ਰਣਵੀਰ ਸਿੰਘ ਨੂੰ ਮਿਲੀ ਧਮਕੀ ਮਾਮਲੇ ''ਚ ਵੱਡਾ ਖੁਲਾਸਾ, ਅਮਰੀਕੀ ਕਨੈਕਸ਼ਨ ਆਇਆ ਸਾਹਮਣੇ
Friday, Feb 20, 2026 - 03:22 PM (IST)
ਮੁੰਬਈ (ਏਜੰਸੀ) : ਅਦਾਕਾਰ ਰਣਵੀਰ ਸਿੰਘ ਨੂੰ ਹਾਲ ਹੀ ਵਿੱਚ ਲਾਰੈਂਸ ਗੈਂਗ ਵੱਲੋਂ ਕਥਿਤ ਤੌਰ 'ਤੇ ਧਮਕੀਆਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਉਨ੍ਹਾਂ ਕੋਲੋਂ 10 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਇਹ ਧਮਕੀ ਰਣਵੀਰ ਦੇ ਮੈਨੇਜਰ ਨੂੰ ਇੱਕ ਅਮਰੀਕੀ ਨੰਬਰ ਤੋਂ ਵੌਇਸ ਨੋਟ ਰਾਹੀਂ ਭੇਜੀ ਗਈ ਹੈ। ਹੁਣ, ਇਸ ਮਾਮਲੇ ਵਿੱਚ ਇੱਕ ਨਵਾਂ ਖੁਲਾਸਾ ਹੋਇਆ ਹੈ ਕਿ ਇਹ ਧਮਕੀ ਭਰਿਆ ਵੌਇਸ ਨੋਟ ਰਣਵੀਰ ਦੇ ਮੈਨੇਜਰ ਨੂੰ ਇੱਕ ਅਮਰੀਕੀ ਨੰਬਰ ਤੋਂ ਭੇਜਿਆ ਗਿਆ ਸੀ।
ਹੈਰੀ ਬਾਕਸਰ ਦਾ ਨਾਂ ਆਇਆ ਸਾਹਮਣੇ
ਮੁੰਬਈ ਕਰਾਈਮ ਬ੍ਰਾਂਚ ਦੀ ਮੁੱਢਲੀ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਇਹ ਵੌਇਸ ਨੋਟ ਬਿਸ਼ਨੋਈ ਗੈਂਗ ਦੇ ਕਰੀਬੀ ਸਾਥੀ ਹੈਰੀ ਬਾਕਸਰ ਵੱਲੋਂ ਭੇਜਿਆ ਗਿਆ ਹੈ। ਪੁਲਸ ਨੇ ਪੁਸ਼ਟੀ ਕੀਤੀ ਹੈ ਕਿ ਵਟਸਐਪ 'ਤੇ ਆਏ ਇਸ ਸੁਨੇਹੇ ਵਿੱਚ ਆਵਾਜ਼ ਹੈਰੀ ਬਾਕਸਰ ਦੀ ਹੀ ਹੈ।
ਇਹ ਵੀ ਪੜ੍ਹੋ: ਜੇਲ੍ਹ ਤੋਂ ਬਾਹਰ ਆਉਣ ਮਗਰੋਂ ਰਾਜਪਾਲ ਯਾਦਵ ਨੇ ਸਾਂਝੀ ਕੀਤੀ ਪਹਿਲੀ ਪੋਸਟ, ਹੱਥ ਜੋੜ ਕਿਹਾ...
ਰੋਹਿਤ ਸ਼ੈੱਟੀ ਦੇ ਘਰ ਫਾਇਰਿੰਗ ਤੋਂ ਬਾਅਦ ਮਿਲੀ ਧਮਕੀ
ਪੁਲਸ ਮੁਤਾਬਕ ਇਹ ਧਮਕੀ ਫਿਲਮ ਨਿਰਦੇਸ਼ਕ ਰੋਹਿਤ ਸ਼ੈੱਟੀ ਦੇ ਘਰ ਹੋਈ ਫਾਇਰਿੰਗ ਦੀ ਘਟਨਾ ਤੋਂ ਤੁਰੰਤ ਬਾਅਦ ਦਿੱਤੀ ਗਈ ਸੀ। ਇਸ ਘਟਨਾ ਤੋਂ ਬਾਅਦ ਰਣਵੀਰ ਸਿੰਘ ਦੀ ਸੁਰੱਖਿਆ ਨੂੰ ਹੋਰ ਸਖ਼ਤ ਕਰ ਦਿੱਤਾ ਗਿਆ ਹੈ। ਕਰਾਈਮ ਬ੍ਰਾਂਚ ਨੇ ਮੈਨੇਜਰ ਦੇ ਬਿਆਨ ਦਰਜ ਕਰ ਲਏ ਹਨ ਅਤੇ ਅਮਰੀਕੀ ਏਜੰਸੀਆਂ ਨਾਲ ਸੰਪਰਕ ਕਰਕੇ ਉਸ ਨੰਬਰ ਦੀ ਡਿਟੇਲ ਕਢਵਾਈ ਜਾ ਰਹੀ ਹੈ।
ਇਹ ਵੀ ਪੜ੍ਹੋ: ਨੂਰਾਂ ਸਿਸਟਰਜ਼ ਦੇ ਪਿਤਾ ਦੀ ਵਿਗੜੀ ਸਿਹਤ, ਕਿਡਨੀ ਹੋਈ ਫੇਲ੍ਹ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
