Punjab: ਦੋਸਤਾਂ ਨਾਲ ਦਰਿਆ ’ਚ ਨਹਾਉਣ ਗਿਆ ਨੌਜਵਾਨ ਡੁੱਬਿਆ,  ਉੱਜੜਿਆ ਘਰ

Monday, Jun 22, 2026 - 03:02 PM (IST)

Punjab: ਦੋਸਤਾਂ ਨਾਲ ਦਰਿਆ ’ਚ ਨਹਾਉਣ ਗਿਆ ਨੌਜਵਾਨ ਡੁੱਬਿਆ,  ਉੱਜੜਿਆ ਘਰ

ਰੂਪਨਗਰ/ਕੀਰਤਪੁਰ ਸਾਹਿਬ (ਵਿਜੇ ਸ਼ਰਮਾ)-ਪਿੰਡ ਨੱਕੀਆਂ ਦਰਿਆ ਵਿਖੇ ਨਹਾਉਂਦੇ ਸਮੇਂ ਇਕ ਨੌਜਵਾਨ ਦੇ ਡੁੱਬ ਜਾਣ ਦੀ ਸੂਚਨਾ ਮਿਲੀ ਹੈ। ਪਿੰਡ ਕੋਟਲਾ ਪਾਵਰ ਹਾਊਸ ਦਾ ਰਹਿਣ ਵਾਲਾ ਨੌਜਵਾਨ ਦਿਲਪ੍ਰੀਤ ਸਿੰਘ (18) ਪੁੱਤਰ ਗੁਰਬਖ਼ਸ਼ ਸਿੰਘ ਕਿਸੇ ਨਿੱਜੀ ਦੁਕਾਨ ’ਤੇ ਨੌਕਰੀ ਕਰਦਾ ਸੀ। ਉਹ ਦੋਸਤਾਂ ਨਾਲ ਪਿੰਡ ਨੱਕੀਆਂ ਦਰਿਆ ਵਿਚ ਨਹਾਉਣ ਗਿਆ। ਲੋਕਾਂ ਨੇ ਦੱਸਿਆ ਕਿ ਨਹਾਉਂਦੇ ਸਮੇਂ ਜਦੋਂ ਉਕਤ ਨੌਜਵਾਨ ਨੇ ਪਾਣੀ ਵਿਚ ਛਾਲ ਮਾਰੀ ਤਾਂ ਪਾਣੀ ਵਿਚ ਕਿਸੇ ਪੱਥਰ ਨਾਲ ਟਕਰਾਉਣ ਕਾਰਨ ਉਹ ਸੰਭਲ ਨਹੀਂ ਪਾਇਆ ਅਤੇ ਡੁੱਬ ਗਿਆ। ਉਕਤ ਨੌਜਵਾਨ ਦੇ ਪਾਣੀ 'ਚ ਡੁੱਬਣ ਕਾਰਨ ਨੱਕੀਆਂ ਦਰਿਆ ਨੇੜੇ ਲੋਕਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ ।

ਇਹ ਵੀ ਪੜ੍ਹੋ: ਜਲੰਧਰ 'ਚ ਫਿਰ ਚੱਲੀਆਂ ਗੋਲ਼ੀਆਂ! ਵੇਰਕਾ ਮਿਲਕ ਪਲਾਂਟ ਨੇੜੇ ਹੋਮਿਓਪੈਥਿਕ ਕਲੀਨਿਕ 'ਤੇ ਹੋਈ ਫਾਇਰਿੰਗ

ਇਸ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਤੋਂ ਵਾਪਸ ਆ ਰਹੇ ਗੋਤਾਖੋਰ ਬੰਟੀ ਵਾਸੀ ਪਿੰਡ ਡੱਲਾ ਤਹਿਸੀਲ ਜਗਰਾਓਂ ਜ਼ਿਲ੍ਹਾ ਲੁਧਿਆਣਾ ਨੇ ਪਾਣੀ ਵਿਚ ਡੁੱਬਣ ਵਾਲੇ ਨੌਜਵਾਨ ਨੂੰ ਕਰੀਬ 20 ਮਿੰਟ ਬਾਅਦ ਬਾਹਰ ਕੱਢਿਆ। ਉਕਤ ਨੌਜਵਾਨ ਨੂੰ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਲਈ ਭੇਜਿਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਸਥਾਨਕ ਲੋਕਾਂ ਨੇ ਪੁਲਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਗਰਮੀਆਂ ਵਿਚ ਦਰਿਆਵਾਂ ਅਤੇ ਨਹਿਰਾਂ ਵਿਚ ਨਹਾ ਰਹੇ ਲੋਕਾਂ ’ਤੇ ਰੋਕ ਲਗਾਈ ਜਾਵੇ ਤਾਂ ਜੋ ਨੌਜਵਾਨਾਂ ਨੂੰ ਮੌਤ ਦੇ ਮੂੰਹ ਵਿਚੋਂ ਬਚਾਇਆ ਜਾ ਸਕੇ। ਇਸ ਹਾਦਸੇ ਬਾਰੇ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਐੱਸ. ਐੱਚ. ਓ. ਇੰਸਪੈਕਟਰ ਰਾਹੁਲ ਸ਼ਰਮਾ ਨੇ ਕਿਹਾ ਕਿ ਸਾਡੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਬਟਾਲਾ 'ਚ ਚੱਲੀਆਂ ਗੋਲ਼ੀਆਂ! ਕਾਰੋਬਾਰੀ ਨੌਜਵਾਨ ਦੀ ਕੋਠੀ 'ਤੇ ਹੋਈ ਫਾਇਰਿੰਗ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News