ਗਣਤੰਤਰ ਦਿਵਸ 2021: ਦੇਸ਼ ਭਗਤੀ ’ਤੇ ਆਧਾਰਿਤ ਹਨ ਬਾਲੀਵੁੱਡ ਦੀਆਂ ਇਹ ਖ਼ਾਸ ਫ਼ਿਲਮਾਂ

01/26/2021 10:45:32 AM

ਦੇਸ਼ ’ਚ ਗਣਤੰਤਰ ਦਿਵਸ ਦਾ ਮਾਹੌਲ ਹੈ। ਅੱਜ ਯਾਨੀਕਿ 26 ਜਨਵਰੀ ਨੂੰ 72ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ। 26 ਜਨਵਰੀ ਦੇ ਦਿਨ ਹਰ ਕੋਈ ਦੇਸ਼ਭਗਤੀ ਨਾਲ ਭਰਿਆ ਹੋਵੇਗਾ। ਸਵੇਰ ਨੂੰ ਲੋਕ ਦਿੱਲੀ ਦੀ ਪਰੇਡ ਦੇਖਦੇ ਹਨ ਜਾਂ ਫਿਰ ਆਪਣੇ ਪੱਧਰ ’ਤੇ ਤਿੰਰਗਾ ਲਹਿਰਾਉਣ ਦਾ ਪ੍ਰੋਗਰਾਮ ਕਰਦੇ ਹਨ। ਇਸ ਤੋਂ ਬਾਅਦ ਮੌਕਾ ਹੁੰਦਾ ਹੈ ਦਿਨ ਦੇ ਬਾਕੀ ਬਚੇ ਸਮੇਂ ਦੀ ਵਰਤੋਂ ਦਾ, ਜਿਸ ’ਚ ਦੇਸ਼ਭਗਤੀ ਦੀਆਂ ਫ਼ਿਲਮਾਂ ਨੂੰ ਦੇਖਿਆ ਜਾਵੇ। ਓਟਟੀ ਦੇ ਜ਼ਮਾਨੇ ’ਚ ਹਰ ਫ਼ਿਲਮ ਮੋਬਾਈਲ ਜਾਂ ਕਹਿ ਲਵੋ ਕਿ ਇਕ ਕਲਿੱਕ ’ਤੇ ਮੁਹੱਈਆ ਹੈ। ਇੱਥੇ ਅਸੀਂ ਦੇਸ਼ਭਗਤੀ ਦੀਆਂ ਕਈ ਨਵੀਆਂ ਤੇ ਪੁਰਾਣੀਆਂ ਫਿਲਮਾਂ ਦੀ ਲਿਸਟ ਦੇ ਰਹੇ ਹਾਂ, ਜਿਨ੍ਹਾਂ ਨੂੰ ਗਣਤੰਤਰ ਦਿਵਸ ਮੌਕੇ ਦੇਖਿਆ ਜਾ ਸਕਦਾ ਹੈ।

ਗਣਤੰਤਰ ਦਿਵਸ ’ਤੇ ਦੇਖੋ ਇਹ ਫ਼ਿਲਮਾਂ
ਗਣਤੰਤਰ ਦਿਵਸ ਨੂੰ ਖ਼ਾਸ ਬਣਾਉਣ ਲਈ ਨੈੱਟਫਲਿਕਸ ਨੇ ਖ਼ਾਸ ਪ੍ਰਬੰਧ ਕੀਤੇ ਹਨ। ਇਸ ਪਲੈਟਫਾਰਮ ’ਤੇ ਜੋ ਫ਼ਿਲਮਾਂ ਦਿਖਾਈਆਂ ਜਾ ਰਹੀਆਂ ਹਨ, ਉਨ੍ਹਾਂ ’ਚ ਖ਼ਾਸ ਹੈ ‘ਗੁੰਜਨ ਸਕਸੈਨਾ : ਦਿ ਕਾਰਗਿਲ ਗਰਲ।’ ਇਹ ਫ਼ਿਲਮ ਫਲਾਈਟ ਲੈਫਟੀਨੈਂਟ ਗੁੰਜਨ ਸਕਸੈਨਾ ਦਾ ਸੱਚੀ ਕਹਾਣੀ ਤੋਂ ਪ੍ਰੇਰਿਤ ਹੈ। ਇਹ ਭਾਰਤ ਦੀ ਪਹਿਲੀ ਮਹਿਲਾ ਲੜਾਕੂ ਪਾਇਲਟ ਦੀ ਕਹਾਣੀ ਹੈ, ਜਿਸ ਨੇ ਕਾਰਗਿਲ (1999) ਯੁੱਧ ’ਚ ਆਪਣੀ ਬਹਾਦਰੀ ਦਿਖਾਈ ਸੀ। ਇਸ ਤੋਂ ਇਲਾਵਾ ਰਿਤਿਕ ਰੌਸ਼ਨ ਦੀ ‘ਲਕਸ਼ਯ’, ਆਮਿਰ ਖ਼ਾਨ ਦੀ 'ਦੰਗਲ', ਹਾਕੀ ਖਿਡਾਰੀ ਸੰਦੀਪ ਸਿੰਘ 'ਤੇ ਬਣੀ 'ਸੂਰਮਾ' ਦੇ ਨਾਲ ਹੀ 'ਰੰਗ ਦੇ ਬਸੰਤੀ' ਤੇ 'ਮੈਰੀ ਕਾਮ' ਵੀ ਨੈਟਫਲਿਕਸ ’ਤੇ ਦੇਖੀ ਜਾ ਸਕਦੀ ਹੈ।

ਦੇਸ਼ ਭਗਤੀ ਦੀਆਂ ਫ਼ਿਲਮਾਂ ਦੀ ਲਿਸਟ
- ਕ੍ਰਾਂਤੀ (1981)
- ਸ਼ਹੀਦ (1965)
- ਉਪਕਾਰ (1967)
- ਬਾਰਡਰ (1997)
- ਚੱਕ ਦੇ ਇੰਡੀਆ (2007)
- ਲਕਸ਼ਯ (1999)
- ਮੰਗਲ ਪਾਂਡੇ: ਦਿ ਰਾਈਜਿੰਗ (2005)
- ਰੰਗ ਦੇ ਬਸੰਤੀ (2006)


- ਉਰੀ : ਦਿ ਸਰਜੀਕਲ ਸਟ੍ਰਾਈਕ (2019)
- ਲਗਾਨ
- ਗ਼ਦਰ
- ਸਵਦੇਸ਼
- ਸਰਫਰੋਸ਼
- ਦਿ ਲੀਜੈਂਡ ਆਫ ਭਗਤ ਸਿੰਘ (2002)
- ਰਾਗ ਦੇਸ਼ (2017)
- ਕੇਸਰੀ (2019)
- ਰਾਜ਼ੀ (2018)
- 1971 (2007)
- ਦੰਗਲ (2016)
- ਦਿ ਗਾਜੀ ਅਟੈਕ (2017)


sunita

Content Editor

Related News