ਕਪਿਲ ਦੇ ਸ਼ੋਅ ਦੀ ਸਟਾਰ ਕਾਸਟ ਨਾਲ ਨੋਰਾ ਫਤੇਹੀ ਨੇ ਲਾਏ ਠੁਮਕੇ, ਗੁਰੂ ਰੰਧਾਵਾ ਨੇ ਵੀ ਦਿੱਤਾ ਪੂਰਾ ਸਾਥ (ਵੀਡੀਓ)

Saturday, Dec 25, 2021 - 04:29 PM (IST)

ਕਪਿਲ ਦੇ ਸ਼ੋਅ ਦੀ ਸਟਾਰ ਕਾਸਟ ਨਾਲ ਨੋਰਾ ਫਤੇਹੀ ਨੇ ਲਾਏ ਠੁਮਕੇ, ਗੁਰੂ ਰੰਧਾਵਾ ਨੇ ਵੀ ਦਿੱਤਾ ਪੂਰਾ ਸਾਥ (ਵੀਡੀਓ)

ਨਵੀਂ ਦਿੱਲੀ : ਨੋਰਾ ਫਤੇਹੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ 'ਦਿ ਕਪਿਲ ਸ਼ਰਮਾ ਸ਼ੋਅ' ਦੀ ਸਟੇਜ 'ਤੇ ਨਜ਼ਰ ਆ ਰਹੀ ਹੈ। ਉਸ ਨੇ ਕਪਿਲ ਦੇ ਸ਼ੋਅ ਆਪਣੇ ਹਾਲ ਹੀ 'ਚ ਰਿਲੀਜ਼ ਹੋਏ ਗੀਤ 'ਡਾਂਸ ਮੇਰੀ ਰਾਣੀ' 'ਤੇ ਖ਼ੂਬ ਡਾਂਸ ਕੀਤਾ। ਦਰਅਸਲ, ਪੰਜਾਬੀ ਗਾਇਕ ਗੁਰੂ ਰੰਧਾਵਾ ਅਤੇ ਨੋਰਾ ਫਤੇਹੀ 'ਦਿ ਕਪਿਲ ਸ਼ਰਮਾ ਸ਼ੋਅ' ਦੇ ਨਿਊ ਈਅਰ ਸਪੈਸ਼ਲ ਨਜ਼ਰ ਆਉਣ ਵਾਲੇ ਹਨ।

 
 
 
 
 
 
 
 
 
 
 
 
 
 
 

A post shared by Nora Fatehi (@norafatehi)

ਦੱਸ ਦਈਏ ਕਿ ਨੋਰਾ ਫਤੇਹੀ ਤੇ ਗੁਰੂ ਰੰਧਾਵਾ ਆਪਣੇ ਹਾਲ ਹੀ 'ਚ ਰਿਲੀਜ਼ ਹੋਏ ਗੀਤ 'ਡਾਂਸ ਮੇਰੀ ਰਾਣੀ' ਦੀ ਪ੍ਰਮੋਸ਼ਨ ਲਈ ਪਹੁੰਚੇ ਸਨ, ਜੋ ਕਿ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੈਂਡ ਕਰ ਰਿਹਾ ਹੈ। ਇਸ ਮੌਕੇ 'ਤੇ ਗੁਰੂ ਰੰਧਾਵਾ ਨੇ ਵੀ ਇਸ ਗੀਤ 'ਤੇ ਪਰਫਾਰਮ ਕੀਤਾ ਹੈ।

PunjabKesari

ਜਦੋਂਕਿ ਨੋਰਾ ਫਤੇਹੀ 'ਦਿ ਕਪਿਲ ਸ਼ਰਮਾ ਸ਼ੋਅ' ਦੀ ਕਾਸਟ ਨਾਲ ਡਾਂਸ ਕਰਦੀ ਨਜ਼ਰ ਆਈ ਹੈ। ਉਨ੍ਹਾਂ ਨੇ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਸ਼ੇਅਰ ਕੀਤਾ ਹੈ, ਜਿਸ 'ਚ ਉਹ ਕਪਿਲ ਦੇ ਸ਼ੋਅ ਦੀ ਟੀਮ ਨਾਲ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ।

PunjabKesari

ਨੋਰਾ ਫਤੇਹੀ 'ਦਿ ਕਪਿਲ ਸ਼ਰਮਾ ਸ਼ੋਅ' ਦੀ ਕਾਸਟ ਨਾਲ ਕਰ ਰਹੀ ਹੈ ਮਸਤੀ 
ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੇ ਹੋਏ ਨੋਰਾ ਫਤੇਹੀ ਨੇ ਲਿਖਿਆ, ''ਅੱਜ ਸੈੱਟ 'ਤੇ ਬਹੁਤ ਮਜ਼ਾ ਆਇਆ। 'ਡਾਂਸ ਮੇਰੀ ਰਾਣੀ' ਨੂੰ ਵੀ ਪ੍ਰਮੋਟ ਕੀਤਾ ਗਿਆ। ਐਪੀਸੋਡ 1 ਜਨਵਰੀ 2022 ਨੂੰ ਰਿਲੀਜ਼ ਹੋਵੇਗਾ। ਇਸ ਮੌਕੇ 'ਤੇ ਨੋਰਾ ਫਤੇਹੀ ਅਤੇ ਗੁਰੂ ਰੰਧਾਵਾ 'ਦਿ ਕਪਿਲ ਸ਼ਰਮਾ ਸ਼ੋਅ' ਦੀ ਕਾਸਟ ਨਾਲ ਮਸਤੀ ਕਰ ਰਹੇ ਹਨ। ਇਸ 'ਚ ਕਪਿਲ ਸ਼ਰਮਾ, ਕ੍ਰਿਸ਼ਨਾ ਅਭਿਸ਼ੇਕ, ਕੀਕੂ ਸ਼ਾਰਦਾ ਅਤੇ ਅਰਚਨਾ ਪੂਰਨ ਸਿੰਘ ਨੇ ਕੰਮ ਕੀਤਾ ਹੈ।

PunjabKesari

ਨੋਟ - ਇਸ ਖ਼ਬਰ 'ਤੇ ਆਪਣੀ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦਿਓ।


author

sunita

Content Editor

Related News