''''ਦਿੱਲੀ ਦੇ Rejected ਲੋਕ ਪੰਜਾਬ ''ਚ ਸਰਕਾਰ ਚਲਾ ਰਹੇ ਹਨ ਤੇ ਪੰਜਾਬ CM ਟਰੈਵਲ ਏਜੰਸੀ'''' : ਸਵਾਤੀ ਮਾਲੀਵਾਲ

Monday, Feb 23, 2026 - 12:10 PM (IST)

''''ਦਿੱਲੀ ਦੇ Rejected ਲੋਕ ਪੰਜਾਬ ''ਚ ਸਰਕਾਰ ਚਲਾ ਰਹੇ ਹਨ ਤੇ ਪੰਜਾਬ CM ਟਰੈਵਲ ਏਜੰਸੀ'''' : ਸਵਾਤੀ ਮਾਲੀਵਾਲ

ਨਵੀਂ ਦਿੱਲੀ- ਰਾਜ ਸਭਾ ਸੰਸਦ ਮੈਂਬਰ ਸਵਾਤੀ ਮਾਲੀਵਾਲ ਨੇ ਇਕ ਟਵੀਟ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਦਿਆਂ ਗੰਭੀਰ ਦੋਸ਼ ਲਾਏ ਹਨ। ਮਾਲੀਵਾਲ ਨੇ ਪੰਜਾਬ ਸਰਕਾਰ ਦੇ ਖ਼ਜ਼ਾਨੇ ਦੀ ਵਰਤੋਂ ਅਤੇ ਮੁੱਖ ਮੰਤਰੀ ਦੀ ਸਿਹਤ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ।

ਸਵਾਤੀ ਮਾਲੀਵਾਲ ਨੇ ਆਪਣੇ ਟਵੀਟ 'ਚ ਲਿਖਿਆ,''ਉਨ੍ਹਾਂ ਦੀ ਹਮਦਰਦੀ ਭਗਵੰਤ ਮਾਨ ਨਾਲ ਹੈ, ਜੋ ਹਾਲ ਹੀ 'ਚ 2 ਦਿਨ ਹਸਪਤਾਲ 'ਚ ਦਾਖਲ ਰਹੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਅਜੇ ਮੁੱਖ ਮੰਤਰੀ ਹਸਪਤਾਲ ਤੋਂ ਆਏ ਹੀ ਸਨ ਕਿ 'ਵੱਡੇ ਸਾਹਿਬ' (ਕੇਜਰੀਵਾਲ) ਨੂੰ ਗੁਜਰਾਤ ਜਾਣਾ ਹੈ ਤਾਂ ਪੰਜਾਬ ਸਰਕਾਰ ਦਾ ਚਾਰਟਰਡ ਲੈ ਕੇ ਗੁਜਰਾਤ ਗਏ ਹਨ।''

PunjabKesari

ਮਾਲੀਵਾਲ ਨੇ ਅਰਵਿੰਦ ਕੇਜਰੀਵਾਲ 'ਤੇ ਤੰਜ ਕੱਸਦਿਆਂ ਕਿਹਾ ਕਿ ਜੇਕਰ ਉਹ ਚਾਹੁੰਦੇ ਤਾਂ ਇੰਡੀਗੋ ਜਾਂ ਏਅਰ ਇੰਡੀਆ ਵਰਗੀਆਂ ਆਮ ਫਲਾਈਟਾਂ ਰਾਹੀਂ ਗੁਜਰਾਤ ਜਾ ਸਕਦੇ ਸਨ, ਪਰ ਉਨ੍ਹਾਂ ਨੂੰ ਸਿਰਫ਼ ਚਾਰਟਰਡ ਪਲੇਨ 'ਚ ਸਫ਼ਰ ਕਰਨਾ ਹੀ ਪਸੰਦ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਵੇਂ ਇਸ ਨਾਲ ਪੰਜਾਬ ਸਰਕਾਰ ਦੇ ਕਰੋੜਾਂ ਰੁਪਏ ਖਰਚ ਹੋ ਜਾਣ, ਕੇਜਰੀਵਾਲ ਨੂੰ ਇਸ ਦੀ ਪ੍ਰਵਾਹ ਨਹੀਂ ਹੈ। ਸੰਸਦ ਮੈਂਬਰ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਭਾਵੇਂ ਅੱਜ ਇਨ੍ਹਾਂ ਖਰਚਿਆਂ ਨੂੰ RTI (ਸੂਚਨਾ ਦਾ ਅਧਿਕਾਰ) ਰਾਹੀਂ ਲੁਕਾ ਲਿਆ ਜਾਵੇ, ਪਰ ਆਉਣ ਵਾਲੇ ਸਮੇਂ 'ਚ ਇਸ ਦਾ ਹਿਸਾਬ ਜ਼ਰੂਰ ਦੇਣਾ ਪਵੇਗਾ।'' ਮਾਲੀਵਾਲ ਨੇ ਅੱਗੇ ਲਿਖਿਆ ਕਿ ਦਿੱਲੀ ਦੇ 'ਰਿਜੈਕਟਿਡ' (ਨਕਾਰੇ ਹੋਏ) ਲੋਕ ਪੰਜਾਬ 'ਚ ਸਰਕਾਰ ਚਲਾ ਰਹੇ ਹਨ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੰਜਾਬ ਦੇ ਸੀ.ਐੱਮ. ਇਕ 'ਟਰੈਵਲ ਏਜੰਸੀ' ਚਲਾ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News