ਰੌਕਿੰਗ ਸਟਾਰ ਯਸ਼ ਦੀ ਫ਼ਿਲਮ ''ਟੌਕਸਿਕ'' ਦਾ ਧਮਾਕੇਦਾਰ ਟੀਜ਼ਰ ਰਿਲੀਜ਼

Friday, Feb 20, 2026 - 11:20 AM (IST)

ਰੌਕਿੰਗ ਸਟਾਰ ਯਸ਼ ਦੀ ਫ਼ਿਲਮ ''ਟੌਕਸਿਕ'' ਦਾ ਧਮਾਕੇਦਾਰ ਟੀਜ਼ਰ ਰਿਲੀਜ਼

ਮੁੰਬਈ (ਏਜੰਸੀ) : ਕੰਨੜ ਸੁਪਰਸਟਾਰ ਅਤੇ 'KGF' ਫੇਮ ਯਸ਼ ਇੱਕ ਵਾਰ ਫਿਰ ਵੱਡੇ ਪਰਦੇ 'ਤੇ ਤੂਫ਼ਾਨ ਲਿਆਉਣ ਲਈ ਤਿਆਰ ਹਨ। ਉਨ੍ਹਾਂ ਦੀ ਬਹੁ-ਉਡੀਕੀ ਫ਼ਿਲਮ 'ਟੌਕਸਿਕ: ਏ ਫੇਅਰੀਟੇਲ ਫਾਰ ਗ੍ਰੋਨ-ਅੱਪਸ' ਦਾ ਟੀਜ਼ਰ ਅੱਜ ਰਿਲੀਜ਼ ਹੋ ਗਿਆ ਹੈ, ਜਿਸ ਨੇ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਹਲਚਲ ਮਚਾ ਦਿੱਤੀ ਹੈ।

ਇਹ ਵੀ ਪੜ੍ਹੋ: ਬਿਨਾਂ ਵਿਆਹ ਡੈਡੀ ਬਣਨ ਜਾ ਰਹੇ ਕੈਨੇਡਾ ਦੇ ਸਾਬਕਾ PM ! ਕੈਟੀ ਪੈਰੀ ਨਾਲ ਵਾਇਰਲ ਹੋਈ ਫੋਟੋ ਨੇ ਛੇੜੀ ਚਰਚਾ

ਵਿਲੱਖਣ ਅਤੇ ਖ਼ਤਰਨਾਕ ਸਿਨੇਮੈਟਿਕ ਦੁਨੀਆ

ਟੀਜ਼ਰ ਵਿੱਚ ਇੱਕ ਅਜਿਹੀ ਦੁਨੀਆ ਦੀ ਝਲਕ ਦਿਖਾਈ ਗਈ ਹੈ ਜੋ ਰੰਗੀਨ ਹੋਣ ਦੇ ਨਾਲ-ਨਾਲ ਬੇਹੱਦ ਬੇਰਹਿਮ ਅਤੇ ਡਰਾਉਣੀ ਵੀ ਹੈ। ਫ਼ਿਲਮ ਦਾ ਬੈਕਡ੍ਰੌਪ ਕਦੇ ਸਰਕਸ ਦੇ ਸੈੱਟਅੱਪ ਵਰਗਾ ਲੱਗਦਾ ਹੈ ਅਤੇ ਕਦੇ ਇਸ ਵਿੱਚ ਈਸਟ ਏਸ਼ੀਅਨ ਟੱਚ ਦੇਖਣ ਨੂੰ ਮਿਲਦਾ ਹੈ। ਟੀਜ਼ਰ ਦੇ ਹਰ ਫਰੇਮ ਵਿੱਚ ਇੱਕ ਅਜੀਬ ਜਿਹਾ ਹਨੇਰਾ ਅਤੇ 'ਐਜੀ ਵਾਈਬਸ' ਹਨ, ਜੋ ਦੱਸਦੇ ਹਨ ਕਿ ਇਹ ਕਹਾਣੀ ਸਿਰਫ਼ ਐਕਸ਼ਨ ਨਹੀਂ ਬਲਕਿ ਬਹੁਤ ਡੂੰਘੀ ਅਤੇ ਗੁੰਝਲਦਾਰ ਹੋਣ ਵਾਲੀ ਹੈ।

ਇਹ ਵੀ ਪੜ੍ਹੋ: ਹੁਣ ਪਹਾੜਾਂ ਦੀ ਸੈਰ ਪਵੇਗੀ ਮਹਿੰਗੀ; ਹਿਮਾਚਲ ਸਰਕਾਰ ਨੇ ਵਧਾਈ ਐਂਟਰੀ ਫੀਸ, ਜਾਣੋ ਨਵੀਆਂ ਦਰਾਂ

 
 
 
 
 
 
 
 
 
 
 
 
 
 
 
 

A post shared by Yash (@thenameisyash)

