ਏਅਰਪੋਰਟ ''ਤੇ ਆਲੀਆ ਭੱਟ ਨੇ ਫਲਾਂਟ ਕੀਤਾ ਬੇਬੀ ਬੰਪ, ਖੂਬਸੂਰਤ ਤਸਵੀਰਾਂ ਹੋਈਆਂ ਵਾਇਰਲ

Sunday, Jul 10, 2022 - 10:53 AM (IST)

ਏਅਰਪੋਰਟ ''ਤੇ ਆਲੀਆ ਭੱਟ ਨੇ ਫਲਾਂਟ ਕੀਤਾ ਬੇਬੀ ਬੰਪ, ਖੂਬਸੂਰਤ ਤਸਵੀਰਾਂ ਹੋਈਆਂ ਵਾਇਰਲ

ਮੁੰਬਈ- ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਜਦੋਂ ਤੋਂ ਆਪਣੀ ਪ੍ਰੈਗਨੈਂਸੀ ਅਨਾਊਂਸ ਕੀਤੀ ਉਹ ਖ਼ਬਰਾਂ 'ਚ ਬਣੀ ਹੋਈ ਹੈ। ਉਨ੍ਹਾਂ ਨੇ ਲੰਡਨ 'ਚ ਆਪਣੇ ਹਾਲੀਵੁੱਡ ਪ੍ਰਾਜੈਕਟ 'ਹਾਰਟ ਆਫ ਸਟੋਨਸ' ਦੀ ਸ਼ੂਟਿੰਗ ਦੇ ਵਿਚਾਲੇ ਇਹ ਖ਼ਬਰ ਸਾਂਝੀ ਕੀਤੀ ਹੈ। ਉਧਰ ਹੁਣ ਅਦਾਕਾਰਾ ਫਿਲਮ ਦੀ ਸ਼ੂਟਿੰਗ ਖਤਮ ਕਰ ਮੁੰਬਈ ਪਰਤ ਆਈ ਹੈ। 

PunjabKesari
ਉਨ੍ਹਾਂ ਨੂੰ ਬੀਤੀ ਰਾਤ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਪ੍ਰੈਗਨੈਂਸੀ ਅਨਾਊਂਸਮੈਂਟ ਤੋਂ ਬਾਅਦ ਆਲੀਆ ਦੀ ਇਹ ਪਹਿਲੀ ਅਪੀਯਰੈਂਸ ਸੀ। ਅਜਿਹੇ 'ਚ ਦੇਰ ਰਾਤ ਉਹ ਮੁੰਬਈ ਏਅਰਪੋਰਟ ਪਹੁੰਚੀ ਤਾਂ ਆਲੀਆ ਦੀ ਇਕ ਝਲਕ ਪਾਉਣ ਲਈ ਅਤੇ ਉਨ੍ਹਾਂ ਨੂੰ ਸਪਾਟ ਕਰਨ ਲਈ ਪੈਪਰਾਜ਼ੀ ਦੀ ਭੀੜ ਇਕੱਠੀ ਹੋ ਗਈ। 

PunjabKesari
ਏਅਰਪੋਰਟ 'ਤੇ ਆਲੀਆ ਨੂੰ ਦੇਖਦੇ ਹੀ ਹਰ ਕੋਈ ਉਨ੍ਹਾਂ ਨੂੰ ਉਤੇਜਨਾ ਦੇ ਨਾਲ ਵਧਾਈਆਂ ਦੇਣ ਲੱਗਿਆ। ਅਜਿਹੇ 'ਚ ਆਲੀਆ ਨੇ ਪਿਆਰੀ ਜਿਹੀ ਮੁਸਕੁਰਾਹਟ ਦੇ ਨਾਲ ਅਤੇ ਹੱਥ ਜੋੜ ਕੇ ਸਭ ਦਾ ਧੰਨਵਾਦ ਕੀਤਾ।

