ਹਨ੍ਹੇਰੀ-ਤੂਫ਼ਾਨ ਨਾਲ ਜਲੰਧਰ ''ਚ ''ਬਲੈਕਆਊਟ'', ਕਈ ਇਲਾਕਿਆਂ ''ਚ ਗੁਲ ਰਹੀ ਬਿਜਲੀ

Monday, Jun 22, 2026 - 11:22 AM (IST)

ਹਨ੍ਹੇਰੀ-ਤੂਫ਼ਾਨ ਨਾਲ ਜਲੰਧਰ ''ਚ ''ਬਲੈਕਆਊਟ'', ਕਈ ਇਲਾਕਿਆਂ ''ਚ ਗੁਲ ਰਹੀ ਬਿਜਲੀ

ਜਲੰਧਰ (ਪੁਨੀਤ)-ਹਨ੍ਹੇਰੀ-ਤੂਫ਼ਾਨ ਅਤੇ ਤੇਜ਼ ਹਵਾਵਾਂ ਨੇ ਜਲੰਧਰ ਮਹਾਨਗਰ ਦੇ ਬਿਜਲੀ ਸਿਸਟਮ ਨੂੰ ਅਸਤ-ਵਿਅਸਤ ਕਰ ਦਿੱਤਾ। ਮੌਸਮ ਵਿਚ ਆਏ ਬਦਲਾਅ ਦੇ ਵਿਚਕਾਰ ਰਾਤ ਨੂੰ ਲਗਭਗ ਇਕ ਘੰਟੇ ਤੱਕ ਸ਼ਹਿਰ ਵਿਚ ਬਲੈਕਆਊਟ ਦੀ ਸਥਿਤੀ ਰਹੀ, ਜਿਸ ਕਾਰਨ ਜਨ-ਜੀਵਨ ਪ੍ਰਭਾਵਿਤ ਹੋਇਆ। ਉੱਥੇ ਹੀ ਖ਼ਰਾਬੀ ਕਾਰਨ ਵੱਖ-ਵੱਖ ਇਲਾਕਿਆਂ ਵਿਚ 3-4 ਘੰਟੇ ਤੱਕ ਬਿਜਲੀ ਗੁਲ ਰਹਿਣ ਦੀਆਂ ਸ਼ਿਕਾਇਤਾਂ ਸੁਣਨ ਨੂੰ ਮਿਲੀਆਂ।

ਇਹ ਵੀ ਪੜ੍ਹੋ: 22,23,24 ਨੂੰ ਭਾਰੀ ਮੀਂਹ! ਪੰਜਾਬ 'ਚ ਮੁੜ ਬਦਲੇਗਾ ਮੌਸਮ, ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਦਾ Alert

