ਪੰਜਾਬ ਪੁਲਸ 'ਚ ਨੌਕਰੀਆਂ ! 3,298 ਕਾਂਸਟੇਬਲਾਂ ਦੀ ਭਰਤੀ ਲਈ ਇਸ ਦਿਨ ਹੋਵੇਗਾ ਪੇਪਰ

Wednesday, Jun 17, 2026 - 09:49 AM (IST)

ਪੰਜਾਬ ਪੁਲਸ 'ਚ ਨੌਕਰੀਆਂ ! 3,298 ਕਾਂਸਟੇਬਲਾਂ ਦੀ ਭਰਤੀ ਲਈ ਇਸ ਦਿਨ ਹੋਵੇਗਾ ਪੇਪਰ

ਵੈੱਬ ਡੈਸਕ- ਪੰਜਾਬ ਪੁਲਸ 'ਚ ਹੋਣ ਵਾਲੀ 3,298 ਕਾਂਸਟੇਬਲ (ਜ਼ਿਲ੍ਹਾ ਅਤੇ ਆਰਡਮ ਕੈਡਰ) ਭਰਤੀ 2026 ਲਈ ਪ੍ਰੀਖਿਆ ਦੀ ਤਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ। ਜਾਰੀ ਜਾਣਕਾਰੀ ਅਨੁਸਾਰ, ਕੰਪਿਊਟਰ ਆਧਾਰਤ ਪ੍ਰੀਖਿਆ (CBT) 1 ਜੁਲਾਈ 2026 ਤੋਂ ਸ਼ੁਰੂ ਹੋਵੇਗੀ। ਇਸ ਸੰਬੰਧ 'ਚ ਐਡਮਿਟ ਕਾਰਡ ਜਲਦ ਹੀ ਜਾਰੀ ਕੀਤੇ ਜਾਣਗੇ। ਵਿਭਾਗ ਨੇ ਉਮੀਦਵਾਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਪ੍ਰੀਖਿਆ ਨਾਲ ਜੁੜੇ ਸਾਰੇ ਅਪਡੇਟਸ ਲਈ ਅਧਿਕਾਰਤ ਵੈੱਬਸਾਈਟ 'ਤੇ ਨਿਯਮਿਤ ਰੂਪ ਨਾਲ ਨਜ਼ਰ ਬਣਾਏ ਰੱਖਣ।

PunjabKesari

ਦੱਸਣਯੋਗ ਹੈ ਕਿ ਪੰਜਾਬ ਪੁਲਸ ਨੇ ਇਹ ਭਰਤੀ ਮਾਰਚ 2026 'ਚ ਜਾਰੀ ਕੀਤੀ ਸੀ। ਇਸ ਦੌਰਾਨ ਜ਼ਿਲ੍ਹਾ ਕੈਡਰ 'ਚ 2,522 ਅਤੇ ਆਰਮਡ ਕੈਡਰ 'ਚ 776 ਅਹੁਦਿਆਂ 'ਤੇ ਭਰਤੀਆਂ ਕੀਤੀਆਂ ਜਾਣੀਆਂ ਹਨ। ਹੁਣ ਇਸ ਭਰਤੀ ਲਈ ਪ੍ਰੀਖਿਆ ਦੀ ਤਰੀਕ ਐਲਾਨ ਕਰ ਦਿੱਤੀ ਗਈ ਹੈ। ਸ਼ੁਰੂਆਤ 'ਚ ਅਪਲਾਈ ਕਰਨ ਦੀ ਆਖ਼ਰੀ ਤਰੀਕ 30 ਮਾਰਚ 2026 ਤੈਅ ਕੀਤੀ ਗਈ ਸੀ, ਜਿਸ ਨੂੰ ਬਾਅਦ 'ਚ ਮੁੜ ਲਿੰਕ ਖੋਲ੍ਹ ਕੇ 5 ਮਈ 2026 ਤੱਕ ਵਧਾ ਦਿੱਤਾ ਗਿਆ ਸੀ। ਇਸ ਕਾਰਨ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਗਿਣਤੀ 'ਚ ਵੀ ਵਾਧਾ ਹੋਇਆ ਹੈ।

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News