ਸਿਧਾਰਥ-ਕਿਆਰਾ ਦੇ ਬ੍ਰੇਕਅੱਪ ਦੀਆਂ ਖ਼ਬਰਾਂ ਵਿਚਾਲੇ ਸਾਹਮਣੇ ਆਈ ਇਹ ਵੀਡੀਓ, ਪ੍ਰਸ਼ੰਸਕ ਹੋਏ ਖ਼ੁਸ਼

05/20/2022 12:50:14 PM

ਮੁੰਬਈ (ਬਿਊਰੋ)– ਕੁਝ ਸਮੇਂ ਤੋਂ ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਦੇ ਬ੍ਰੇਕਅੱਪ ਦੀਆਂ ਖ਼ਬਰਾਂ ਜ਼ੋਰਾਂ ’ਤੇ ਹਨ ਪਰ ਹਾਲ ਹੀ ’ਚ ਸਿਧਾਰਥ ਤੇ ਕਿਆਰਾ ਦੀ ਜੋ ਵੀਡੀਓ ਸਾਹਮਣੇ ਆਈ ਹੈ, ਉਸ ਨੂੰ ਦੇਖ ਕੇ ਤੁਹਾਨੂੰ ਯਕੀਨ ਹੋ ਜਾਵੇਗਾ ਕਿ ਦੋਵਾਂ ਵਿਚਾਲੇ ਸਭ ਠੀਕ ਹੈ।

ਕਈ ਸਮੇਂ ਤੋਂ ਇਹ ਕਿਹਾ ਜਾ ਰਿਹਾ ਹੈ ਕਿ ਸਿਧਾਰਥ ਤੇ ਕਿਆਰਾ ਹੁਣ ਇਕੱਠੇ ਨਹੀਂ ਹਨ ਪਰ ਇਹ ਸੱਚ ਨਹੀਂ ਹੈ। ਅਰਪਿਤਾ ਖ਼ਾਨ ਦੀ ਈਦ ਪਾਰਟੀ ’ਚ ਕੱਪਲ ਨੂੰ ਗੱਲਬਾਤ ਕਰਦੇ ਦੇਖਿਆ ਗਿਆ ਸੀ। ਈਦ ਪਾਰਟੀ ਤੋਂ ਬਾਅਦ ਸਿਧਾਰਥ ਨੇ ਕਿਆਰਾ ਦੀ ਪੋਸਟ ’ਤੇ ਕੁਮੈਂਟ ਵੀ ਕੀਤਾ ਸੀ, ਉਸ ਪੋਸਟ ’ਚ ਅਦਾਕਾਰਾ ‘ਭੂਲ ਭੁਲੱਈਆ 2’ ਦੀ ਪ੍ਰਮੋਸ਼ਨ ਕਰਦੀ ਦਿਖੀ ਸੀ।

ਇਹ ਖ਼ਬਰ ਵੀ ਪੜ੍ਹੋ : ਕਾਨਸ 2022 ’ਚ ਹਿਨਾ ਖ਼ਾਨ ਨੂੰ ਕੀਤਾ ਨਜ਼ਰਅੰਦਾਜ਼, ਇਸ ਗੱਲੋਂ ਪ੍ਰਗਟਾਈ ਨਾਰਾਜ਼ਗੀ

ਉਥੇ ਹੁਣ ਇਕ ਵਾਰ ਮੁੜ ਕਿਆਰਾ ਤੇ ਸਿਧਾਰਥ ਨੂੰ ਇਕੱਠਿਆਂ ਦੇਖਿਆ ਗਿਆ ਹੈ। ‘ਭੂਲ ਭੁਲੱਈਆ 2’ ਦੀ ਸਕ੍ਰੀਨਿੰਗ ਸਮੇਂ ਦੋਵਾਂ ਨੂੰ ਇਕੱਠਿਆਂ ਹੱਸਦੇ ਦੇਖਿਆ ਗਿਆ। ‘ਭੂਲ ਭੁਲੱਈਆ 2’ ਦੇ ਪ੍ਰੀਮੀਅਰ ’ਤੇ ਸਿਧਾਰਥ ਤੇ ਕਿਆਰਾ ਵਿਚਾਲੇ ਬਾਂਡ ਦੇਖ ਕਰ ਸਾਫ ਹੈ ਕਿ ਇਹ ਕੱਲ ਵੀ ਇਕੱਠੇ ਸਨ ਤੇ ਅੱਜ ਵੀ ਇਕੱਠੇ ਹਨ। ਦੋਵਾਂ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਨ੍ਹਾਂ ਦੇ ਪ੍ਰਸ਼ੰਸਕ ਬੇਹੱਦ ਖ਼ੁਸ਼ ਦਿਖਾਈ ਦੇ ਰਹੇ ਹਨ।

ਤਾਜ਼ਾ ਵੀਡੀਓ ਤੋਂ ਇਹ ਸਾਫ ਹੋ ਚੁੱਕਾ ਹੈ ਕਿ ਸਿਧਾਰਥ ਤੇ ਕਿਆਰਾ ਦੇ ਬ੍ਰੇਕਅੱਪ ਦੀਆਂ ਖ਼ਬਰਾਂ ਸਿਰਫ ਅਫਵਾਹ ਹੈ। ਕੁਝ ਸਮੇਂ ਲਈ ਦੋਵੇਂ ਇਕ-ਦੂਜੇ ਨੂੰ ਸਪੇਸ ਦੇ ਰਹੇ ਸਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News