‘ਦੇਵਾ’ ਦੀ ਟੀਮ ਨੇ ਸੁਭਾਸ਼ ਘਈ ਦਾ ਕੀਤਾ ਧੰਨਵਾਦ
Saturday, Jan 25, 2025 - 01:57 PM (IST)
ਮੁੰਬਈ- ਫਿਲਮ ਨਿਰਮਾਤਾ ਸੁਭਾਸ਼ ਘਈ ਦੇ ਇਤਿਹਾਸਕ 80ਵੇਂ ਜਨਮ ਦਿਨ ਮੌਕੇ ਸ਼ਾਹਿਦ ਕਪੂਰ ਤੇ ਪੂਜਾ ਹੇਗੜੇ ਸਟਾਰਰ ਐਕਸ਼ਨ ਥ੍ਰਿਲਰ ਫਿਲਮ ਨੂੰ ‘ਦੇਵਾ’ ਟਾਈਟਲ ਦੇਣ ਲਈ ਫਿਲਮ ਦੇ ਨਿਰਮਾਤਾ ਸਿਧਾਰਥ ਰਾਏ ਕਪੂਰ ਅਤੇ ‘ਦੇਵਾ’ ਦੀ ਪੂਰੀ ਟੀਮ ਨੇ ਉਨ੍ਹਾਂ ਦਾ ਧੰਨਵਾਦ ਕੀਤਾ।ਇਹ ਨਾਮ 1987 ਤੋਂ ਘਈ ਦੀ ਸਿਨੇਮੈਟਿਕ ਸਰਪ੍ਰਸਤੀ ਹੇਠ ਸੀ, ਜੋ ਸ਼ੁਰੂ ਵਿਚ ਅਮਿਤਾਭ ਬੱਚਨ ਅਭਿਨਿਤ ਫਿਲਮ ਲਈ ਰਾਖਵਾਂ ਸੀ। ਸਿਧਾਰਥ ਰਾਏ ਕਪੂਰ ਕਹਿੰਦੇ ਹਨ, ‘ਰਾਏ ਕਪੂਰ ਫਿਲਮਜ਼ ਤੇ ਫਿਲਮ ਦੀ ਟੀਮ ਵਿਚ ਅਸੀਂ ਸਾਰੇ ਸੁਭਾਸ਼ ਜੀ ਲਈ ਬਹੁਤ ਹੀ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਸਾਨੂੰ ਵੱਕਾਰੀ ਖਿਤਾਬ ‘ਦੇਵਾ’ ਨਾਲ ਨਿਵਾਜਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8