ਸਵੇਰੇ 6 ਵਜੇ ਲੱਗ ਜਾਵੇਗਾ Power Cut! ਭਲਕੇ ਇਸ ਇਲਾਕੇ ''ਚ ਬੰਦ ਰਹੇਗੀ ਬਿਜਲੀ

Monday, Jun 22, 2026 - 10:21 PM (IST)

ਸਵੇਰੇ 6 ਵਜੇ ਲੱਗ ਜਾਵੇਗਾ Power Cut! ਭਲਕੇ ਇਸ ਇਲਾਕੇ ''ਚ ਬੰਦ ਰਹੇਗੀ ਬਿਜਲੀ

ਵੈੱਬ ਡੈਸਕ : ਪੰਜਾਬ ਦੇ ਮਾਨਸਾ ਇਲਾਕੇ ਵਿਚ ਭਲਕੇ ਯਾਨੀ ਕਿ ਮੰਗਲਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ। ਕਈ ਇਲਾਕਿਆਂ ਵਿਚ ਸਵੇਰੇ ਹੀ ਬਿਜਲੀ ਦਾ ਕੱਟ ਲੱਗ ਜਾਵੇਗਾ ਅਤੇ ਕਈ ਘੰਟਿਆਂ ਤਕ ਬਿਜਲੀ ਗੁੱਲ ਰਹੇਗੀ। 

ਮਾਨਸਾ (ਮਨਜੀਤ ਕੌਰ) : 66 ਕੇ.ਵੀ ਨਵੀਂ ਅਨਾਜ ਮੰਡੀ ਗਰਿੱਡ ਦੀ ਬਿਜਲੀ ਸਪਲਾਈ 23 ਜੂਨ ਦਿਨ ਮੰਗਲਵਾਰ ਨੂੰ ਸਵੇਰੇ 06:00 ਵਜੇ ਤੋਂ ਸਵੇਰੇ 10:00 ਵਜੇ ਤੱਕ (ਚਾਰ ਘੰਟੇ ਲਈ) ਜ਼ਰੂਰੀ ਮੁਰੰਮਤ ਲਈ ਬੰਦ ਰਹੇਗੀ। ਇਸ ਨਾਲ ਇਸ ਗਰਿੱਡ ਤੋਂ ਚੱਲ ਰਹੇ ਸਾਰੇ 11ਕੇ.ਵੀ ਫੀਡਰ, 11ਕੇ.ਵੀ ਸਿਰਸਾ ਰੋਡ ਫੀਡਰ, 11ਕੇ.ਵੀ ਤਲਵੰਡੀ ਰੋਡ ਫੀਡਰ, 11ਕੇ.ਵੀ ਜਗਦੰਬੇ ਰੋਡ ਫੀਡਰ, 11ਕੇ.ਵੀ ਕੈਨਾਲ ਫੀਡਰ, 11ਕੇ.ਵੀ ਜਵਾਹਰਕੇ ਅਰਬਨ ਫੀਡਰ ਅਤੇ 11ਕੇ.ਵੀ ਮੂਸਾ ਚੁੰਗੀ ਫੀਡਰ ਦੀ ਬਿਜਲੀ ਸਪਲਾਈ ਜ਼ਰੂਰੀ ਮੁਰੰਮਤ ਕਾਰਨ ਬੰਦ ਰਹੇਗੀ। ਇਹ ਜਾਣਕਾਰੀ ਇੰਜ ਗੁਰਬਖਸ਼ ਸਿੰਘ ਐੱਸਡੀਓ ਸ਼ਹਿਰੀ ਮਾਨਸਾ ਅਤੇ ਇੰਜ ਮਨਜੀਤ ਸਿੰਘ ਐੱਸਐੱਸਈ ਨੇ ਦਿੱਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News