ਦਿੱਲੀ ਬਲਾਸਟ ਦਾ ਫਿਲਮ ''ਧੁਰੰਧਰ'' ''ਤੇ ਅਸਰ, ਰਣਵੀਰ ਸਿੰਘ ਨੇ ਟ੍ਰੇਲਰ ਲਾਂਚ ਕੀਤਾ ਮੁਲਤਵੀ
Tuesday, Nov 11, 2025 - 08:24 PM (IST)
ਐਂਟਰਟੇਨਮੈਂਟ ਡੈਸਕ- ਰਣਵੀਰ ਸਿੰਘ ਦੀ ਫਿਲਮ 'ਧੁਰੰਧਰ' ਦਾ ਇੰਤਜ਼ਾਰ ਫੈਨਜ਼ ਬੇਸਬਰੀ ਨਾਲ ਕਰ ਰਹੇ ਹਨ। ਇਸ ਫਿਲਮ ਦਾ ਟ੍ਰੇਲਰ 12 ਨਵੰਬਰ 2025 ਨੂੰ ਮੁੰਬਈ 'ਚ ਲਾਂਚ ਹੋਣ ਵਾਲਾ ਸੀ। ਮੇਕਰਾਂ ਨੇ ਇਕ ਵੱਡੇ ਈਵੈਂਟ ਦੀ ਯੋਜਨਾ ਬਣਾਈ ਸੀ ਪਰ ਹੁਣ ਇਹ ਪਲਾਨ ਰੱਦ ਕਰ ਦਿੱਤਾ ਗਿਆ ਹੈ। ਰਿਪੋਰਟਾਂ ਆ ਰਹੀਆਂ ਸਨ ਕਿ ਦਿੱਲੀ 'ਚ ਹੋਏ ਧਮਾਕੇ ਨੂੰ ਦੇਖਦੇ ਹੋਏ 'ਧੁਰੰਧਰ' ਦੇ ਮੇਕਰਾਂ ਨੇ ਟ੍ਰੇਲਰ ਲਾਂਚ ਨੂੰ ਮੁਲਤਵੀ ਕਰ ਦਿੱਤਾ ਹੈ। ਹੁਣ ਓਹੀ ਹੋਇਆ ਹੈ।
'ਧੁਰੰਧਰ' ਦੇ ਟ੍ਰੇਲਰ ਲਾਂਚ 'ਚ ਲਗਭਗ 2000 ਫੈਨਜ਼ ਸ਼ਾਮਲ ਹੋਣ ਵਾਲੇ ਸਨ ਪਰ ਹੁਣ ਰਣਵੀਰ ਸਿੰਘ ਨੇ ਐਲਾਨ ਕੀਤਾ ਹੈ ਕਿ ਇਹ ਟ੍ਰੇਲਰ ਅਜੇ ਲਾਂਚ ਨਹੀਂ ਹੋਵੇਗਾ। ਅਭਿਨੇਤਾ ਨੇ ਦਿੱਲੀ ਧਮਾਕੇ 'ਚ ਮਾਰੇ ਗਏ ਲੋਕਾਂ ਦੀ ਆਤਮਾ ਨੂੰ ਸ਼ਾਂਤੀ ਦੀ ਦੁਆ ਵੀ ਕੀਤੀ। ਨਾਲ ਹੀ ਪੀੜਤ ਪਰਿਵਾਰਾਂ ਨੂੰ ਹੌਸਲਾ ਵੀ ਦਿੱਤਾ। ਮੇਕਰਾਂ ਵੱਲੋਂ ਆਈ ਅਧਿਕਾਰਤ ਅਪਡੇਟ 'ਚ ਲਿਖਿਆ ਗਿਆ ਹੈ, '12 ਨਵੰਬਰ ਨੂੰ ਰਿਲੀਜ਼ ਹੋਣ ਵਾਲਾ ਧੁਰੰਧਰ ਫਿਲਮ ਦਾ ਟ੍ਰੇਲਰ ਲਾਂਚ ਮੁਲਤਵੀ ਕੀਤਾ ਜਾਂਦਾ ਹੈ। ਕੱਲ ਦਿੱਲੀ 'ਚ ਹੋਏ ਬਲਾਸਟ 'ਚ ਜਾਨ ਗੁਆਉਣ ਵਾਲਿਆਂ ਅਤੇ ਪੀੜਤ ਪਰਿਵਾਰਾਂ ਦੇ ਸਨਮਾਨ 'ਚ ਇਹ ਫੈਸਲਾ ਲਿਆ ਗਿਆ ਹੈ। ਟ੍ਰੇਲਰ ਰਿਲੀਜ਼ ਦੀ ਨਵੀਂ ਤਰੀਕ ਅਤੇ ਬਾਕੀ ਡਿਟੇਲਸ ਜਲਦੀ ਹੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ। ਤੁਹਾਡੀ ਸਮਝਦਾਰੀ ਦਾ ਸ਼ੁਕਰੀਆ।'

ਰਣਵੀਰ ਸਿੰਘ ਨੇ ਜਤਾਇਆ ਦੁੱਖ
ਇਸਤੋਂ ਇਲਾਵਾ ਰਣਵੀਰ ਸਿੰਘ ਨੇ ਆਪਣੀ ਇੰਸਟਾ ਸਟੋਰੀ 'ਤੇ ਪੀੜਤ ਪਰਿਵਾਰਾਂ ਲਈ ਮੈਸੇਜ ਸ਼ੇਅਰ ਕੀਤਾ। ਉਨ੍ਹਾਂ ਲਿਖਿਆ, 'ਕੱਲ ਸ਼ਾਮਲ ਦਿੱਲੀ 'ਚ ਘਟੀ ਭਿਆਨਕ ਘਟਨਾ ਨੇ ਮੇਰਾ ਦਿਲ ਦਹਿਲਾ ਦਿੱਤਾ ਹੈ। ਪੀੜਤ ਪਰਿਵਾਰਾਂ ਨਾਲ ਮੇਰੀ ਡੁੰਘੀ ਹਮਦਰਦੀ।' ਦੱਸ ਦੇਈਏ ਕਿ ਰਣਵੀਰ ਤੋਂ ਇਲਾਵਾ ਫਿਲਮ 'ਧੁਰੰਧਰ' 'ਚ ਸੰਜੇ ਦੱਤ, ਅਕਸ਼ੇ ਖੰਨਾ, ਆਰ ਮਾਧਵਨ, ਅਰਜੁਨ ਰਾਮਪਾਲ ਅਤੇ ਸਾਰਾ ਅਰਜੁਨ ਵਰਗੇ ਵਧੀਆ ਕਲਾਕਾਰਾਂ ਨੇ ਕੰਮ ਕੀਤਾ ਹੈ। ਫਿਲਮ ਦਾ ਨਿਰਦੇਸ਼ਨ ਆਦਿੱਤਿਆ ਧਰ ਨੇ ਕੀਤਾ ਹੈ, ਜਿਨ੍ਹਾਂ ਨੂੰ ਫਿਲਮ 'ਉੜੀ: ਦਿ ਸਰਜਿਕਲ ਸਟ੍ਰਾਈਕ' ਤੋਂ ਫੇਮ ਮਿਲਿਆ ਸੀ। 'ਧੁਰੰਧਰ' ਇਸ ਸਾਲ ਦੀਆਂ ਸਭ ਤੋਂ ਚਰਚਿਤ ਫਿਲਮਾਂ 'ਚੋਂ ਇਕ ਹੈ। ਇਹ 5 ਦਸੰਬਰ 2025 ਨੂੰ ਰਿਲੀਜ਼ ਹੋਵੇਗੀ।