PunjabKesari
ਇਸ ਦੌਰਾਨ ਹਰ ਕਿਸੇ ਦੀ ਨਜ਼ਰ ਆਲੀਆ ਦੇ ਬੇਬੀ ਬੰਪ 'ਤੇ ਸੀ। ਲੁੱਕ ਦੀ ਗੱਲ ਕਰੀਏ ਤਾਂ ਆਲੀਆ ਟੈਂਕ ਟਾਪ, ਜੀਨਸ 'ਚ ਸਟਾਈਲਿਸ਼ ਦਿਖੀ। ਟੈਂਕ ਟਾਪ 'ਚ ਉਨ੍ਹਾਂ ਦਾ ਬੇਬੀ ਬੰਪ ਸਾਫ ਨਜ਼ਰ ਆ ਰਿਹਾ ਸੀ।

PunjabKesari
ਲੇਡੀ ਲਵ ਨੂੰ ਲੈਣ ਪਹੁੰਚੇ ਰਣਬੀਰ
ਇਸ ਦੌਰਾਨ ਆਲੀਆ ਭੱਟ ਨੂੰ ਏਅਰਪੋਰਟ 'ਤੇ ਲੈਣ ਲਈ ਰਣਬੀਰ ਕਪੂਰ ਪਹੁੰਚੇ ਹੋਏ ਸਨ। 

PunjabKesari
ਰਣਬੀਰ ਆਪਣੀ ਗੱਡੀ 'ਚ ਬੈਠੇ ਨੀਂਦ 'ਚ ਦਿਖਾਈ ਦੇ ਰਹੇ ਸਨ ਪਰ ਜਿਵੇਂ ਹੀ ਰਣਬੀਰ ਅਤੇ ਆਲੀਆ ਇਕ ਦੂਜੇ ਨੂੰ ਮਿਲੇ ਤਾਂ ਦੋਵਾਂ ਦੀ ਸਾਰੀ ਥਕਾਵਟ ਦੂਰ ਹੋ ਗਈ। 

PunjabKesari
ਰਣਬੀਰ ਦਾ ਚਿਹਰਾ ਦੇਖ ਕੇ ਆਲੀਆ ਖੁਸ਼ੀ ਨਾਲ ਖਿੜ ਗਈ ਅਤੇ ਉਨ੍ਹਾਂ ਨੇ ਤੁਰੰਤ ਅਦਾਕਾਰਾ ਨੂੰ ਗਲੇ ਲਗਾ ਲਿਆ। ਉਨ੍ਹਾਂ ਦਾ ਇਹ ਪਿਆਰ ਭਰਿਆ ਪਲ ਕੈਮਰੇ 'ਚ ਕੈਦ ਹੋ ਗਿਆ।

PunjabKesari
ਤੁਹਾਨੂੰ ਦੱਸ ਦੇਈਏ ਕਿ ਡੇਟਿੰਗ ਦੇ 5 ਸਾਲ ਬਾਅਦ ਰਣਬੀਰ ਅਤੇ ਆਲੀਆ ਨੇ ਇਸ ਸਾਲ 14 ਅਪ੍ਰੈਲ ਨੂੰ ਪਰਿਵਾਰ ਅਤੇ ਕੁਝ ਖਾਸ ਦੋਸਤਾਂ ਦੀ ਮੌਜੂਦਗੀ 'ਚ ਵਿਆਹ ਕੀਤਾ ਸੀ। 2017 'ਚ ਫਿਲਮ 'ਬ੍ਰਹਮਾਸਤਰ' ਦੇ ਸੈੱਟ 'ਤੇ ਮੁਲਾਕਾਤ ਤੋਂ ਬਾਅਦ ਦੋਵਾਂ ਨੇ ਇਕ-ਦੂਜੇ ਨੂੰ ਡੇਟ ਕਰਨਾ ਸ਼ੁਰੂ ਕੀਤਾ। ਵਿਆਹ ਦੇ ਲਗਭਗ 2 ਮਹੀਨੇ ਬਾਅਦ ਆਲੀਆ ਨੇ 27 ਜੂਨ ਨੂੰ ਆਪਣੀ ਪ੍ਰੈਗਨੈਂਸੀ ਦਾ ਐਲਾਨ ਕੀਤਾ। 


author

Aarti dhillon

Content Editor

Related News