ਟਾਪਲੈੱਸ ਤਸਵੀਰਾਂ ਨਾਲ ਸਨਸਨੀ ਮਚਾਉਣ ਵਾਲੀ ਪੂਨਮ ਪਾਂਡੇ ਇਸ ਵਾਰ ਦਿਖੀ ਬੁਰਕੇ ''ਚ
Saturday, May 19, 2018 - 01:31 PM (IST)

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਪੂਨਮ ਪਾਂਡੇ ਅਕਸਰ ਆਪਣੀ ਬੋਲਡ ਅਤੇ ਸੈਕਸੀ ਲੁੱਕ ਨੂੰ ਲੈ ਕੇ ਚਰਚਾ 'ਚ ਬਣੀ ਰਹਿੰਦੀ ਹੈ ਪਰ ਇਸ ਵਾਰ ਜੋ ਤਸਵੀਰ ਸਾਹਮਣੇ ਆਈ ਹੈ, ਉਸ ਨੂੰ ਦੇਖ ਕੇ ਤੁਹਾਨੂੰ ਸ਼ਾਇਦ ਹੀ ਯਕੀਨ ਹੋਵੇ। ਆਮ ਤੌਰ 'ਤੇ ਉਹ ਸੋਸ਼ਲ ਮੀਡੀਆ 'ਤੇ ਆਪਣਾ ਬੋਲਡ ਲੁੱਕ ਲੈ ਕੇ ਆਉਂਦੀ ਹੈ ਪਰ ਇਸ ਵਾਰ ਉਹ ਇਕ ਨਵੇਂ ਹੀ ਅੰਦਾਜ਼ 'ਚ ਦਿਖਾਈ ਦਿੱਤੀ। ਪੂਨਮ ਪਾਂਡੇ ਦੀਆਂ ਇਹ ਤਸਵੀਰਾਂ ਇਸ ਸਮੇਂ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ ਅਤੇ ਪ੍ਰਸ਼ੰਸਕ ਇਸ ਤਸਵੀਰ 'ਤੇ ਖੂਬ ਰਿਐਕਸ਼ਨ ਦੇ ਰਹੇ ਹਨ।
ਅਸਲ 'ਚ ਰਮਜਾਨ ਦੇ ਮਹੀਨੇ 'ਚ ਉਹ ਇਕ ਦੁਕਾਨ 'ਤੇ ਬੁਰਕੇ 'ਚ ਖਜੂਰ ਖਰੀਦਦੀ ਹੋਈ ਨਜ਼ਰ ਆਈ। ਆਪਣੀ ਤਾਜ਼ਾ ਤਸਵੀਰ ਤੋਂ ਪਹਿਲਾਂ ਪੂਨਮ ਨੇ ਇਕ ਸੈਕਸੀ ਤਸਵੀਰ ਸ਼ੇਅਰ ਕੀਤੀ ਸੀ ਅਤੇ ਉਹ ਹੀ ਖੂਬ ਵਾਇਰਲ ਹੋਈ ਸੀ। ਇਸ ਤਸਵੀਰ 'ਚ ਉਹ ਟਾਪਲੈੱਸ ਨਜ਼ਰ ਆਈ ਸੀ।
ਇਸ ਤਸਵੀਰਾਂ 'ਚ ਉਹ ਸ਼ੀਸ਼ੇ ਸਾਹਮਣੇ ਖੜ੍ਹੀ ਨਜ਼ਰ ਆਈ ਸੀ, ਜਿਸ 'ਤੇ ਲੋਕਾਂ ਨੇ ਨੈਗੇਟਿਵ ਕੁਮੈਂਟਸ ਵੀ ਕੀਤੇ ਸਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪੂਨਮ ਆਪਣੀਆਂ ਟਾਪਲੈੱਸ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਰਹਿ ਚੁੱਕੀ ਹੈ।
ਇਹ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਸਨ। ਪੂਨਮ ਦੀ ਸਭ ਤੋਂ ਪਹਿਲਾਂ ਟੀਮ ਇੰਡੀਆ ਦੇ ਜਿੱਤਣ 'ਤੇ ਕੱਪੜੇ ਉਤਾਰਨ ਦੀ ਗੱਲ ਕਹਿਣ ਤੋਂ ਬਾਅਦ ਕਾਫੀ ਚਰਚਾ ਹੋਈ ਸੀ।
ਵਿਸ਼ਵ ਕੱਪਕ੍ਰਿਕਟ ਦੇ ਤੁਰੰਤ ਬਾਅਦ ਉਨ੍ਹਾਂ ਨੇ ਅੱਧੇ ਕੱਪੜੇ ਲਾਹ ਕੇ ਤਸਵੀਰਾਂ ਪੋਸਟ ਕੀਤੀਆਂ ਸਨ ਅਤੇ ਕਿਹਾ ਸੀ ਕਿ ਇਹ ਤਸਵੀਰਾਂ ਭਾਰਤੀ ਕ੍ਰਿਕਟ ਟੀਮ ਨੂੰ ਪ੍ਰੇਰਿਤ ਕਰੇਗੀ।