ਹਨ੍ਹੇਰੀ-ਤੂਫ਼ਾਨ ਅਤੇ ਮੀਂਹ ਦੇ ਵਿਚਕਾਰ ਪਾਵਰਕਾਮ ਦੇ ਸਟਾਫ਼ ਨੂੰ ਫਾਲਟ ਲੱਭਣ ਵਿਚ ਕਾਫ਼ੀ ਮੁਸ਼ੱਕਤ ਕਰਨੀ ਪਈ। ਤੇਜ਼ ਹਵਾਵਾਂ ਕਾਰਨ ਕਈ ਥਾਵਾਂ ’ਤੇ ਦਰੱਖ਼ਤਾਂ ਦੀਆਂ ਟਾਹਣੀਆਂ ਬਿਜਲੀ ਲਾਈਨਾਂ 'ਤੇ ਡਿੱਗ ਗਈਆਂ, ਜਦਕਿ ਕਈ ਇਲਾਕਿਆਂ ਵਿਚ ਤਾਰਾਂ ਨੂੰ ਵੀ ਨੁਕਸਾਨ ਪਹੁੰਚਣ ਦੀ ਸੂਚਨਾ ਮਿਲੀ, ਜਿਸ ਕਾਰਨ ਸਪਲਾਈ ਬਹਾਲ ਕਰਨ ਵਿਚ ਸਮਾਂ ਲੱਗਿਆ। ਦੂਜੇ ਪਾਸੇ ਬਿਜਲੀ ਗੁਲ ਰਹਿਣ ਕਾਰਨ ਖ਼ਪਤਕਾਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਦੁਪਹਿਰ ਵੇਲੇ ਗਰਮੀ ਦੇ ਜ਼ੋਰ ਦੇ ਵਿਚਕਾਰ ਵੀ ਵੱਖ-ਵੱਖ ਇਲਾਕਿਆਂ ਵਿਚ ਫਾਲਟ ਕਾਰਨ ਕਈ ਘੰਟਿਆਂ ਤੱਕ ਬਿਜਲੀ ਗੁਲ ਰਹੀ। ਅਧਿਕਾਰੀਆਂ ਨੇ ਦੱਸਿਆ ਕਿ ਸ਼ਿਕਾਇਤਾਂ ਘੱਟ ਹੁੰਦੀਆਂ ਹਨ ਪਰ ਫ਼ੋਨ ਵੱਧ ਆ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਕਿਸੇ ਇਲਾਕੇ ਵਿਚ ਕੋਈ ਫਾਲਟ ਪੈਂਦਾ ਹੈ ਤਾਂ ਉੱਥੋਂ ਦੇ ਸੈਂਕੜੇ ਖ਼ਪਤਕਾਰ ਸ਼ਿਕਾਇਤਾਂ ਦਰਜ ਕਰਵਾ ਦਿੰਦੇ ਹਨ ਅਤੇ ਜਿਵੇਂ ਹੀ ਫਾਲਟ ਠੀਕ ਹੁੰਦਾ ਹੈ ਤਾਂ ਇਕ ਹੀ ਝਟਕੇ ਵਿਚ ਸੈਂਕੜੇ ਸ਼ਿਕਾਇਤਾਂ ਦਾ ਨਿਪਟਾਰਾ ਹੋ ਜਾਂਦਾ ਹੈ।

PunjabKesari

ਇਹ ਵੀ ਪੜ੍ਹੋ: ਅਕਾਲੀ ਦਲ ਵੱਲੋਂ ਨਗਰ ਨਿਗਮ ਚੋਣਾਂ ਲਈ ਐਲਾਨੇ ਗਏ ਉਮੀਦਵਾਰ ਦਾ ਹੋਇਆ ਦਿਹਾਂਤ
ਪਿਛਲੇ ਕੁਝ ਹਫ਼ਤਿਆਂ ਤੋਂ ਏ. ਸੀ. ਦੀ ਵਰਤੋਂ ਬੇਹੱਦ ਵਧੀ ਹੈ, ਜਿਸ ਕਾਰਨ ਟਰਾਂਸਫਾਰਮਰਾਂ ’ਤੇ ਲੋਡ ਵਧਣ ਕਾਰਨ ਫਾਲਟ ਵੀ ਵਧ ਰਹੇ ਹਨ। ਇਸੇ ਕਾਰਨ ਸ਼ਿਕਾਇਤਾਂ ਵਿਚ ਵਾਧਾ ਹੋ ਰਿਹਾ ਹੈ ਅਤੇ ਬਿਜਲੀ ਮੁਲਾਜ਼ਮਾਂ ਨੂੰ ਉਨ੍ਹਾਂ ਨੂੰ ਠੀਕ ਕਰਨ ਵਿਚ ਕਾਫ਼ੀ ਮੁਸ਼ੱਕਤ ਕਰਨੀ ਪੈਂਦੀ ਹੈ। ਵਿਭਾਗ ਦਾ ਕਹਿਣਾ ਹੈ ਕਿ ਟਰਾਂਸਫਾਰਮਰਾਂ ਦੀ ਸਮਰੱਥਾ ਵਧਾਉਣ ਕਾਰਨ ਇਸ ਵਾਰ ਫਾਲਟ ਪਿਛਲੇ ਸਾਲ ਦੀ ਤੁਲਨਾ ਵਿਚ ਘੱਟ ਪੈ ਰਹੇ ਹਨ। ਉੱਥੇ ਹੀ ਅਜਿਹਾ ਅਨੁਮਾਨ ਹੈ ਕਿ ਤਾਪਮਾਨ ਵਿਚ ਗਿਰਾਵਟ ਆਉਣ ਕਾਰਨ ਬਿਜਲੀ ਦੀ ਖ਼ਪਤ ਵਿਚ ਕਮੀ ਆਵੇਗੀ।

