨਣਾ ਹੈ ਕਿ ਰਿਸ਼ਤੇ ’ਚ ਰੋਜ਼ਾਨਾ ਝਗੜੇ ਅਸਹਿਣਯੋਗ ਹਨ ਤੇ ਅਜਿਹੀ ਸਥਿਤੀ ’ਚ ਅਸੀਂ ਕਦੇ ਵੀ ਇਕੱਠੇ ਨਹੀਂ ਰਹਿ ਸਕਦੇ। ਵਿਆਹੁਤਾ ਜੀਵਨ ’ਚ ਮਾਨਸਿਕ ਸ਼ਾਂਤੀ, ਇਕ ਦੂਜੇ ਦਾ ਸਤਿਕਾਰ, ਈਮਾਨਦਾਰੀ ਤੇ ਆਰਥਿਕ ਤੌਰ ’ਤੇ ਸਮਰੱਥ ਹੋਣਾ ਜ਼ਰੂਰੀ ਹੈ।’’ ਉਂਝ ਕਰਨ ਵੀਰ ਮਹਿਰਾ ਦਾ ਇਹ ਦੂਜਾ ਵਿਆਹ ਸੀ। ਉਸ ਨੇ ਸਭ ਤੋਂ ਪਹਿਲਾਂ 2009 ’ਚ ਆਪਣੀ ਬਚਪਨ ਦੀ ਦੋਸਤ ਦੇਵਿਕਾ ਨਾਲ ਵਿਆਹ ਕੀਤਾ ਤੇ 2018 ’ਚ ਉਨ੍ਹਾਂ ਦਾ ਤਲਾਕ ਹੋ ਗਿਆ।

ਨਿਧੀ ਨੇ ਦੱਸਿਆ ਤਲਾਕ ਦਾ ਕਾਰਨ
ਨਿਧੀ ਨੇ ਅੱਗੇ ਕਿਹਾ, ‘‘ਰਿਲੇਸ਼ਨਸ਼ਿਪ ’ਚ ਆਉਣ ਤੋਂ ਪਹਿਲਾਂ ਕਈ ਗੱਲਾਂ ’ਤੇ ਡੂੰਘਾਈ ਨਾਲ ਸੋਚਣਾ ਚਾਹੀਦਾ ਹੈ। ਅਫ਼ਸੋਸ ਦੀ ਗੱਲ ਹੈ ਕਿ ਅੱਜ ਵੀ ਲੋਕ ਕੁਝ ਖ਼ਾਸ ਵਿਵਹਾਰਾਂ ਤੇ ਇਨਸਾਨਾਂ ਦੇ ਇਸ ਤਰੀਕੇ ਨਾਲ ਜਾਣੂ ਨਹੀਂ ਹਨ, ਜੋ ਰਿਸ਼ਤੇ ਨੂੰ ਵਿਗਾੜਦੇ ਹਨ।’’ ਤੁਹਾਨੂੰ ਦੱਸ ਦੇਈਏ ਕਿ ਨਿਧੀ ‘ਮੇਰੇ ਪਿਤਾ ਕੀ ਦੁਲਹਨ’, ‘ਕਿਸਮਤ ਕਾ ਖੇਲ’ ਤੇ ‘ਸ਼੍ਰੀਮਦ ਭਾਗਵਤ ਮਹਾਪੁਰਾਣ’ ’ਚ ਕੰਮ ਕਰ ਚੁੱਕੀ ਹੈ। ਫ਼ਿਲਹਾਲ ਉਹ ਆਪਣੇ ਪਰਿਵਾਰ ਨਾਲ ਬੈਂਗਲੁਰੂ ’ਚ ਮਸਤੀ ਕਰ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਭਿਆਨਕ ਸੜਕ ਹਾਦਸੇ 'ਚ ਇੰਦਰਜੀਤ ਨਿੱਕੂ ਦੀ ਮੌਤ ਦਾ ਸੱਚ ਆਇਆ ਸਾਹਮਣੇ, ਖ਼ੂਬ ਵਾਇਰਲ ਹੋ ਰਹੀ ਹੈ ਵੀਡੀਓ

