ਇੰਗਲੈਂਡ ''ਚ ਸ਼ੋਅ ਕਰਕੇ ਰੇਸ਼ਮ ਅਨਮੋਲ ਵਤਨ ਪਰਤੇ

Saturday, Apr 30, 2016 - 07:22 AM (IST)

ਇੰਗਲੈਂਡ ''ਚ ਸ਼ੋਅ ਕਰਕੇ ਰੇਸ਼ਮ ਅਨਮੋਲ ਵਤਨ ਪਰਤੇ

ਜਲੰਧਰ : ''ਚੇਤੇ ਕਰਦਾ'' ਅਤੇ ''ਭਾਬੀ ਥੋਡੀ ਐਂਡ ਆ'' ਵਰਗੇ ਪੰਜਾਬੀ ਸੁਪਰਹਿੱਟ ਗੀਤਾਂ ਦੇ ਗਾਇਕ ਰੇਸ਼ਮ ਸਿੰਘ ਅਨਮੋਲ ਇੰਗਲੈਂਡ ਦੇ ਲੰਡਨ, ਬਰਮਿੰਘਮ ਅਤੇ ਹੋਰ ਸ਼ਹਿਰਾਂ ਵਿਚ ਸਫਲ ਸ਼ੋਅ ਕਰਕੇ ਵਤਨ ਪਰਤ ਆਏ ਹਨ। ਗਾਇਕ ਦੇ ਇੰਗਲੈਂਡ ਦੇ ਰਹਿੰਦੇ ਭਰਾ ਸਰਵਣ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ''ਈ¸3 ਯੂ. ਕੇ.'' ਦੇ ਪ੍ਰਮੋਟਰ ਗੁਰਪ੍ਰੀਤ ਸਿੰਘ ਅਤੇ ਧਰਮ ਸੇਵਾ ਰਿਕਾਰਡਸ ਯੂ. ਕੇ. ਵੱਲੋਂ ਕਰਵਾਏ ਸ਼ੋਅਜ਼ ਵਿਚ ਰੇਸ਼ਮ ਸਿੰਘ ਅਨਮੋਲ ਨੇ ਆਪਣੀ ਪ੍ਰਫਾਰਮੈਂਸ ਨਾਲ ਪੰਜਾਬੀ ਸਰੋਤਿਆਂ ਦਾ ਦਿਲ ਜਿੱਤ ਲਿਆ। ਰੇਸ਼ਮ ਸਿੰਘ ਅਨਮੋਲ ਨੇ ਦੱਸਿਆ ਕਿ ਉਥੇ ਵਸਦੇ ਪੰਜਾਬੀਆਂ ਨੇ ਉਨ੍ਹਾਂ ਦੀ ਗਾਇਕੀ ਦਾ ਭਰਪੂਰ ਆਨੰਦ ਮਾਣਿਆ।  


Related News