ਫ਼ੀਲਡ ਵਿਚ ਕੰਮ ਕਰਨ ਵਾਲੇ ਸਟਾਫ਼ ਦੀ ਸ਼ਾਰਟੇਜ ਨਾਲ ਜੂਝ ਰਿਹਾ ਵਿਭਾਗ
ਅਜਿਹੇ ਮੌਸਮ ਵਿਚ ਸ਼ਿਕਾਇਤਾਂ ਵਧਣਾ ਸੁਭਾਵਿਕ ਹੈ ਕਿਉਂਕਿ ਜਦੋਂ ਵੀ ਤੇਜ਼ ਹਵਾਵਾਂ ਚੱਲਦੀਆਂ ਹਨ ਤਾਂ ਬਿਜਲੀ ਦੀ ਖ਼ਰਾਬੀ ਦੀ ਸਮੱਸਿਆ ਭਿਆਨਕ ਰੂਪ ਧਾਰਨ ਕਰ ਜਾਂਦੀ ਹੈ। ਜਦੋਂ ਵੀ ਵੱਧ ਫਾਲਟ ਪੈਂਦੇ ਹਨ ਤਾਂ ਵਿਭਾਗ ਲਈ ਪ੍ਰੇਸ਼ਾਨੀ ਵਧ ਜਾਂਦੀ ਹੈ, ਕਿਉਂਕਿ ਵਿਭਾਗ ਕੋਲ ਫ਼ੀਲਡ ਵਿਚ ਕੰਮ ਕਰਨ ਵਾਲੇ ਸਟਾਫ਼ ਦੀ ਬੇਹੱਦ ਸ਼ਾਰਟੇਜ ਹੈ। ਇਸ ਸਮੇਂ ਵਿਭਾਗ ਵੱਲੋਂ ਫਾਲਟ ਠੀਕ ਕਰਨ ਲਈ ਸੀ. ਐੱਚ. ਬੀ. (ਕੰਪਲੇਂਟ ਹੈਂਡਲਿੰਗ ਬਾਈਕ) ਨੂੰ ਠੇਕਾ ਦਿੱਤਾ ਗਿਆ ਹੈ, ਕਿਉਂਕਿ ਵਿਭਾਗ ਕੋਲ ਪੱਕੇ ਮੁਲਾਜ਼ਮ ਬੇਹੱਦ ਘੱਟ ਹਨ। ਨਾਂ ਨਾ ਛਾਪਣ ਦੀ ਸ਼ਰਤ ’ਤੇ ਇਕ ਅਧਿਕਾਰੀ ਨੇ ਦੱਸਿਆ ਕਿ ਸੀ. ਐੱਚ. ਬੀ. ਨਾਲ ਵੀ ਲੋੜ ਪੂਰੀ ਨਹੀਂ ਹੋ ਰਹੀ। ਉਨ੍ਹਾਂ ਦਾ ਕਹਿਣਾ ਹੈ ਕਿ ਵਿਭਾਗ ਨੂੰ ਵੱਡੇ ਪੱਧਰ ’ਤੇ ਪੱਕੀ ਭਰਤੀ ਕਰਨੀ ਚਾਹੀਦੀ ਹੈ, ਤਾਂ ਜੋ ਫਾਲਟ ਆਉਣ ’ਤੇ ਤੁਰੰਤ ਪ੍ਰਭਾਵ ਨਾਲ ਉਸ ਦਾ ਹੱਲ ਕੀਤਾ ਜਾ ਸਕੇ ਅਤੇ ਖਪਤਕਾਰਾਂ ਨੂੰ ਲੰਮੇ ਸਮੇਂ ਤੱਕ ਬਿਜਲੀ ਕਟੌਤੀ ਦਾ ਸਾਹਮਣਾ ਨਾ ਕਰਨਾ ਪਵੇ।

ਇਹ ਵੀ ਪੜ੍ਹੋ: PUBG ਖੇਡਦੇ-ਖੇਡਦੇ ਬਣਿਆ ਸ਼ੂਟਰ! ਜਲੰਧਰ 'ਚ BMS ਫੈਸ਼ਨ ਗੋਲ਼ੀਬਾਰੀ ਮਾਮਲੇ 'ਚ ਵੱਡੀ ਅਪਡੇਟ, 4 ਗ੍ਰਿਫ਼ਤਾਰ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News