ਨਿਧੀ ਅਦਾਕਾਰੀ ਤੋਂ ਬ੍ਰੇਕ ਲੈ ਕੇ ਇਹ ਕੰਮ ਕਰ ਰਹੀ ਹੈ
ਨਿਧੀ ਨੇ ਕਿਹਾ, ‘‘ਮੁੰਬਈ ਹਮੇਸ਼ਾ ਮੇਰੇ ਦਿਲ ਦੇ ਨੇੜੇ ਰਹੇਗੀ। ਮੈਨੂੰ ਅਦਾਕਾਰੀ ਦਾ ਬਹੁਤ ਸ਼ੌਕ ਹੈ ਤੇ ਇਹ ਹਮੇਸ਼ਾ ਮੇਰੀ ਜ਼ਿੰਦਗੀ ਦਾ ਹਿੱਸਾ ਰਹੇਗਾ ਪਰ ਫਿਲਹਾਲ ਮੈਂ ਆਪਣੇ ਬ੍ਰੇਕ ਟਾਈਮ ਦਾ ਆਨੰਦ ਲੈ ਰਹੀ ਹਾਂ ਤੇ ਇੰਟੀਰੀਅਰ ਡਿਜ਼ਾਈਨਿੰਗ ਕਰੀਅਰ ’ਤੇ ਧਿਆਨ ਕੇਂਦਰਿਤ ਕਰ ਰਹੀ ਹਾਂ। ਮੈਨੂੰ ਬੰਗਲੌਰ ਦਾ ਮੌਸਮ, ਭੋਜਨ, ਸੱਭਿਆਚਾਰ ਸਭ ਕੁਝ ਪਸੰਦ ਹੈ। ਜਦੋਂ ਵੀ ਮੈਨੂੰ ਅਦਾਕਾਰੀ ਦਾ ਮੌਕਾ ਮਿਲੇਗਾ, ਮੈਂ ਮੁੰਬਈ ਆਵਾਂਗੀ।’’

ਨਿਧੀ ਤੇ ਕਰਨ ਵੀਰ ਦੀ ਮੁਲਾਕਾਤ
ਅਪ੍ਰੈਲ 2023 ’ਚ ਹੀ ਦੋਵਾਂ ਵਿਚਾਲੇ ਦਰਾਰ ਦੀਆਂ ਕਈ ਖ਼ਬਰਾਂ ਆਈਆਂ ਸਨ। ਉਦੋਂ ਤੋਂ ਦੋਵੇਂ ਇਕੱਠੇ ਨਹੀਂ ਰਹਿ ਰਹੇ ਸਨ। ਅਦਾਕਾਰਾ ਨੇ ਸੋਸ਼ਲ ਮੀਡੀਆ ਤੋਂ ਕਰਨ ਦੀਆਂ ਸਾਰੀਆਂ ਤਸਵੀਰਾਂ ਵੀ ਡਿਲੀਟ ਕਰ ਦਿੱਤੀਆਂ ਸਨ ਪਰ ਕਰਨ ਤੇ ਨਿਧੀ ਨੇ ਕੁਝ ਨਹੀਂ ਦੱਸਿਆ। ਪ੍ਰਸ਼ੰਸਕਾਂ ਨੂੰ ਉਮੀਦ ਸੀ ਕਿ ਉਹ ਇਕੱਠੇ ਆਉਣਗੇ। ਉਨ੍ਹਾਂ ਦੀ ਪਹਿਲੀ ਮੁਲਾਕਾਤ 2008 ’ਚ ਇਕ ਇਸ਼ਤਿਹਾਰ ਦੌਰਾਨ ਹੋਈ ਸੀ। ਇਸ ਤੋਂ ਬਾਅਦ ਉਹ ਇਕ ਹੋਰ ਪ੍ਰਾਜੈਕਟ ਦੀ ਸ਼ੂਟਿੰਗ ਦੌਰਾਨ ਤਿੰਨ ਸਾਲਾਂ ਤੱਕ ਇਕ-ਦੂਜੇ ਨੂੰ ਮਿਲੇ, ਫਿਰ ਉਹ ਦੋਸਤ ਬਣ ਗਏ ਤੇ ਦੋਵਾਂ ਨੂੰ ਪਿਆਰ ਹੋ ਗਿਆ ਤੇ ਵਿਆਹ ਕਰਵਾ ਲਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News