ਜਨਮਦਿਨ ਮੌਕੇ ਤਿਰੂਪਤੀ ਮੰਦਰ ਪਹੁੰਚੀ ਜਾਨ੍ਹਵੀ ਕਪੂਰ, ਸਾਦਗੀ ਨੇ ਜਿੱਤਿਆ ਸਭ ਦਾ ਦਿਲ

Friday, Mar 06, 2026 - 04:28 PM (IST)

ਜਨਮਦਿਨ ਮੌਕੇ ਤਿਰੂਪਤੀ ਮੰਦਰ ਪਹੁੰਚੀ ਜਾਨ੍ਹਵੀ ਕਪੂਰ, ਸਾਦਗੀ ਨੇ ਜਿੱਤਿਆ ਸਭ ਦਾ ਦਿਲ

ਮੁੰਬਈ (ਏਜੰਸੀ) : ਬਾਲੀਵੁੱਡ ਅਦਾਕਾਰਾ ਜਾਨ੍ਹਵੀ ਕਪੂਰ ਅੱਜ ਆਪਣਾ 29ਵਾਂ ਜਨਮਦਿਨ ਮਨਾ ਰਹੀ ਹੈ। ਇਸ ਖਾਸ ਮੌਕੇ 'ਤੇ ਅਦਾਕਾਰਾ ਨੇ ਕਿਸੇ ਵੱਡੀ ਪਾਰਟੀ ਦੀ ਬਜਾਏ ਅਧਿਆਤਮਿਕ ਰਸਤਾ ਚੁਣਿਆ। ਜਾਨ੍ਹਵੀ ਨੇ ਸ਼ੁੱਕਰਵਾਰ ਸਵੇਰੇ ਆਂਧਰਾ ਪ੍ਰਦੇਸ਼ ਦੇ ਪ੍ਰਸਿੱਧ ਤਿਰੂਮਾਲਾ ਵੈਂਕਟੇਸ਼ਵਰ ਮੰਦਰ (ਤਿਰੂਪਤੀ ਬਾਲਾਜੀ) ਵਿਖੇ ਮੱਥਾ ਟੇਕਿਆ ਅਤੇ ਭਗਵਾਨ ਦਾ ਆਸ਼ੀਰਵਾਦ ਲਿਆ। ਹੈਰਾਨੀ ਦੀ ਗੱਲ ਇਹ ਸੀ ਕਿ ਅਦਾਕਾਰਾ ਨੇ ਭਗਵਾਨ ਵੈਂਕਟੇਸ਼ਵਰ ਦੇ ਦਰਬਾਰ ਤੱਕ ਦਾ ਸਫ਼ਰ ਨੰਗੇ ਪੈਰੀਂ ਪੈਦਲ ਚੱਲ ਕੇ ਤੈਅ ਕੀਤਾ।

ਮੰਦਰ ਦਰਸ਼ਨਾਂ ਲਈ ਜਾਨ੍ਹਵੀ ਕਪੂਰ ਬੇਹੱਦ ਸਾਦੇ ਅਤੇ ਰਵਾਇਤੀ ਅੰਦਾਜ਼ ਵਿੱਚ ਨਜ਼ਰ ਆਈ। ਉਸਨੇ ਸਫੈਦ ਰੰਗ ਦਾ ਸਲਵਾਰ-ਕਮੀਜ਼ ਪਾਇਆ ਹੋਇਆ ਸੀ ਅਤੇ ਬਿਨਾਂ ਕਿਸੇ ਭਾਰੀ ਮੇਕਅੱਪ ਜਾਂ ਗਹਿਣਿਆਂ ਦੇ ਉਹ ਬਹੁਤ ਹੀਸੁੰਦਰ ਲੱਗ ਰਹੀ ਸੀ। ਤਿਰੂਪਤੀ ਮੰਦਰ ਜਾਣਾ ਜਾਨ੍ਹਵੀ ਕਪੂਰ ਲਈ ਹੁਣ ਇੱਕ ਜਨਮਦਿਨ ਦੀ ਪਰੰਪਰਾ ਬਣ ਗਈ ਹੈ। ਉਹ ਅਕਸਰ ਆਪਣੇ ਜਨਮਦਿਨ ਅਤੇ ਆਪਣੀ ਮਰਹੂਮ ਮਾਂ, ਦਿੱਗਜ ਅਦਾਕਾਰਾ ਸ਼੍ਰੀਦੇਵੀ ਦੀ ਜਯੰਤੀ (13 ਅਗਸਤ) ਮੌਕੇ ਇਸ ਪਵਿੱਤਰ ਅਸਥਾਨ 'ਤੇ ਹਾਜ਼ਰੀ ਭਰਦੀ ਹੈ। ਜਾਨ੍ਹਵੀ ਕਈ ਵਾਰ ਕਹਿ ਚੁੱਕੀ ਹੈ ਕਿ ਇਸ ਮੰਦਰ ਨਾਲ ਉਸਦੀਆਂ ਬਹੁਤ ਗਹਿਰੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਜਾਨ੍ਹਵੀ ਨੇ 2018 ਵਿੱਚ ਫਿਲਮ 'ਧੜਕ' ਨਾਲ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ। ਉਹ ਆਖਰੀ ਵਾਰ ਸਿਧਾਰਥ ਮਲਹੋਤਰਾ ਦੇ ਨਾਲ ਰੋਮਾਂਟਿਕ ਡਰਾਮਾ ਫਿਲਮ 'ਪਰਮ ਸੁੰਦਰੀ' ਵਿੱਚ ਨਜ਼ਰ ਆਈ ਸੀ। ਆਉਣ ਵਾਲੀ ਫਿਲਮ ਦੀ ਗੱਲ ਕਰੀਏ ਤਾਂ ਜਾਨ੍ਹਵੀ ਕਪੂਰ ਜਲਦੀ ਹੀ ਸਾਊਥ ਸੁਪਰਸਟਾਰ ਰਾਮ ਚਰਨ ਦੇ ਨਾਲ ਫਿਲਮ 'ਪੈੱਡੀ' (Peddi) ਵਿੱਚ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ।


author

cherry

Content Editor

Related News