ਯਸ਼ ਦਾ ਹੈਰਾਨੀਜਨਕ ਟ੍ਰਾਂਸਫਾਰਮੇਸ਼ਨ

ਇਸ ਵਾਰ ਯਸ਼ ਦਾ ਲੁੱਕ ਉਨ੍ਹਾਂ ਦੀਆਂ ਪਿਛਲੀਆਂ ਫ਼ਿਲਮਾਂ ਨਾਲੋਂ ਬਿਲਕੁਲ ਵੱਖਰਾ ਹੈ। ਟੀਜ਼ਰ ਵਿੱਚ ਉਨ੍ਹਾਂ ਦੇ ਕਈ ਰੂਪ ਦੇਖਣ ਨੂੰ ਮਿਲ ਰਹੇ ਹਨ—ਕਦੇ ਉਹ ਦੁਬਲੇ ਅਤੇ ਫੁਰਤੀਲੇ ਨਜ਼ਰ ਆ ਰਹੇ ਹਨ ਅਤੇ ਕਦੇ ਬਹੁਤ ਹੀ ਸਖ਼ਤ ਅਤੇ ਵਿਸ਼ਾਲ ਸਰੀਰ ਵਿੱਚ। ਉਨ੍ਹਾਂ ਦੀ ਬਾਡੀ ਲੈਂਗੂਏਜ ਅਤੇ ਤਿੱਖੇ ਹਾਵ-ਭਾਵ ਦੱਸ ਰਹੇ ਹਨ ਕਿ ਉਨ੍ਹਾਂ ਨੇ ਇਸ ਕਿਰਦਾਰ ਲਈ ਕਿੰਨੀ ਸਖ਼ਤ ਮਿਹਨਤ ਕੀਤੀ ਹੈ। ਮੇਕਰਸ ਨੇ ਵੀ ਚੇਤਾਵਨੀ ਦਿੱਤੀ ਹੈ ਕਿ "ਇਹ ਹੋਰ ਵੀ ਕ੍ਰੇਜ਼ੀ ਹੋਣ ਵਾਲਾ ਹੈ।"

ਇਹ ਵੀ ਪੜ੍ਹੋ: ਵੱਡੀ ਖਬਰ; ਜੇਲ੍ਹ 'ਚੋਂ ਬਾਹਰ ਆਉਣਗੇ ਫਿਲਮ ਨਿਰਮਾਤਾ ਵਿਕਰਮ ਭੱਟ, ਸੁਪਰੀਮ ਕੋਰਟ ਨੇ ਦਿੱਤੀ ਜ਼ਮਾਨਤ

5 ਭਾਸ਼ਾਵਾਂ ਵਿੱਚ ਹੋਵੇਗੀ ਰਿਲੀਜ਼

ਗੀਤੂ ਮੋਹਨਦਾਸ ਦੇ ਨਿਰਦੇਸ਼ਨ ਹੇਠ ਬਣੀ ਇਹ ਫ਼ਿਲਮ ਕੰਨੜ ਅਤੇ ਅੰਗਰੇਜ਼ੀ ਵਿੱਚ ਸ਼ੂਟ ਕੀਤੀ ਗਈ ਹੈ। ਇਸ ਦੇ ਨਾਲ ਹੀ ਇਹ ਹਿੰਦੀ, ਤੇਲਗੂ, ਤਮਿਲ ਅਤੇ ਮਲਿਆਲਮ ਭਾਸ਼ਾਵਾਂ ਵਿੱਚ ਡਬ ਹੋ ਕੇ ਰਿਲੀਜ਼ ਹੋਵੇਗੀ।

ਇਹ ਵੀ ਪੜ੍ਹੋ: ਦਿੱਗਜ ਅਦਾਕਾਰ ਤੇ ਨਿਰਦੇਸ਼ਕ ਦਾ ਦਿਹਾਂਤ; ਹਾਲੀਵੁੱਡ ਇੰਡਸਟਰੀ 'ਚ ਪਸਰਿਆ ਮਾਤਮ

ਕਦੋਂ ਹੋਵੇਗੀ ਰਿਲੀਜ਼?

ਕੇਵੀਐਨ ਪ੍ਰੋਡਕਸ਼ਨ ਅਤੇ ਮੌਨਸਟਰ ਮਾਈਂਡ ਕ੍ਰਿਏਸ਼ਨਜ਼ ਦੇ ਬੈਨਰ ਹੇਠ ਬਣੀ 'ਟੌਕਸਿਕ' 19 ਮਾਰਚ 2026 ਨੂੰ ਸਿਨੇਮਾਘਰਾਂ ਵਿੱਚ ਦਸਤਕ ਦੇਵੇਗੀ। ਫੈਨਜ਼ ਵਿੱਚ ਹੁਣ ਤੋਂ ਹੀ ਇਸ ਫ਼ਿਲਮ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

ਇਹ ਵੀ ਪੜ੍ਹੋ: 50 ਸਾਲ ਦੀ ਉਮਰ 'ਚ ਅਚਾਨਕ ਵਿਆਹ ਕਰਾਉਣ 'ਤੇ ਬੋਲੀ ਦਿੱਗਜ ਅਦਾਕਾਰਾ; ਪਿਆਰ ਨਹੀਂ ਸੀ, ਵਿਆਹ ਤਾਂ ਸਿਰਫ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News